ਵਾਇਲੇਟ ਗਿਬਸਨ
ਦਿੱਖ
ਵਾਇਲੇਟ ਐਲਬੀਨਾ ਗਿਬਸਨ (31 ਅਗਸਤ 1876 – 2 ਮਈ 1956) ਇੱਕ ਆਇਰਿਸ਼ ਔਰਤ ਸੀ ਜਿਸਨੇ 1926 ਵਿੱਚ ਬੇਨੀਟੋ ਮੁਸੋਲਿਨੀ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਬਿਨਾਂ ਕਿਸੇ ਅਪਰਾਧਿਕ ਦੋਸ਼ ਦੇ ਰਿਹਾ ਕਰ ਦਿੱਤਾ ਗਿਆ ਸੀ, ਪਰ ਇਸ ਕਰਵਾਈ ਲਈ ਉਸਨੇ ਆਪਣੀ ਬਾਕੀ ਦੀ ਜ਼ਿੰਦਗੀ ਇੰਗਲੈਂਡ ਦੇ ਇੱਕ ਮਨੋਰੋਗ ਹਸਪਤਾਲ ਵਿੱਚ ਬਿਤਾਈ।
ਉਹ ਆਇਰਲੈਂਡ ਦੇ ਲਾਰਡ ਚਾਂਸਲਰ ਲਾਰਡ ਐਸ਼ਬੋਰਨ ਦੀ ਧੀ ਸੀ।