ਸਮੱਗਰੀ 'ਤੇ ਜਾਓ

ਦੋ ਰਖੇਲਾਂ ਵਾਲ਼ਾ ਆਦਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
An 18th-century painting of the fable by Sébastien LeClerc the younger

ਦੋ ਰਖੇਲਾਂ ਵਾਲਾ ਵਿਅਕਤੀ ਈਸਪ ਦੀਆਂ ਕਹਾਣੀਆਂ ਵਿੱਚ ਇੱਕ ਕਹਾਣੀ ਹੈ। ਇਹ ਮਨੁੱਖੀ ਮਾਮਲਿਆਂ ਨਾਲ ਜੁੜੀ ਹੈ। ਇਹ ਪੈਰੀ ਇੰਡੈਕਸ ਵਿੱਚ 31 ਵੇਂ ਨੰਬਰ ਤੇ ਹੈ .[1]

ਜਨੌਰ ਕਹਾਣੀ

[ਸੋਧੋ]

ਇਕ ਅੱਧਖੜ-ਉਮਰ ਦੇ ਆਦਮੀ ਦੀਆਂ ਦੋ ਰਖੇਲਾਂ ਸਨ, ਜਿਹਨਾਂ ਵਿੱਚੋਂ ਇੱਕ ਉਸ ਤੋਂ ਵੱਡੀ ਉਮਰ ਸੀ ਅਤੇ ਇੱਕ ਛੋਟੀ। ਉਸਦੇ ਵਾਲਾਂ ਨੂੰ ਸੰਵਾਰਨ ਦੇ ਦਿਖਾਵੇ ਦੇ ਤਹਿਤ, ਛੋਟੀ ਪਤਨੀ ਉਸਦੇ ਧੌਲੇ ਵਾਲਾਂ ਨੂੰ ਕੱਢਦੀ ਰਹਿੰਦੀ ਤਾਂ ਕਿ ਉਹ ਉਮਰ ਵਿੱਚ ਹਾਣੀ ਹੋਣ ਦਾ ਅਹਿਸਾਸ ਭੋਗ ਸਕੇ, ਜਦ ਕਿ ਵੱਡੀ ਇਸੇ ਮੰਤਵ ਨਾਲ ਕਾਲੇ ਵਾਲ ਕੱਢਦੀ ਰਹਿੰਦੀ। ਦੋਵਾਂ ਦੇ ਇਸ ਉਦਮ ਨਾਲ ਉਹ ਗੰਜਾ ਹੋ ਗਿਆ ਸੀ। ਕੁੱਝ ਬਾਅਦ ਦੇ ਸੰਸਕਰਣਾਂ ਵਿੱਚ ਇਸ ਦਾ ਸਿਰਲੇਖ ਦਾ ਅਨੁਵਾਦ ਕੀਤਾ ਹੈ ਜਿਵੇਂ ਉਹ ਔਰਤਾਂ ਵਹੁਟੀਆਂ ਜਾਂ ਇੱਥੋਂ ਤੱਕ ਕਿ ਮੰਗੇਤਰਾਂ ਹਨ। ਕੁਝ ਯੂਨਾਨੀ ਪਾਠਾਂ ਵਿੱਚ ਉਸ ਨੂੰ ਬਾਂਦੀਆਂ (ἑταίρας) ਜਾਂ ਪ੍ਰੇਮਿਕਾਵਾਂ (ἐρωμένας) ਵੀ ਕਿਹਾ ਗਿਆ ਹੈ। [2] ਅਤੇ ਨਵ-ਲਾਤੀਨੀ ਕਵੀ ਪੈਂਟਲੀਓਨ ਕੈਂਡਡੀਸ ਆਪਣੇ ਸੰਸਕਰਣ ਵਿੱਚ ਉਹਨਾਂ ਨੂੰ ਰਖੇਲਾਂ ਦੇ ਤੌਰ 'ਤੇ ਦਰਸਾਉਂਦਾ ਹੈ।[3]

ਹਵਾਲੇ

[ਸੋਧੋ]
  1. Aesopica site
  2. Sources collected by Chambry are available on the Aesopica site
  3. "Senex et duae concubinae".