ਚੱਕ
ਲੱਕੜੀ ਦੇ ਗੋਲ ਪਹੀਏ ਨੂੰ, ਜਿਸ 'ਤੇ ਖੂਹ ਦੇ ਮਹਿਲ ਦੀ ਉਸਾਰੀ ਕੀਤੀ ਜਾਂਦੀ ਹੈ, ਚੱਕ ਕਹਿੰਦੇ ਹਨ। ਚੱਕ ਓਨੇ ਆਕਾਰ/ਸਾਈਜ਼ ਦਾ ਬਣਾਇਆ ਜਾਂਦਾ ਸੀ ਜਿੰਨੇ ਅਕਾਰ ਦਾ ਖੂਹ ਦਾ ਮਹਿਲ ਉਸਾਰਨਾ ਹੁੰਦਾ ਸੀ। ਚੱਕ ਆਮ ਤੌਰ 'ਤੇ 9/10 ਕੁ ਫੁੱਟ ਵਿਆਸ ਦਾ ਬਣਾਇਆ ਜਾਂਦਾ ਸੀ। ਚੱਕ ਟਾਹਲੀ ਜਾਂ ਕਿੱਕਰ ਦੀ ਲੱਕੜ ਦਾ ਬਣਾਉਂਦੇ ਸਨ। ਚੱਕ ਬਣਾਉਣ ਲਈ ਲੱਕੜ ਦੇ ਗੁਲਾਈਦਾਰ ਕਈ ਟੋਟੇ ਲਏ ਜਾਂਦੇ ਸਨ। ਇਨ੍ਹਾਂ ਟੋਟਿਆਂ ਦੀ ਮੋਟਾਈ ਆਮ ਤੌਰ 'ਤੇ ਇਕ ਕੁ ਫੁੱਟ, ਚੌੜਾਈ ਸਵਾ ਕੁ ਫੁੱਟ ਤੇ ਲੰਬਾਈ ਤਿੰਨ ਕੁ ਫੁੱਟ ਹੁੰਦੀ ਸੀ। ਇਨ੍ਹਾਂ ਟੋਟਿਆਂ ਵਿਚ ਸੱਲ ਤੇ ਚੂਲਾਂ ਪਾਈਆਂ ਜਾਂਦੀਆਂ ਸਨ। ਫੇਰ ਸੱਲ ਤੇ ਚੂਲਾਂ ਪਾਏ ਟੋਟਿਆਂ ਨੂੰ ਆਪਸ ਵਿਚ ਜੋੜ ਕੇ ਚੱਕ ਬਣਾ ਲੈਂਦੇ ਸਨ। ਖੂਹ ਦਾ ਟੋਆ ਪਾਣੀ ਆਉਣ ਦੀ ਪੱਥਰ ਤੱਕ ਪੱਟਿਆ ਜਾਂਦਾ ਸੀ। ਚੱਕ ਨੂੰ ਫੇਰ ਕਈ ਪਾਸਿਆਂ ਤੋਂ ਰੱਸੇ ਪਾ ਕੇ ਖੂਹ ਦੋ ਪੱਟੇ ਹੋਏ ਪਾੜ ਦੇ ਹੇਠਾਂ ਟਿਕਾ ਦਿੱਤਾ ਜਾਂਦਾ ਸੀ। ਉਸ ਤੋਂ ਪਿਛੋਂ ਚੱਕ ਉਪਰ ਇੱਟਾਂ ਤੇ ਸੀਮਿੰਟ ਨਾਲ ਖੂਹ ਦੇ ਮਹਿਲ ਦੀ ਉਸਾਰੀ ਕੀਤੀ ਜਾਂਦੀ ਸੀ। ਚੱਕ ਹਮੇਸ਼ਾ ਲਈ ਫੇਰ ਖੂਹ ਦੇ ਪਾਣੀ ਵਿਚ ਡੁੱਬਿਆ ਰਹਿੰਦਾ ਸੀ।[1]
ਹੁਣ ਤਾਂ ਖੂਹ ਈ ਨੀ ਲੱਗਦੇ ? ਇਸ ਲਈ ਚੱਕ ਕਿੱਥੇ ਪੈਣੇ ਹਨ ?[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.