ਸਮੱਗਰੀ 'ਤੇ ਜਾਓ

ਤਰਨ ਤਾਰਨ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਰਨ ਤਾਰਨ ਸਾਹਿਬ
ਸ਼ਹਿਰ
ਤਰਨ ਤਾਰਨ ਸਾਹਿਬ
ਤਰਨ ਤਾਰਨ ਸਾਹਿਬ
Country ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨ ਤਾਰਨ ਜ਼ਿਲ੍ਹਾ
ਸਰਕਾਰ
 • ਪ੍ਰਧਾਨਸ. ਭੁਪਿੰਦਰ ਸਿੰਘ ਖਹਿਰਾ
ਖੇਤਰ
 • ਕੁੱਲ6 km2 (2 sq mi)
ਉੱਚਾਈ
226.5 m (743.1 ft)
ਆਬਾਦੀ
 (2011)
 • ਕੁੱਲ1,41,459
 • ਘਣਤਾ464/km2 (1,200/sq mi)
ਭਾਸ਼ਾਵਾਂ
 • ਅਧਿਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿਨ
143401
ਟੈਲੀਫ਼ੋਨ ਕੋਡ+91 (0) 1852
ਵਾਹਨ ਰਜਿਸਟ੍ਰੇਸ਼ਨPB46-
Sex ratio764[1] /
ਵੈੱਬਸਾਈਟwww.tarntarancity.com

ਤਰਨ ਤਾਰਨ ਸਾਹਿਬ ਨੂੰ ਪੰਜਾਬ, ਖ਼ਾਸ ਕਰਕੇ ਸਿੱਖ ਇਤਿਹਾਸ ਵਿੱਚ ‘ਗੁਰੂ ਕੀ ਨਗਰੀ’ ਦਾ ਇੱਕ ਖ਼ਾਸ ਦਰਜਾ ਹਾਸਲ ਹੈ। ਇਹ ਨਗਰੀ ‘ਦੁੱਖ ਨਿਵਾਰਨ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ੧੭ ਵੈਸਾਖ ਸੰਮਤ ੧੬੪੭ ਬਿਕਰਮੀ (ਮੁਤਾਬਕ ੧੫੯੦ ਈ.) ਨੂੰ ਪਹਿਲਾਂ ਇੱਥੇ ਸਰੋਵਰ ਖੁਦਵਾ ਕੇ ਅਤੇ ਫਿਰ ਸੰਮਤ ੧੬੫੩ ਬਿਕਰਮੀ ੧੫੯੬ ਈ.) ਨੂੰ ਨਗਰ ਦੀ ਨੀਂਹ ਰੱਖ ਕੇ ਇਸ ਨੂੰ ਆਬਾਦ ਕੀਤਾ। ਜੂਨ, ੨੦੦੬ ਨੂੰ ਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਦਿਤਾ ਗਿਆ। ਇਸ ਸ਼ਹਿਰ ਨੂੰ ਪਵਿਤਰ ਨਗਰੀ ਦਾ ਦਰਜਾ ਹਾਸਿਲ ਹੈ। ਇਹ ਪੰਜਾਬ ਦਾ ਇੱਕ ਸਰਹੱਦੀ ਜ਼ਿਲ੍ਹਾ ਹੈ।

ਇਤਿਹਾਸ

[ਸੋਧੋ]

ਗੁਰੂ ਅਰਜਨ ਦੇਵ ਜੀ ਨੇ ਇਹ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਵਸਾਈ ਸੀ। ਇਸ ਤੋਂ ਪਹਿਲਾਂ ੧੫੮੭ ਈ. ਨੂੰ ਇੱਥੋਂ ੧੩-੧੪ ਮੀਲ ਦੂਰ ਗੁਰੂ ਕਾ ਚੱਕ (ਅੰਮ੍ਰਿਤਸਰ) ਨਾਂ ਦੀ ਨਗਰੀ ਸਥਾਪਿਤ ਹੋ ਰਹੀ ਸੀ। ਅੰਮ੍ਰਿਤਸਰ, ਲਾਹੌਰ-ਦਿੱਲੀ ਦੀ ਪੁਰਾਣੀ ਜਰਨੈਲੀ ਸੜਕ ਤੋਂ ਹਟਵੀਂ ਪੈਂਦੀ ਸੀ ਜਦੋਂ ਕਿ ਤਰਨ ਤਾਰਨ ਨੂੰ ਗੁਰੂ ਜੀ ਨੇ ਇਸ ਸਥਾਨ ਨੂੰ ਸੜਕ ਦੇ ਐਨ ਉਪਰ ਹੋਣ ਕਰ ਕੇ ਪਹਿਲ ਦਿੱਤੀ। ਇਸ ਰਸਤੇ ਹੀ ਹਾਕਮ ਦਿੱਲੀ ਤੇ ਲਾਹੌਰ ਨੂੰ ਆਇਆ-ਜਾਇਆ ਕਰਦੇ ਸਨ। ੧੭ ਵੈਸਾਖ ੧੬੪੭ ਬਿਕਰਮੀ (ਸੰਨ ੧੫੯੦ ਨੂੰ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਤੋਂ ਗੋਇੰਦਵਾਲ ਸਾਹਿਬ ਜਾਂਦਿਆਂ ਗੁਰੂ ਜੀ ਨੂੰ ਇੱਥੋਂ ਦਾ ਪੌਣ-ਪਾਣੀ ਬਹੁਤ ਪਸੰਦ ਆਇਆ। ਇਸ ਢਾਬ ਸਬੰਧੀ ਪਿੰਡ ਪਲਾਸੌਰ ਅਤੇ ਕੋਟ-ਕਾਜ਼ੀ (ਖਾਨੇਵਾਲ) ਦੇ ਲੋਕ ਆਪਸ ‘ਚ ਝਗੜਦੇ ਰਹਿੰਦੇ ਸਨ। ਗੁਰੂ ਜੀ ਨੇ ਦੋਹਾਂ ਧਿਰਾਂ ਦੀ ਲੜਾਈ ਬੰਦ ਕਰਨ ਲਈ ਖਾਨੇਵਾਲ ਦੇ ਖੱਤਰੀਆਂ ਅਤੇ ਪਲਾਸੌਰ ਦੇ ਰੰਘੜਾਂ ਨੂੰ ਰਜ਼ਾਮੰਦ ਕਰ ਕੇ ਇਹ ਜਗ੍ਹਾ ਖਰੀਦ ਲਈ। ਗੁਰੂ ਜੀ ਨੇ ਇਥੇ ਸਰੋਵਰ ਦੀ ਖੁਦਵਾਈ ਕਰਵਾਈ। ਰਸਤੇ ‘ਚ ਇਥੇ ਉਤਰੇ। ਮੁਗ਼ਲ ਹਕੂਮਤ ਦੌਰਾਨ ਇਹ ਨਗਰ ਇੰਨੀ ਤਰੱਕੀ ਨਾ ਕਰ ਸਕਿਆ। ਜਿਵੇਂ ਹੀ ਸਿੱਖ ਮਿਸਲਾਂ ਉਪਰੰਤ ਪੰਜਾਬ ਦੇ ਰਾਜਭਾਗ ਦੀ ਡੋਰ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆਈ ਤਾਂ ਉਨ੍ਹਾਂ ੧੪ ਜੁਲਾਈ, ੧੮੩੬ ਨੂੰ ਸ਼ਹਿਰ ਦੀ ਪੱਕੀ ਚਾਰਦੀਵਾਰੀ ਅਤੇ ੧੪ ਵੱਡੇ ਦਰਵਾਜ਼ੇ ਬਣਵਾਏ। ਸ੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪਾਸੇ ਸੋਨਾ ਵੀ ਚੜ੍ਹਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਗਰੀ ਸਿੱਖੀ ਦੇ ਪ੍ਰਚਾਰ ਦੌਰਾਨ ਹੀ ਇੱਥੇ ਸਿੱਖ ਬੁੰਗੇ ਬਣਵਾਏ ਗਏ। ਮਹਾਰਾਜਾ ਸੰਗਤਾਂ ਦੇ ਆਰਾਮ ਲਈ ਰਣਜੀਤ ਸਿੰਘ ਦੇ ਦੇਹਾਂਤ ਉਪਰੰਤ [[ਕੰਵਰ ਨੌਨਿਹਾਲ ਸਿੰਘ[[ ਦੇ ਹੁਕਮ ਨਾਲ ਇਥੇ ਮੁਨਾਰਾ ਬਣਾਇਆ ਗਿਆ। ੧੯੨੦ ‘ਚ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਇੱਥੋਂ ਹੀ ਹੋਇਆ ਸੀ। ੧੯੩੧ ਦੀ ਮਰਦਮਸ਼ੁਮਾਰੀ ਅਨੁਸਾਰ ਸ਼ਹਿਰ ਦੀ ਆਬਾਦੀ ੧੦੧੦੩ ਸੀ।

ਦੇਖਣਯੋਗ ਸਥਾਨ

[ਸੋਧੋ]

ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਤਰਨ ਤਾਰਨ ਰੇਲਵੇ ਸਟੇਸ਼ਨ ਤੋਂ ਇੱਕ ਕਿਲੋਮੀਟਰ ਤੇ ਬੱਸ ਸਟੈਂਡ ਤਰਨ ਤਾਰਨ ਤੋਂ ਅੱਧਾ ਕਿਲੋਮੀਟਰ ਦੂਰੀ ‘ਤੇ ਸ਼ੋਭਨੀਕ ਹੈ। ਤਰਨਤਾਰਨ ਸ਼ਹਿਰ ਪ੍ਰਮੁੱਖ ਧਾਰਮਿਕ ਕੇਂਦਰ ਹੈ ਜੋ ਅੰਮ੍ਰਿਤਸਰ ਤੋਂ ਕੇਵਲ 24 ਕਿਲੋਮੀਟਰ ਦੀ ਦੂਰੀ ‘ਤੇ ਅੰਮ੍ਰਿਤਸਰ-ਫਿਰੋਜ਼ਪੁਰ ਰੋਡ ‘ਤੇ ਸਥਿਤ ਹੈ। ਤਰਨ ਤਾਰਨ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਬਾਬਾ ਬੁੱਢਾ ਸਾਹਿਬ ਆਦਿ ਸ਼ਹਿਰਾਂ ਨਾਲ ਸੜਕੀ ਮਾਰਗ ਰਾਹੀ ਜੁੜਿਆ ਹੈ। ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਤਰਨਤਾਰਨ ਵਿੱਚ ਗੁਰਦੁਆਰਾ ਗੁਰੂ ਦਾ ਖੂਹ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਟੱਕਰ ਸਾਹਿਬ, ਬੀਬੀ ਭਾਨੀ ਦਾ ਖੂਹ ਅਤੇ ਗੁਰੂਦੁਆਰਾ ਲਕੀਰ ਸਾਹਿਬ ਆਦਿ ਧਾਰਮਿਕ-ਇਤਿਹਾਸਕ ਅਸਥਾਨ ਦੇਖਣਯੋਗ ਹਨ। ਹਰੀਕੇ ਪੱਤਣ ਵੀ ਸੈਲਾਨੀ ਪੰਛੀ ਦੇਖਣ ਆਉਦੇ ਹਨ।

ਵਿਦਿਅਕ ਅਦਾਰੇ

[ਸੋਧੋ]
  • ਖਾਲਸਾ ਪ੍ਰਚਾਰਕ ਵਿਦਿਆਲਾ
  • ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ
  • ਸੇਵਾ ਦੇਵੀ ਸੀਨੀਅਰ ਸੈਕੰਡਰੀ ਸਕੂਲ
  • ਸ੍ਰੀ ਗੁਰੂ ਅਰਜਨ ਦੇਵ ਖਾਲਸਾ (ਸਰਕਾਰੀ) ਕਾਲਜ
  • ਮਾਤਾ ਗੰਗਾ ਗਰਲਜ਼ ਕਾਲਜ
  • ਸੇਵਾ ਦੇਵੀ ਕਾਲਜ

ਆਦਿ ਸ਼ਹਿਰ ਦੀਆਂ ਇਤਿਹਾਸਕ ਸੰਸਥਾਵਾਂ ਹਨ।

ਹਵਾਲੇ

[ਸੋਧੋ]