ਸਮੱਗਰੀ 'ਤੇ ਜਾਓ

ਮੇਗਨ, ਸਸੇਕਸ ਦੀ ਡੱਚਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੇਗਨ
ਸਸੇਕਸ ਦੀ ਡੱਚਸ
2024 ਵਿੱਚ ਮੇਗਨ
ਜਨਮ (1981-08-04) ਅਗਸਤ 4, 1981 (ਉਮਰ 43)
ਵੈੱਸਟ ਪਾਰਕ ਹਸਪਤਾਲ, ਕੈਨੋਗਾ ਪਾਰਕ, ਲੌਸ ਐਂਜੇਲਸ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ
ਜੀਵਨ-ਸਾਥੀਟ੍ਰੈਵਰ ਐਂਗਲਸਨ (2011-2013) ਪ੍ਰਿੰਸ ਹੈਰੀ, ਸਸੇਕਸ ਦਾ ਡਿਊਕ (2018)
ਔਲਾਦਆਰਚੀ ਮਾਊਂਟਬੈਟਨ-ਵਿੰਡਸਰ ਲਿਲਿਬੈੱਟ ਮਾਊਂਟਬੈਟਨ-ਵਿੰਡਸਰ
ਘਰਾਣਾਹਊਸ ਔਫ਼ ਵਿੰਡਸਰ
ਪਿਤਾਥੌਮਸ ਮਾਰਕਲ ਸੀਨੀਅਰ
ਮਾਤਾਡੋਰੀਆ ਰੈਗਲੈਂਡ

ਮੇਗਨ, ਸਸੇਕਸ ਦੀ ਡੱਚਸ (ਜਨਮ: ਰੇਚਲ ਮੇਗਨ ਮਾਰਕਲ; 4 ਅਗਸਤ, 1981) ਬਰਤਾਨਵੀ ਸ਼ਾਹੀ ਟੱਬਰ ਦੀ ਮੈਂਬਰ ਹੈ ਅਤੇ ਇੱਕ ਅਮਰੀਕੀ ਅਦਾਕਾਰਾ ਵੀ ਰਹਿ ਚੁੱਕੀ ਹੈ। ਉਸਦਾ ਵਿਆਹ ਰਾਜਾ ਚਾਰਲਸ III ਦੇ ਛੋਟੇ ਪੁੱਤਰ ਪ੍ਰਿੰਸ ਹੈਰੀ, ਸਸੇਕਸ ਦੇ ਡਿਊਕ ਨਾਲ ਹੋਇਆ ਹੈ।

ਮੇਘਨ ਦਾ ਜਨਮ ਲਾਸ ਏਂਜਲਸ, ਕੈਲੀਫੋਰਨੀਆ ਵਿੱਚ ਹੋਇਆ ਸੀ। ਉਸ ਦਾ ਅਦਾਕਾਰੀ ਕੈਰੀਅਰ ਨਾਰਥਵੈਸਟਰਨ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ। ਉਸਨੇ ਅਮਰੀਕੀ ਟੀਵੀ ਕਾਨੂੰਨੀ ਡਰਾਮਾ ਸੂਟਸ ਵਿੱਚ ਸੱਤ ਸੀਜ਼ਨਾਂ (2011–2018) ਲਈ ਰੇਚਲ ਜ਼ੇਨ ਦੀ ਭੂਮਿਕਾ ਨਿਭਾਈ। ਉਸਨੇ ਦ ਟਿਗ (2014–2017), ਇੱਕ ਜੀਵਨ ਸ਼ੈਲੀ ਬਲੌਗ ਦੀ ਸ਼ੁਰੂਆਤ ਕਰ ਕੇ ਆਪਣੀ ਸੋਸ਼ਲ ਮੀਡੀਆ ਮੌਜੂਦਗੀ ਬਣਾਈ।