ਹਾਜੀ ਲੋਕ ਮੱਕੇ ਵੱਲ ਜਾਂਦੇ
ਹਾਜੀ ਲੋਕ ਮੱਕੇ ਵੱਲ ਜਾਂਦੇ ਨਾਵਲ ਸ਼ਿਵਚਰਨ ਜੱਗੀ 'ਕੁੱਸਾ' ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ ਨਾਵਲ ਦੀ ਰਚਨਾ 2008 ਵਿੱਚ ਕੀਤੀ ਗਈ। ਇਸ ਨਾਵਲ ਨੂੰ ਸ਼ਿਵਚਰਨ ਦੀ ਸਭ ਤੋ ਉੱਤਮ ਰਚਨਾ ਮੰਨਿਆ ਗਿਆ ਹੈ। ਇਸ ਨਾਵਲ ਦਾ ਪ੍ਰਕਾਸ਼ਨ ਲਾਹੌਰ ਬੁੱਕ ਸ਼ਾਪ,ਲੁਧਿਆਣਾ ਦੁਆਰਾ ਕੀਤਾ ਗਿਆ। ਇਸ ਨਾਵਲ ਵਿੱਚ ਕੁੱਲ 224 ਪੰਨੇ ਹਨ।[1]
ਪਾਤਰ
[ਸੋਧੋ]ਹਰਦੇਵ ਸਿੰਘ ,ਪ੍ਰੀਤੋ,ਨੀਟੂ,ਬੰਤ ਸਿੰਘ,ਦੇਵ,ਜੋਤ,ਬਚਿਤਰ ਸਿੰਘ,ਜੁਗਰਾਜ ਸਿੰਘ ,ਜਾਗਰ ਸਿੰਘ,ਸੀਤਲ ਹਰਮਨ ਸਿੰਘ , ਬਲਰਾਜ ਬਰਾੜ,ਜਗਤਾ,ਮਨਜੀਤ ਕੌਰ ਮੀਤੀ,ਦੀਪ,ਸੁਮਿਤ।[2]
ਪਲਾਟ
[ਸੋਧੋ]ਹਾਜੀ ਲੋਕ ਮੱਕੇ ਵੱਲ ਜਾਂਦੇ ਨਾਵਲ ਦੀਆਂ ਮੁੱਖ ਘਟਨਾਵਾਂ ਪੰਜਾਬ ਦੇ ਉਹਨਾਂ ਲੋਕਾਂ ਦੁਆਲੇ ਘੁੰਮਦੀਆਂ ਜੋ ਵਿਦੇਸ਼ ਜਾਣ ਅਤੇ ਉਥੇ ਪੱਕੇ ਹੋਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ । ਵਿਦੇਸ਼ ਜਾਣ ਲਈ ਅੱਜ ਕੱਲ ਕਿਵੇਂ ਪੰਜਾਬੀ ਆਪਣੇ ਅਸੂਲਾਂ ਅਤੇ ਸਮਾਜਿਕ ਰੀਤੀ ਰਿਵਾਜਾ ਨੂੰ ਕਿਵੇਂ ਛਿਕੇ ਤੇ ਟੰਗ ਦੇ ਹਨ ਇਹ ਨਾਵਲ ਇਸ ਵਿਰਤਾਂਤ ਨੂੰ ਪੇਸ਼ ਕਰਨ ਵਿੱਚ ਬੁਹਤ ਜਿਆਦਾਂ ਸਫ਼ਲ ਹੋਇਆ ਹੈ।[3]
ਕਥਾਨਕ
[ਸੋਧੋ]ਹਾਜੀ ਲੋਕ ਮੱਕੇ ਵੱਲ ਜਾਂਦੇ ਨਾਵਲ ਦੀ ਕਹਾਣੀ ਹਰਦੇਵ ਸਿੰਘ ਅਤੇ ਉਸ ਦੇ ਪਿੰਡ ਦੇ ਕੁਝ ਪਾਤਰਾਂ ਦੁਆਲੇ ਘੁੰਮਦੀ ਹੈ। ਹਰਦੇਵ ਸਿੰਘ ਲੰਬੇ ਸਮੇਂ ਬਾਅਦ ਆਪਣੇ ਪਿੰਡ ਪਰਤਦਾ ਤੇ ਹੌਲੀ-ਹੌਲੀ ਸਮੇਂ ਵਿੱਚ ਪਿਛੇ ਪਰਤਦਾ ਯਾਦ ਕਰਦਾ ਹੈ ਕਿ ਕਿੰਝ ਉਹ ਵਧਿਆ ਭਵਿਖ ਦੀ ਭਾਲ ਵਿੱਚ ਪਿੰਡ ਛੱਡ ਕੇ ਬਾਹਰ ਪੈਸੇ ਕਮਾਉਣ ਲਈ ਗਿਆ ਤੇ ਅੱਗੇ ਕਿਵੇਂ ਮਾੜੇ ਏਜੰਟਾ ਦੇ ਹੱਥ ਚੜ੍ਹ ਕੇ ਪੈਸਾ ਤੇ ਵਕਤ ਦੋਨੋਂ ਹੀ ਖਰਾਬ ਕਰ ਬੈਠ ਦਾ ਹੈ ।ਉਸ ਨੂੰ ਯਾਦ ਆਉਂਦੀ ਹੈ ਆਪਣੇ ਜਵਾਨੀ ਦੇ ਪਿਆਰ ਪ੍ਰੀਤੋ ਦੀ ਕੇ ਕਿੰਝ ਉਸ ਨੂੰ ਉਸ ਨਾਲ ਪਿਆਰ ਹੋਇਆ ਤੇ ਕਿੰਝ ਉਹ ਉਸ ਤੋਂ ਦੂਰ ਚੱਲੀ ਜਾਂਦੀ ਹੈ। ਪਰ ਮਾੜੀ ਕਿਸਮਤ ਨੇ ਪ੍ਰੀਤੋ ਦਾ ਪਿਛਾ ਕਦੇ ਨਹੀਂ ਛੱੜਿਆ ਤੇ ਆਪਣੇ ਰੰਨ ਮੁਰੀਦ ਭਰਾ ਤੇ ਸ਼ਰਾਬੀ ਘਰਵਾਲੇ ਹਥੋਂ ਖੁਹਾਰ ਹੁੰਦੀ ਜਿੰਦਗੀ ਦੇ ਸਫ਼ਰ ਵਿੱਚ ਅੱਗੇ ਵੱਧ ਦੀ ਜਾਂਦੀ ਹੈ।
ਹਰਦੇਵ ਸਿੰਘ ਪੰਜਾਬ ਤੋਂ ਆਸਟਰੀਆ ਚਲਾ ਜਾਂਦਾ ਹੈ ਤੇ ਉਥੋ ਅੱਗੇ ਇੰਗਲੈੰਡ ਜਾਣ ਲਈ ਸਕੀਮਾ ਲਾਉਂਦਾ ਏਜੰਟਾ ਨੂੰ ਪੈਸੇ ਖਵਾਉਂਦਾ ਰਹਿੰਦਾ। ਬਾਅਦ ਵਿੱਚ ਉਹ ਇੰਗਲੈੰਡ ਵਿੱਚ ਪੱਕਾ ਹੋਣ ਵਿੱਚ ਅਸਮਰਥ ਹੁੰਦਾ ਹੈ ਤੇ ਵਾਪਿਸ ਆ ਜਾਂਦਾ ਹੈ। ਫਿਰ ਉਹ ਕਿਸੀ ਤਰਾਂ ਜੁਗਾੜੀ ਚਾਚੇ ਦੀ ਮਦਦ ਨਾਲ ਮੀਤੀ ਨਾਲ ਵਿਆਹ ਕਰ ਕੇ ਅਮਰੀਕਾ ਚਲਾ ਜਾਂਦਾ ਹੈ ਤੇ ਉਥੇ ਪੱਕਾ ਹੋ ਜਾਣ ਤੋਂ ਬਾਅਦ ਉਸ ਦੇ ਮਨ ਵਿੱਚ ਪਾਪ ਆ ਜਾਂਦਾ ਹੈ ਤੇ ਮੀਤੀ ਨੂੰ ਤਲਾਕ ਦੇ ਦਿੰਦਾ ਹੈ ਅਤੇ ਇੰਡੀਆ ਆ ਕੇ ਦੀਪ ਨਾਮਕ ਕੁੜੀ ਨਾਲ ਮੋਟੀ ਰਕਮ ਲੈ ਕੇ ਵਿਆਹ ਕਰਾ ਕੇ ਅਮਰੀਕਾ ਵਾਪਿਸ ਆ ਜਾਂਦਾ ਹੈ ਪਰ ਦੀਪ ਉਸਨੂੰ ਅਮਰੀਕਾ ਵਿੱਚ ਅਤੇ ਦੀਪ ਦਾ ਪਟਵਾਰੀ ਪਿਉ ਹਰਦੇਵ ਦੇ ਘਰਦਿਆ ਨੂੰ ਇੰਡੀਆ ਵਿੱਚ ਬਹੁਤ ਤੰਗ ਕਰਦੇ ਹਨ। ਇਸ ਸਦਮੇ ਵਿੱਚ ਹਰਦੇਵ ਦੇ ਮਾਂ ਬਾਪ ਵੀ ਗੁਜਰ ਜਾਂਦੇ ਹਨ। ਹਰਦੇਵ ਇਸ ਦੁਖ ਅਤੇ ਦੀਪ ਦੀਆਂ ਹਰਕਤਾਂ ਤੋਂ ਤੰਗ ਆ ਕ ਉਸਨੂੰ ਤਲਾਕ ਦੇ ਦਿੰਦਾ ਹੈ ਤੇ ਵਾਪਿਸ ਇੰਡੀਆ ਆ ਜਾਂਦਾ ਹੈ।ਜਿਥੇ ਉਸਨੂੰ ਵਿਦੇਸ਼ ਦੀ ਭਾਲ ਅਤੇ ਲਾਲਚ ਵਿੱਚ ਕੀਤੀਆਂ ਗਲਤੀਆਂ ਤੇ ਬਹੁਤ ਪਛਤਾਵਾ ਹੁੰਦਾ ਹੈ ਤੇ ਅੰਤ ਵਿੱਚ ਉਹ ਬੁਜ਼ੁਰਗ ਉਮਰ ਵਿੱਚ ਆਪਣੇ ਪਿਹਲੇ ਪਿਆਰ ਪ੍ਰੀਤੋ ਨਾਲ ਵਿਆਹ ਕਰਵਾ ਲੈਂਦਾ ਹੈ।
ਦੂਜੇ ਪਾਸੇ ਇਸ ਕਹਾਣੀ ਦੇ ਬਰਾਬਰ ਇੱਕ ਹੋਰ ਕਹਾਣੀ ਦੱਸੀ ਗਈ ਹੈ ਕਿ ਕਿਸ ਤਰਾਂ ਆਪਣੇ ਲੋਕ ਵਿਦੇਸ਼ ਜਾਣ ਦੇ ਚੱਕਰ ਵਿੱਚ ਕਿਸ ਹੱਦ ਤੱਕ ਗਿਰ ਸਕਦੇ ਹਨ ਜਿਸ ਵਿੱਚ ਸ਼ੀਤਲ ਨਾਮਕ ਕੁੜੀ ਤੇ ਉਸ ਦੇ ਪਰਿਵਾਰ ਦੀ ਗੱਲ ਕੀਤੀ ਗਈ ਹੈ ਜੋ ਵਿਦੇਸ਼ ਜਾਣ ਲਈ ਇੱਕ ਅਧਖੜ ਉਮਰ ਦੇ ਬੰਦੇ(ਬਰਾੜ) ਨਾਲ ਵਿਆਹ ਕਰਾਉਣ ਲਈ ਉਸਨੂੰ ਪੈਸੇ ਵੀ ਪੂਜ ਦੇ ਹਨ ਤੇ ਉਸ ਦੀ ਸ਼ਰਤ ਮੁਤਾਬਿਕ ਆਪਣੀ ਬੱਚੇਦਾਨੀ ਕੱਡਵਾ ਕੇ ਉਸ ਨਾਲ ਵਿਆਹ ਕਰਵਾਉਂਦੀ ਹੈ। ਪਰ ਵਿਦੇਸ਼ ਵਿੱਚ ਬਰਾੜ ਉਸ ਨੂੰ ਨਾ ਹੀ ਤਾਂ ਪਤਨੀ ਦੇ ਤੌਰ ਤੇ ਇਜੱਤ ਦਿੰਦਾ ਹੈ। ਸਗੋਂ ਉਸਨੂੰ ਨੌਕਰਾਂ ਵਾਂਗੂ ਰੱਖਦਾ ਹੈ ਤੇ ਉਸਨੂੰ ਇੱਕ ਰਖੇਲ ਦੇ ਤੌਰ ਤੇ ਆਪਣੇ ਕਾਮ ਨੂੰ ਪੂਰਾ ਕਰਨ ਲਈ ਵਰਤਦਾ ਹੈ। ਸ਼ੀਤਲ ਬਰਾੜ ਦੇ ਜ਼ੁਲਮ ਨੂੰ ਝੱਲ ਦੀ ਹੋਈ ਆਪਣਾ ਮਾਨਸਿਕ ਸਤੁੰਲਨ ਖੋਹ ਬੈਠ ਦੀ ਹੈ ਜਿਸ ਨੂੰ ਬਰਾੜ ਵਾਪਿਸ ਇੰਡੀਆ ਭੇਜ ਦਿੰਦਾ ਹੈ ਜਿਥੇ ਸ਼ੀਤਲ ਤੇ ਉਸ ਦੀ ਮਾਂ ਆਪਣੀਆਂ ਗਲਤੀਆਂ ਤੇ ਪਛਤਾਵਾ ਕਰਦਿਆਂ ਆਤਮ ਹੱਤਿਆ ਕਰ ਲੈਂਦੀਆਂ ਨੇ।
ਇਸ ਨਾਵਲ ਵਿੱਚ ਦੱਸਣ ਦੀ ਬਹੁਤ ਵਧਿਆ ਕੋਸ਼ਿਸ਼ ਕੀਤੀ ਗਈ ਹੈ ਕਿ ਲੋਕਾਂ ਨੂੰ ਵਿਦੇਸ਼ ਜਾਣ ਦੇ ਲਾਲਚ ਨੂੰ ਛੱਡ ਕਿ ਆਪਣੀ ਅਤੇ ਆਪਣੇ ਪਰਿਵਾਰ ਦੀ ਇਜੱਤ ਕਰਨੀ ਚਾਹੀਦੀ ਹੈ।
ਹਵਾਲੇ
[ਸੋਧੋ]- ↑ ਕੁੱਸਾ, ਸ਼ਿਵਚਰਨ ਜੱਗੀ (2008). ਹਾਜੀ ਲੋਕ ਮੱਕੇ ਵੱਲ ਜਾਂਦੇ. ਲਾਹੌਰ ਬੁੱਕ ਸ਼ਾਪ,. ISBN 978-81-7647-228-9.
{{cite book}}
: CS1 maint: extra punctuation (link) - ↑ ਕੁੱਸਾ, ਸ਼ਿਵਚਰਨ ਜੱਗੀ (2008). ਹਾਜੀ ਲੋਕ ਮੱਕੇ ਵੱਲ ਜਾਂਦੇ. ਲੁਧਿਆਣਾ: ਲਾਹੌਰ ਬੁੱਕ ਸ਼ਾਪ. ISBN 978-81-7647-228-9.
- ↑ ਕੁੱਸਾ, ਸ਼ਿਵਚਰਨ ਜੱਗੀ (978-81-7647-228-9). ਹਾਜੀ ਲੋਕ ਮੱਕੇ ਵੱਲ ਜਾਂਦੇ. ਲੁਧਿਆਣਾ: 2008. ISBN 978-81-7647-228-9.
{{cite book}}
: Check date values in:|year=
(help)CS1 maint: year (link)