ਸਮੱਗਰੀ 'ਤੇ ਜਾਓ

ਰੱਖ (ਸਦਾਚਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੜ੍ਹਦੇ ਬੋਲੀਵੀਆ ਵਿਚਲੇ ਤੀਐਰਾਸ ਬਾਖ਼ਾਸ ਪ੍ਰਾਜੈਕਟ ਵਿੱਚ ਹੁੰਦੀ ਸਨਅਤੀ ਰੁੱਖ-ਵਾਢੀ ਦੀ ਉੱਪਗ੍ਰਿਹੀ ਤਸਵੀਰ।

ਰੱਖ ਜਾਂ ਸੰਭਾਲ਼ ਸਾਧਨਾਂ ਦੀ ਵਰਤੋਂ, ਵੰਡ ਅਤੇ ਬਚਾਅ ਵਾਸਤੇ ਇੱਕ ਸਦਾਚਾਰੀ ਨੀਤੀ ਇਹਦੀ ਮੁੱਢਲੀ ਇਕਾਗਰਤਾ ਕੁਦਰਤੀ ਦੁਨੀਆਂ, ਉਹਦੀਆਂ ਮੱਛੀਆਂ ਵਾਲ਼ੀਆਂ ਥਾਂਵਾਂ, ਜਾਨਵਰਾਂ ਦੇ ਨਿਵਾਸਾਂ ਅਤੇ ਜੀਵ ਭਿੰਨਤਾ ਦੀ ਸਿਹਤ ਨੂੰ ਬਰਕਰਾਰ ਰੱਖਣ ਉੱਤੇ ਹੁੰਦੀ ਹੈ। ਇਸ ਤੋਂ ਅਗਲੇਰੀ ਇਕਾਗਰਤਾ ਅਜਿਹੇ ਪਦਾਰਥਾਂ ਅਤੇ ਊਰਜਾਵਾਂ ਦੀ ਰੱਖ ਉੱਤੇ ਹੁੰਦੀ ਹੈ ਜੋ ਕੁਦਰਤੀ ਦੁਨੀਆਂ ਨੂੰ ਬਚਾਉਣ ਵਿੱਚ ਲਾਜ਼ਮੀ ਸਮਝੇ ਜਾਂਦੇ ਹਨ। ਜਿਹੜੇ ਲੋਕ ਰੱਖ ਦੀ ਨੀਤੀ ਨੂੰ ਮੰਨਦੇ ਹਨ ਅਤੇ ਖ਼ਾਸ ਕਰ ਕੇ, ਜੋ ਰੱਖ ਦੇ ਟੀਚਿਆਂ ਵੱਲ ਕੰਮ ਕਰਦੇ ਜਾਂ ਉਹਨਾਂ ਦੀ ਹਮਾਇਤ ਕਰਦੇ ਹਨ, ਉਹਨਾਂ ਨੂੰ ਰੱਖ ਵਿਗਿਆਨੀ ਆਖਿਆ ਜਾਂਦਾ ਹੈ।