ਸਮੱਗਰੀ 'ਤੇ ਜਾਓ

ਕਾਵਯਦਰਸ਼ (ਗ੍ਰੰਥ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਵਯਦਰਸ਼ (ਗ੍ਰੰਥ) ਆਚਾਰੀਆ ਦੰਡੀ ਰਚਿਤ ਗ੍ਰੰਥ 'ਕਾਵਯਦਰਸ਼' ਜਾਂ 'ਕਾਵਯਲਕਸ਼ਣ' ਸੰੰਸਕ੍ਰਿਤ ਸਾਹਿਤ ਦੀ ਮਹਾਨ ਕਾਵਿ ਪਰੰਪਰਾ ਵਿੱਚੋਂ ਇੱਕ ਉੱਚ-ਕੋਟੀ ਦੀ ਰਚਨਾ ਹੈ।ਪੁਸਤਕ ਦੇ ਮੁੱਖ-ਬੰਦ ਤੋਂ ਸਪੱਸ਼ਟ ਹੁੰਦਾ ਹੈ ਕਿ ਦੰਡੀ ਕੋਲ ਗਿਆਨ, ਸਮਝ,ਵਿਦਵਤਾ ਅਤੇ ਨਿਮਰਤਾ ਆਦਿ ਗੁਣਾਂ ਦਾ ਬਹੁਮੁੱਲਾ ਖਜ਼ਾਨਾ ਸੀ। ਉਸਨੇ ਆਪਣੇ ਪੂਰਵਜਾਂ ਜਿਵੇਂ ਕਿ ਆਚਾਰੀਆ ਭਰਤ, ਕਸ਼ਯਪ, ਵਰੁਚੀ ਆਦਿ ਤੇ ਬਾਲਮੀਕੀ, ਵੇਦਵਿਆਸ, ਭਾਸ ਅਤੇ ਕਾਲੀਦਾਸ ਆਦਿ ਮਹਾਂ ਕਵੀਆਂ ਦੇ ਗ੍ਰੰਥਾਂ ਦਾ ਅਧਿਐਨ ਅਤੇ ਪੜਚੋਲ ਕਰਨ ਤੋਂ ਬਾਅਦ ਆਪਣੇ ਗ੍ਰੰਥ ਦੀ ਰਚਨਾ ਕੀਤੀ।[1]

ਦੰਡੀ ਰਚਿਤ ਹੋਰ ਗ੍ਰੰਥ

[ਸੋਧੋ]

ਨਿਮਨਲਿਖਿਤ ਰਚਨਾਵਾਂ ਦੰਡੀ ਦੁਆਰਾ ਰਚੀਆਂ ਮੰਨੀਆਂ ਜਾਂਦੀਆਂ ਹਨ :

🔹ਦਸ਼ਕੁੁੁਮਾਰਚਰਿਤ(दशकुुुुमारचरित)

🔹ਅਵੰੰਤੀਸੁੰਦਰੀਕਥਾ

🔹ਦਿਵਸੰਧਾਨਕਾਵਯ

'ਕਾਵਯਦਰਸ਼' ਕਾਵਿ ਸ਼ਾਾਸਤਰ ਦੇ ਵਿਸ਼ੇ ਨਾਲ ਸੰਬੰੰਧਿਤ ਹੈ।

ਦਸ਼ਕੁਮਾਰਚਰਿਤ ਅਤੇ ਅਵੰਤੀਸੁੰਦਰੀਕਥਾ ਗਦਕਾਵਿ ਹਨ। ਦਿਵਸੰਧਾਨਕਾਵਯ ਬਾਰੇ ਮਹਾਂਕਾਵਿ ਹੋੋਣ ਦਾ ਅਨੁਮਾਨ ਲਗਾਇਆ ਜਾਂਦਾ ਹੈ ਜੋ ਕਿ ਹਾਲੇ ਤੱਕ ਉਪਲੱਬਧ ਨਹੀਂ ਹੈ।

ਆਚਾਰੀਆ ਭੋਜ ਦੇ ਅਨੁਸਾਰ -

"ਇਸ ਵਿੱਚ ਸ਼ਲੇਸ਼ ਦੀ ਸਹਾਇਤਾ ਨਾਲ ਰਮਾਇਣ ਅਤੇ ਮਹਾਂਭਾਰਤ

ਦੀਆਂ ਦੋ ਕਥਾਵਾਂ ਨੂੰ ਇੱਕ ਸਾਥ ਕਾਵਿ-ਬੱਧ ਕੀਤਾ ਗਿਆ ਸੀ। ਇਹ

ਪ੍ਰਬੰਧ ਕਾਵਿ ਲਿਖਣ ਦੀ ਦਿਸ਼ਾ ਵੱਲ ਪਹਿਲਾ ਕਦਮ ਹੈ।"[2]

ਕਾਵਯਦਰਸ਼ ਦਾ ਰਚਨਾਕਾਲ

[ਸੋਧੋ]

ਭਾਮਹ ਤੋਂ ਬਾਅਦ ਪ੍ਰਮੁੱਖ ਕਾਵਿ ਆਚਾਰੀਆ ਦੰਡੀ ਨੂੰ ਮੰਨਿਆ ਗਿਆ ਹੈ ਕਿਉਂਕਿ ਉਸਨੇ ਵੀ ਅਲੰਕਾਰ ਸ਼ਾਸਤਰ ਤੇ ਸੁਤੰਤਰ ਰੂਪ ਵਿੱਚ ਗ੍ਰੰਥ ਲਿਖਿਆ। ਦੰਡੀ ਦਾ ਸਮਾਂ ਬਾਣਭੱਟ ਦੇ ਆਸ-ਪਾਸ ਛੇਵੀਂ - ਸੱਤਵੀਂ ਸਤਾਬਦੀ ਈ. ਮੰਨਿਆਂ ਜਾਂਦਾ ਹੈ।ਕਾਵਯਦਰਸ਼ ਦੰਡੀ ਦੁਆਰਾ ਰਚਿਆ ਗਿਆ ਚੌਥਾ ਗ੍ਰੰਥ ਹੈ। ਇਸ ਗ੍ਰੰਥ ਵਿਚਲੇ ਪ੍ਰਮਾਣਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਸੱਤਵੀਂ ਸਤਾਬਦੀ ਤੋਂ ਪਹਿਲਾਂ ਦੀ ਹੋਈ ਰਚਨਾ ਹੈ।ਇਸਦਾ ਪ੍ਰਾਚੀਨ ਉਲੇਖ ਕੁੰਤਕ ਅਤੇ ਅਭਿਨਵਗੁਪਤ ਨੇ ਵੀ ਕੀਤਾ।

वन्दे वणिडनमाचार्य गद्य पद्य समं कविम्

भासुर काव्यशास्त्र चादशरयन्त सुधीहितम

'◾ਅੱਠਵੀਂ ਸਤਾਬਦੀ ਈ. ਵਿੱਚ ਅਪਭ੍ਰੰਸ਼ ਦੇ ਕਵੀ ਸ਼ੰਭੂ ਨੇ ਆਪਣੀ ਰਚਨਾ 'ਹਰਿਵੰਸ਼ਚਰਿਤ' ਅਤੇ 'ਪਰਮਚਰਿਤ' (पउमचरित) ਵਿੱਚ ਦੰਡੀ ਦਾ ਆਚਾਰੀਆ ਦੇ ਰੂਪ ਵਿੱਚ ਉਲੇਖ ਕੀਤਾ।

◾ਨੌਵੀਂ ਸਤਾਬਦੀ ਵਿੱਚ ਲੰਕਾ ਦੇ ਰਾਜਾ ਸ਼ੀਲਮੇਘਵ੍ਰਣਸੇਨ ਅਤੇ ਸੇਨ ਪਹਿਲੇ ਨੇ ਸੰਹਾਲੀ ਭਾਸ਼ਾ ਵਿੱਚ ਲਿਖੇ ਆਪਣੇ ਅਲੰਕਾਰ ਗ੍ਰੰਥ 'ਸਵਭਾਸ਼ਾਲੰਕਾਰ' (सियबसलंकार) ਵਿੱਚ ਨਾ ਕੇਵਲ ਆਚਾਰੀਆ ਦੇ ਤੌਰ ਤੇ ਹੀ ਜ਼ਿਕਰ ਕੀਤਾ ਬਲਕਿ ਉਸਨੇ ਦੰਡੀ ਰਚਿਤ ਗ੍ਰੰਥ 'ਕਾਵਯਦਰਸ਼' ਵਿੱਚੋਂ ਵਿਸ਼ੇਸ਼ ਸਮੱਗਰੀ ਵੀ ਗ੍ਰਹਿਣ ਕੀਤੀ ਹੈ।

◾ਇਸੇ ਸਦੀ ਵਿੱਚ ਰਾਸ਼ਟਰਕੂਟ ਨਰੇਸ਼ ਨਿਰਪ ਤੁੰਡ ਪਹਿਲੇ ਨੇ ਆਪਣੇ ਗ੍ਰੰਥ 'ਕਵਿਰਾਜਮਾਰਗ' ਵਿੱਚ ਜੋ ਕਿ ਕੰਨੜ ਭਾਸ਼ਾ ਵਿੱਚ ਉਪਲੱਬਧ ਪਹਿਲਾ ਅਲੰਕਾਰਗ੍ਰੰਥ ਹੈ, ਕਾਯਵਦਰਸ਼ ਤੋਂ ਮਹੱਤਤਤਵਪੂਰਨ ਸਮੱਗਰੀ ਗ੍ਰਹਿਣ ਕਰਦਾ ਹੈ।' [3]

ਲੱਗਭਗ ਇਸੇ ਸਦੀ ਦੇ ਹੋਰ ਸੰਸਕ੍ਰਿਤ ਗ੍ਰੰਥਾਂ ਵਿੱਚ ਦੰਡੀ ਦੇ 'ਕਾਵਯਦਰਸ਼' ਦਾ ਉਲੇਖ ਮਿਲਦਾ ਹੈ, ਉਸਦੀਆਂ ਉਦਾਹਰਨਾਂ ਪ੍ਰਾਪਤ ਹੋਣ ਲੱਗਦੀਆਂ ਹਨ ਅਤੇ ਇਸ ਤੋਂ ਕੁਝ ਸਮਾਂ ਬਾਅਦ 'ਕਾਵਯਦਰਸ਼' ਤੇ ਟੀਕਾ ਗ੍ਰੰਥ ਵੀ ਲਿਖੇੇ ਜਾਣ ਲੱਗੇ। ਵਾਮਨ (ਲਗਭਗ 775 ਤੋਂ 825 ਈ.)ਦੇ ਗ੍ਰੰਥ 'ਕਾਵਯਲੰਕਾਰਸੂਤ੍ਰਵ੍ਰਿਤੀ' ਤੇ ਕਾਵਯਦਰਸ਼ ਦਾ ਪ੍ਰਭਾਵ ਅਤੇ ਆਚਾਰੀਆ ਭਾਮਹ ਦੁਆਰਾ ਦੰਡੀ ਦੇ ਕਈ ਕਾਵਿ ਸਿਧਾਤਾਂ ਦੀ ਕੀਤੀ ਗਈ ਆਲੋਚਨਾ ਤੋਂ ਇਸਦੇ ਛੇਵੀਂ-ਸੱਤਵੀਂ ਸਦੀ ਦੀ ਰਚਨਾ ਹੋਣ ਦਾ ਪ੍ਰਮਾਣ ਮਿਲਦਾ ਹੈ।

ਕਾਵਯਦਰਸ਼ ਗ੍ਰੰਥ ਦੇ ਖੰਡ/ਭਾਗ

[ਸੋਧੋ]

ਇਸ ਗ੍ਰੰਥ ਦੇ ਕਈ ਸੰਸਕਰਣ ਉਪਲੱਬਧ ਹਨ। ਸਭ ਤੋਂ ਜਿਆਦਾ ਪ੍ਰਚਲਿਤ ਸੰਸਕਰਣ ਵਿੱਚ 660 ਸ਼ਲੋਕ ਹਨ। ਇਹ ਤਿੰਨ ਖੰਡਾਂ ਵਿੱਚ ਵੰਡਿਆਂ ਹੋਇਆ ਹੈ। ਪਹਿਲੇ ਭਾਗ ਵਿੱਚ ਕਾਵਿ ਦੇ ਲੱਛਣ, ਕਾਵਿ ਦੇ ਭੇਦ, ਗਦ-ਭੇਦ, ਰੀਤੀ, ਗੁਣ ਅਤੇ ਕਾਵਿ-ਗੁਣ ਆਦਿ ਦਾ ਵਿਦਵਾਨ ਹੈ। ਦੂਜੇ ਭਾਗ ਵਿੱਚ ਅਲੰਕਾਰ ਦੀ ਪਰਿਭਾਸ਼ਾ, ਭੇਦ ਅਤੇ ਉਸਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ। ਤੀਸਰੇ ਭਾਗ ਵਿੱਚ ਰਚਨਾਕਾਰ ਨੇ 'ਯਮਕ' ਅਲੰਕਾਰ ਦਾ ਵਿਸਥਾਰ ਪੂਰਵਕ ਵਰਨਣ ਕੀਤਾ ਹੈ।[4]

ਆਚਾਰੀਆ ਦੰਡੀ ਦੇ ਵਿਸ਼ੇਸ਼ ਪੱਖ: ਕਾਵਯਦਰਸ਼ ਦੇ ਸੰਦਰਭ ਵਿੱਚ

[ਸੋਧੋ]

◾ਉਹਨਾਂਂ ਵਿੱੱਚ ਵਿਵੇਚਨ ਦੀ ਅਦਭੁਤ ਸਮਰੱਥਾ ਹੈ ਜੋ ਗਾਗਰ ਵਿੱਚ ਸਾਗਰ ਭਰਨ ਦਾ ਕਾਰਜ ਕਰਦੀ ਹੈ। ਬਿਆਨ ਸੰਖੇਪ ਅਤੇ ਸਪੱਸ਼ਟ ਹੈ।

◾ਕਾਵਿ ਸ਼ਾਸਤਰ ਦੇ ਸਾਰੇ ਸਿਧਾਂਤ ਉਸ ਦੇ ਗ੍ਰੰਥ ਵਿੱਚ ਬੀਜ ਰੂਪ ਵਿੱਚ ਨਿਹਿਤ ਹਨ।

◾ਉਹਨਾਂਂ ਨੇ ਜਿਸ ਵੀ ਵਿਸ਼ੇ ਨੂੰ ਹੱਥ ਪਾਇਆ ਉਹ ਉਸਦੀ ਗਹਿਰਾਈ ਵਿੱਚ ਉੱਤਰੇ

◾ਕਾਵਯਦਰਸ਼ ਬਾਕੀ ਗ੍ਰੰਥਾਂ ਦਾ ਆਧਾਰ ਸ੍ਰੋਤ ਹੈ।


ਕਵੀ ਦੇ ਤੌਰ ਤੇ ਦੰਡੀ ਨੇ ਬਹੁਤ ਪ੍ਰਸਿੱਧੀ ਹਾਸਿਲ ਕੀਤੀ। ਕਵੀ ਹੋਣ ਦੇ ਨਾਲ-ਨਾਲ ਦੰਡੀ ਇਕ ਸਫਲ ਅਲੰਕਾਰ ਸ਼ਾਸਤਰੀ ਵੀ ਹੈ, ਕਾਵਯਦਰਸ਼ ਗ੍ਰੰਥ ਇਸ ਗੱਲ ਦਾ ਪ੍ਰਮਾਣ ਹੈ। ਕਾਵਯਦਰਸ਼ ਗ੍ਰੰਥ ਦੁਆਰਾ ਦੰਡੀ ਨੇ ਬਹੁਤ ਪ੍ਰਸਿੱਧੀ ਹਾਸਿਲ ਕੀਤੀ। ਇਸ ਗ੍ਰੰਥ ਉੱਪਰ ਕੀਤੇ ਗਏ ਟੀਕੇ ਇਸਦੀ ਲੋਕਪ੍ਰਿਯ ਹੋਣ ਦਾ ਸੂਚਕ ਹਨ। ਇਸਦਾ ਹੋਰ ਵੀ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਇਸ ਗ੍ਰੰਥ ਦੀ ਮਹੱਤਵਪੂਰਨ ਗੱਲ ਇਹ ਹੈ ਕਿ ਇਕ ਕਵੀ ਹੋਣ ਦੇ ਨਾਤੇ ਦੰਡੀ ਨੇ ਇਸ ਵਿੱਚ ਸ਼ਾਮਿਲ ਸਾਰੀਆਂ ਉਦਾਹਰਨਾਂ ਖੁਦ ਲਿਖੀਆਂ।

ਹਵਾਲੇ

[ਸੋਧੋ]
  1. 1Unknown.
  2. धर्मन्द्रकुमारगुपत (१६७३). ਆਚਾਰਿਆ ਦੰਡੀ ਰਚਿਤ ਕਾਵਿਆਦਰਸ਼:सुदर्शनाऽऽख्यया संस्कृतहिंदीव्याख्या समेत:. दिल्ली: मेहरचन्द लछमनदास. p. 12. {{cite book}}: Check date values in: |year= (help)
  3. ਕੁਮਾਰਗੁਪਤ, ਧਰਮੇਂਦਰ (1973). ਕਾਵਿਆਦਰਸ਼. ਦਿੱਲੀ: ਮੇਹਰਚੰਦ ਲਛਮਨਦਾਸ. p. 22.
  4. तिवारी, शशि (2003). संस्कृत साहित्य का इतिहास. Delhi: भारतीय विद्या प्रकाशन, दिल्ली. p. 112. ISBN 81-217-0136-8.