ਗੁਰਦੁਆਰਾ ਝੂਲਣੇ ਮਹਿਲ
ਦਿੱਖ
ਗੁਰਦੁਆਰਾ ਝੁਲਣੇ ਮਹਿਲ ਸਾਹਿਬ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿਚ ਸਥਿਤ ਹੈ। ਇਹ ਗੁਰਦੁਆਰਾ ਤਰਨ ਤਾਰਨ ਤੋਂ ਅੰਮ੍ਰਿਤਸਰ ਜਾਣ ਵਾਲੀ ਸੜਕ `ਤੇ ਤਰਨਤਾਰਨ ਤੋਂ ਪੰਜ ਕਿਲੋਮੀਟਰ ਦੇ ਫ਼ਾਸਲੇ `ਤੇ ਠੱਠੀ ਨਾਮਕ ਪਿੰਡ ਵਿੱਚ ਸਥਿਤ ਹੈ। ਪਰੰਤੂ ਦੋ ਪਿੰਡਾਂ, ਠੱਠੀ ਤੇ ਖਾਰਾ ਵਿਚਾਲੇ ਹੋਣ ਕਾਰਣ ਇਸ ‘ਗੁਰੂਦਵਾਰੇ’ ਦੇ ਨਾਮ ਨਾਲ ਠੱਠੀ-ਖਾਰਾ ਲਿਖਿਆ ਜਾਂਦਾ ਹੈ। ਪਿੰਡ ਠੱਠੀ ਵੱਲੋਂ ਇਸ ਦਾ ਫ਼ਾਸਲਾ ਤਕਰੀਬਨ ਇੱਕ ਕਿਲੋਮੀਟਰ ਹੈ ਅਤੇ ਪਿੰਡ ਖਾਰਾ ਵੱਲੋਂ ਇਹ ਸਥਾਨ ਮੁੱਖ ਮਾਰਗ ਤੋਂ ਤਕਰੀਬਨ ਦੋ ਕੁ ਕਿਲੋਮੀਟਰ ਹਟ ਕੇ ਹੈ। [1]
ਇਸ ਗੁਰੂ ਘਰ ਵਿਚ ਇੱਕ ਅਜਿਹੀ ਚੌੜੀ ਦੀਵਾਰ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਝੂਲਦੀ ਹੈ ਅਤੇ ਆਈਆਂ ਹੋਈਆਂ ਸੰਗਤਾਂ ਇਸ ਦੀਵਾਰ ਉੱਪਰ ਬੈਠ ਕੇ ਝੂਟੇ ਲੈਂਦੀਆਂ ਹਨ।