ਉੱਚ ਸ਼ਰੀਫ਼
ਉੱਚ ਸ਼ਰੀਫ਼ (اُوچ شریف) | |
---|---|
ਦੇਸ਼ | ਪਾਕਿਸਤਾਨ |
ਪਾਕਿਸਤਾਨ ਦੇ ਸੂਬੇ | ਪੰਜਾਬ |
ਸਮਾਂ ਖੇਤਰ | ਯੂਟੀਸੀ+5 |
ਉਚ ਜਾਂ ਉਚ ਸ਼ਰੀਫ਼ Urdu: اوچ شریف) ਦੱਖਣੀ ਪੰਜਾਬ, ਪਾਕਿਸਤਾਨ ਵਿੱਚ ਬਹਾਵਲਪੁਰ (ਬਹਾਵਲਪੁਰ ਜ਼ਿਲ੍ਹਾ) ਤੋਂ 73 ਕਿਲੋਮੀਟਰ ਦੂਰ ਸਥਿਤ ਅਸਥਾਨ ਹੈ। ਉੱਚ ਇੱਕ ਮਹੱਤਵਪੂਰਨ ਇਤਿਹਾਸਕ ਸ਼ਹਿਰ ਹੈ। ਪਹਿਲਾਂ ਇਹ ਸਿੰਧ ਅਤੇ ਚਨਾਬ ਦਰਿਆ ਦੇ ਸੰਗਮ ਤੇ ਸਥਿਤ ਹੁੰਦਾ ਸੀ।
ਇਤਹਾਸ
[ਸੋਧੋ]ਇਸ ਖੇਤਰ ਵਿੱਚ ਘੱਟੋ-ਘੱਟ 500 ਈਸਾਪੂਰਵ ਤੋਂ ਹਿੰਦੂਆਂ ਦੀ ਬਸਤੀਆਂ ਸੀ। ਕਿਹਾ ਜਾਂਦਾ ਹੈ ਕਿ ਜਦੋਂ 325 ਈਸਾਪੂਰਵ ਵਿੱਚ ਸਿਕੰਦਰ ਮਹਾਨ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਤਾਂ ਉਸਨੇ ਸਿੰਧੁ ਨਦੀ ਅਤੇ ਚਨਾਬ ਨਦੀ ਦੇ ਸੰਗਮ ਉੱਤੇ ਆਪਣੇ ਨਾਮ ਦਾ ਇੱਕ ਸ਼ਹਿਰ ਬਣਾਉਣ ਦਾ ਆਦੇਸ਼ ਦਿੱਤਾ। ਇਸ ਸ਼ਹਿਰ ਨੂੰ ਅਲੈਗਜ਼ੈਂਡਰੀਆ ਏਨ ਇੰਡੋ ਪੋਤਾਮੋ (ਯੂਨਾਨੀ: Alexandria en Indo Potamo, ਮਤਲਬ: ਭਾਰਤੀ ਨਦੀ ਦੇ ਕੰਢੇ ਅਲੈਗਜ਼ੈਂਡਰੀਆ ) ਨਾਮ ਨਾਲ ਸਥਾਪਤ ਕੀਤਾ ਗਿਆ ਅਤੇ ਇਹੀ ਸ਼ਹਿਰ ਅੱਗੇ ਜਾ ਕੇ ਉੱਚ ਸ਼ਹਿਰ ਕਹਾਇਆ। ਸਮੇਂ ਦੇ ਬੀਤਣ ਨਾਲ ਚਨਾਬ ਅਤੇ ਸਿੰਧ ਨਦੀਆਂ ਨੇ ਆਪਣਾ ਰੁਖ ਕੁੱਝ ਬਦ ਲਿਆ ਅਤੇ ਹੁਣ ਉਹਨਾਂ ਦਾ ਸੰਗਮ ਇੱਥੋਂ 100 ਕਿਮੀ ਦੂਰ ਮਿਠਨਕੋਟ ਸ਼ਹਿਰ ਦੇ ਕੋਲ ਪੈਂਦਾ ਹੈ।[1]
ਹਵਾਲੇ
[ਸੋਧੋ]- ↑ Alexander's Campaigns in Sind and Baluchistan and the Siege of the Brahmin Town of Harmatelia, Pierre Herman Leonard Eggermont, pp. 5, Peeters Publishers, 1975, ISBN 978-90-6186-037-2, ... In Alexander's times the combined Punjab rivers joined the Indus at a short distance to the south of Uch where nowadays the Chenab enmpties into the Sutlej ... The Macedonian emperor ordered an Alexander town to be built near the confluence ...