ਕੇਰਾ
ਦਿੱਖ
ਸਿਆੜ ਵਿਚ ਹੱਥ ਨਾਲ ਬੀਜ ਕੇਰ ਕੇ ਕੀਤੀ ਫਸਲ ਦੀ ਬਿਜਾਈ ਨੂੰ ਕੇਰਾ ਕਹਿੰਦੇ ਹਨ । ਕੇਰੇ ਦੀ ਬਿਜਾਈ ਕਹਿੰਦੇ ਹਨ। ਜਦ ਖੇਤੀ ਮੁੱਢਲੇ ਦੌਰ ਵਿਚ ਸੀ, ਉਸ ਸਮੇਂ ਮਨੁੱਖੀ ਸੂਝ ਬਹੁਤੀ ਨਹੀਂ ਸੀ। ਉਸ ਸਮੇਂ ਦੇਸੀ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ। ਫਸਲ ਬੀਜਣ ਲਈ ਹਾਲੀ ਅੱਗੇ ਹਲ ਚਲਾਉਂਦਾ ਜਾਂਦਾ ਸੀ। ਹਾਲੀ ਦੇ ਮਗਰ ਇਕ ਬੰਦਾ ਕੱਢੇ ਸਿਆੜਾਂ ਵਿਚ ਹੱਥ ਨਾਲ ਬੀਜ ਕੇਰਦਾ ਜਾਂਦਾ ਸੀ। ਬੀਜ ਕੇਰਨ ਵਾਲੇ ਬੰਦੇ ਨੇ ਬੀਜ ਕੱਪੜੇ ਵਿਚ ਪਾ ਕੇ ਲੱਕ ਦੁਆਲੇ ਬੰਨ੍ਹਿਆ ਹੁੰਦਾ ਸੀ। ਇਸ ਤਰਾ ਕੇਰ ਕੇ ਫ਼ਸਲ ਬੀਜੀ ਜਾਂਦੀ ਸੀ। ਬੀਜ ਕੇਰਨ ਤੋ ਪਿੱਛੋ ਹਲਕਾ ਜਿਹਾ ਸੁਹਾਗਾ ਫੇਰ ਦਿੱਤਾ ਜਾਂਦਾ ਸੀ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |