ਮੁਰਕੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਮੁਰਕੀਆਂ"
ਲੇਖਕ ਨੌਰੰਗ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ

ਮੁਰਕੀਆਂ ਨੌਰੰਗ ਸਿੰਘ ਦੀ ਲਿਖੀ ਨਿੱਕੀ ਕਹਾਣੀ ਹੈ। ਇਹ ਪੰਜਾਬੀ ਸਾਹਿਤ ਜਗਤ ਵਿੱਚ ਸ੍ਰੇਸ਼ਟ ਅਤੇ ਪ੍ਰਮਾਣਿਕ ਮੰਨੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ।[1]

ਪਾਤਰ[ਸੋਧੋ]

  • ਕਰੀਮੂ
  • ਰਹੀਮੂ (ਕਰੀਮੂ ਦਾ ਭਰਾ)
  • ਕਰੀਮੂ ਤੇ ਰਹੀਮੂ ਦੀ ਮਾਂ

ਪਲਾਟ[ਸੋਧੋ]

ਕਰੀਮੂ ਤੇ ਰਹੀਮੂ ਦੋ ਭਰਾ ਸਾਰਾ ਦਿਨ ਖੇਡਦੇ ਰਹਿੰਦੇ ਸੀ। ਉਨ੍ਹਾਂ ਦੀ ਮਾਂ ਬਿਮਾਰ ਬਿਮਾਰ ਪਈ ਸੀ ਪਰ ਉਹ ਉਸਦੀ ਉੱਕਾ ਪਰਵਾਹ ਨਹੀਂ ਸੀ ਕਰਦੇ। ਉਸਨੂੰ ਪਾਣੀ ਦਾ ਗਿਲਾਸ ਤੱਕ ਵੀ ਨਹੀਂ ਸੀ ਫੜਾਉਂਦੇ। ਜਦੋਂ ਉਨ੍ਹਾਂ ਦਾ ਅੱਬਾ ਜਿਊਂਦਾ ਸੀ, ਓਦੋਂ ਉਨ੍ਹਾਂ ਕੋਲ ਖੇਤ ਅਤੇ ਘਰ ਵਿੱਚ ਦੋ ਝੋਟੀਆਂ ਅਤੇ ਇੱਕ ਵਹਿੜਕੀ ਵੀ ਹੁੰਦੀ ਸੀ ਅਤੇ ਆਟਾ ਦਾਣਾ ਵੀ। ਉਨ੍ਹਾਂ ਦੇ ਅੱਬਾ ਨੇ ਜੂਏ ਵਿੱਚ ਸਭ ਕੁਝ ਗਵਾ ਦਿੱਤਾ ਸੀ। ਪਿੰਡ ਵਿੱਚ ਕਿਸੇ ਦੀ ਚੋਰੀ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾਂ ਸ਼ੱਕ ਉਨ੍ਹਾਂ ਦੋਨਾਂ ਤੇ ਜਾਂਦੀ ਸੀ। ਉਨ੍ਹਾਂ ਦੇ ਘਰ ਦੀ ਤਲਾਸ਼ੀ ਹੁੰਦੀ ਪਰ ਕਦੇ ਕੋਈ ਚੀਜ਼ ਬਰਾਮਦ ਨਾ ਹੁੰਦੀ। ਗਰੀਬੀ ਵਿੱਚ ਦੋ ਡੰਗਦੀ ਰੋਟੀ ਮਸਾਂ ਹੀ ਨਸੀਬ ਹੁੰਦੀ ਸੀ। ਉਹ ਘਰ ਦੀਆਂ ਕਈਂ ਚੀਜ਼ਾਂ ਚੁੱਕ ਕੇ ਵੇਚ ਚੁਕੇ ਸਨ। ਮਾਂ ਨੂੰ ਡਰ ਸੀ ਕਿ ਕਿਤੇ ਉਸਦੇ ਮਰਨ ਮਗਰੋਂ ਉਹ ਉਸਦੀਆਂ ਮੁਰਕੀਆਂ ਵੀ ਨਾ ਵੇਚ ਦੇਣ। ਮਾਂ ਨੂੰ ਮੁਰਕੀਆਂ ਨਾਲ ਏਨਾ ਮੋਹ ਇਸ ਲਈ ਸੀ ਕਿਓਂਕਿ ਉਸ ਦੇ ਮਰਹੂਮ ਖਾਵੰਦ ਨੇ ਵਿਆਹ ਵੇਲ਼ੇ ਬਣਵਾ ਕੇ ਉਸ ਦੇ ਪਵਾਈਆਂ ਸਨ। ਉਸ ਨੇ ਸਾਰੀ ਉਮਰ ਇਹ ਮੁਰਕੀਆਂ ਸਾਂਭ ਕੇ ਰੱਖੀਆਂ ਸੀ। ਉਸ ਦੀ ਆਖ਼ਰੀ ਇੱਛਾ ਏਹੀ ਸੀ ਕਿ ਉਸਦੇ ਮਰਨ ਮਗਰੋਂ ਇਹ ਸੋਨੇ ਦੀਆਂ ਮੁਰਕੀਆਂ ਉਸਦੇ ਨਾਲ ਹੀ ਦਫ਼ਨਾ ਦੇਣ। ਮਾਂ ਦੀ ਮੌਤ ਹੋਈ ਤਾਂ ਉਨ੍ਹਾਂ ਨੇ ਮਾਂ ਨੂੰ ਦਫ਼ਨਾ ਦਿੱਤਾ ਪਰ ਰਾਤ ਵੇਲੇ ਉਹ ਮਰੀ ਹੋਈ ਮਾਂ ਦੇ ਕੰਨਾਂ ਵਿੱਚੋਂ ਮੁਰਕੀਆਂ ਲਾਹੁਣ ਲਈ ਫਿਰ ਤੋਂ ਕਬਰ ਪੁੱਟਣ ਚਲੇ ਜਾਂਦੇ ਹਨ।

"....ਉਹ ਟੱਕ ਮਾਰਨਾ ਚਾਹੁੰਦੇ ਸਨ ਪਰ ਬਾਹਵਾਂ ਜੀਕਰ ਸੱਤਿਆ-ਹੀਣ ਹੋ ਗਈਆਂ ਹੁੰਦੀਆਂ ਹਨ। ਰਾਤ ਦੀ ਖ਼ਾਮੋਸ਼ੀ ਵਿਚੋਂ ਇਕ ਬੇ-ਮਲੂਮ ਜਿਹੀ ਆਵਾਜ਼ ਉਨ੍ਹਾਂ ਦੇ ਕੰਨਾਂ ਵਿਚ ਗੂੰਜ ਉਠੀ, ਜੀਕਰ ਆਕਾਸ਼ ਤੇ ਪਾਤਾਲ ਦੋਵੇਂ ਬੋਲ ਉਠੇ ਹੁੰਦੇ ਹਨ। "ਕਬਰ…ਵਿਚ ਮੇਰੇ ਨਾਲ ਦਬਾ ਦੇਣੀਆਂ…ਮੇਰੀਆਂ ਮੁਰਕੀਆਂ…ਤੁਹਾਡੇ ਅੱਬਾ ਦੀ ਯਾਦ, ਬੱਚਾ!" "ਮਾਂ!" ਰਹੀਮੂ ਦੇ ਮੂੰਹੋਂ ਬੇ-ਤਹਾਸ਼ਾ ਇਉਂ ਨਿਕਲਿਆ ਜੀਕਰ ਉਹ ਰੋ ਪਿਆ ਹੁੰਦਾ ਏ । "ਚੱਲ ਰਹੀਮੂ", ਕਰੀਮੂ ਕੇਵਲ ਏਨਾ ਹੀ ਆਖ ਸਕਿਆ । ਹਥਿਆਰ ਦੋਹਾਂ ਦੇ ਹੱਥੋਂ ਢਹਿ ਪਏ। ਤਾਰਿਆਂ ਦੀ ਲੋ ਵਿਚ ਉਨ੍ਹਾਂ ਘਰ ਨੂੰ ਮੁੜੇ ਜਾਂਦਿਆਂ ਦੀਆਂ ਅੱਖਾਂ ਵਿਚ ਹੰਝੂ ਚਮਕ ਰਹੇ ਸਨ।"

ਹਵਾਲੇ[ਸੋਧੋ]

  1. ਡਾ. ਸੁਰਿੰਦਰ ਗਿੱਲ. "ਕਹਾਣੀਆਂ ਦੀ ਸਤਰੰਗੀ ਪੀਂਘ". ਪੰਜਾਬੀ ਟ੍ਰਿਬਿਊਨ. Retrieved 9 ਅਪਰੈਲ 2016.