ਈਸਪ ਦੀਆਂ ਕਹਾਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
13ਵੀਂ ਸਦੀ ਦਾ ਫੋਨਤਾਨਾ ਮੈਗੀਓਰ ਦਾ ਪੇਰੂਗੀਆ ਵਿੱਚ ਦੋ ਕਹਾਣੀਆਂ ਦੇ ਚਿੱਤਰ ਬਘਿਆੜ ਅਤੇ tਸਾਰਸ ਅਤੇ ਬਘਿਆੜ ਅਤੇ ਲੇਲਾ

ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ਜਨੌਰ ਕਹਾਣੀਆਂ ਦਾ ਇੱਕ ਸੰਗ੍ਰਿਹ ਹੈ ਜਿਸਦਾ ਸਿਹਰਾ 620 ਈਪੂ ਤੋਂ 520 ਈਪੂ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਗੁਲਾਮ ਅਤੇ ਕਥਾ ਵਾਚਕ ਈਸਪ ਨੂੰ ਜਾਂਦਾ ਹੈ। ਉਸਦੀਆਂ ਜਨੌਰ ਕਹਾਣੀਆਂ ਸੰਸਾਰ ਦੀਆਂ ਕੁੱਝ ਕੁ ਸਭ ਤੋਂ ਵਧੇਰੇ ਪ੍ਰਸਿੱਧ ਜਨੌਰ ਕਹਾਣੀਆਂ ਵਿੱਚੋਂ ਹਨ। ਇਹ ਕਹਾਣੀਆਂ ਅੱਜ ਕੱਲ ਦੇ ਬੱਚਿਆਂ ਲਈ ਨੈਤਿਕ ਸਿੱਖਿਆ ਦਾ ਲੋਕਪਸੰਦ ਵਿਕਲਪ ਬਣੀਆਂ ਹੋਈਆਂ ਹਨ। ਈਸਪ ਦੀਆਂ ਜਨੌਰ ਕਹਾਣੀਆਂ ਵਿੱਚ ਸ਼ਾਮਿਲ ਕਈ, ਜਿਵੇਂ ਲੂੰਬੜੀ ਅਤੇ ਅੰਗੂਰ (ਜਿਸ ਤੋਂ “ਅੰਗੂਰ ਖੱਟੇ ਹਨ” ਮੁਹਾਵਰਾ ਨਿਕਲਿਆ), ਕੱਛੂ ਅਤੇ ਖਰਗੋਸ, ਉੱਤਰੀ ਹਵਾ ਅਤੇ ਸੂਰਜ, ਬਘਿਆੜ ਆਇਆ, ਪਿਆਸਾ ਕਾਂ, ਬਘਿਆੜ ਅਤੇ ਸ਼ੇਰ ਅਤੇ ਕੀੜੀ ਅਤੇ ਟਿੱਡਾ ਵਰਗੀਆਂ ਜਨੌਰ ਕਹਾਣੀਆਂ ਪੂਰੇ ਸੰਸਾਰ ਵਿੱਚ ਅਤਿਅੰਤ ਪ੍ਰਸਿੱਧ ਹਨ।

ਪਹਿਲੀ ਸਦੀ ਈਸਵੀ ਵਿੱਚ ਤੀਆਨਾ ਦੇ ਦਾਰਸ਼ਨਕ ਅਪੋਲੋਨੀਅਸ ਵਲੋਂ ਈਸਪ ਦੇ ਬਾਰੇ ਹੇਠਲੇ ਕਥਨ ਦਾ ਰਿਕਾਰਡ ਮਿਲਦਾ ਹੈ:

...ਉਹ ਲੋਕ ਜੋ ਸਭ ਤੋਂ ਸਾਦਾ ਖਾਣਾ ਖਾਂਦੇ ਹਨ ਉਹ ਬਹੁਤ ਵਧਿਆ ਖਾਂਦੇ ਹਨ, ਇਸੇ ਤਰ੍ਹਾਂ ਉਸ ਨੇ ਮਹੱਤਵਪੂਰਣ ਸੱਚਾਈਆਂ ਨੂੰ ਸਿਖਾਣ ਲਈ ਛੋਟੀਆਂ ਛੋਟੀਆਂ ਘਟਨਾਵਾਂ ਦੀ ਵਰਤੋਂ ਕੀਤੀ ਹੈ ਅਤੇ ਕਹਾਣੀ ਸੁਨਾਣ ਦੇ ਬਾਅਦ ਉਹ ਕਿਸੇ ਗੱਲ ਨੂੰ ਕਰਨ ਜਾਂ ਨਾ ਕਰਨ ਦੀ ਸਲਾਹ ਵੀ ਜੋੜ ਦਿੰਦਾ ਹੈ। ਤੱਦ ਵੀ, ਉਹ ਵਾਸਤਵ ਵਿੱਚ ਕਵੀਆਂ ਨਾਲੋਂ ਸੱਚ ਨਾਲ ਜਿਆਦਾ ਜੁੜਿਆ ਹੋਇਆ ਸੀ, ਕਿਉਂਕਿ ਕਵੀ ਤਾਂ ਆਪਣੀਆਂ ਕਹਾਣੀਆਂ ਨੂੰ ਸੰਭਵ ਬਣਾਉਣ ਲਈ ਉਨ੍ਹਾਂ ਨਾਲ ਜੋਰ ਜਬਰਦਸਤੀ ਕਰਦੇ ਹਨ, ਲੇਕਿਨ ਉਹ ਕਹਾਣੀ ਸੁਣਾ ਕੇ, ਜਿਸਨੂੰ ਹਰ ਕੋਈ ਜਾਣਦਾ ਹੋਵੇ ਕਿ ਸੱਚ ਨਹੀਂ ਹੈ, ਇਸ ਤਥ ਸਹਿਤ ਕਿ ਉਸਨੇ ਇਹ ਦਾਅਵਾ ਨਹੀਂ ਕੀਤਾ ਕਿ ਉਹ ਸੱਚ ਘਟਨਾਵਾਂ ਸਨ, ਸੱਚਾਈ ਕਹਿ ਦਿੰਦਾ ਸੀ।

ਹਵਾਲੇ[ਸੋਧੋ]