ਪੰਜਾਬ ਲਲਿਤ ਕਲਾ ਅਕਾਦਮੀ
ਨਿਰਮਾਣ | 5 ਅਗਸਤ 1966 |
---|---|
ਸੰਸਥਾਪਕ | ਐਮ. ਐਸ. ਰੰਧਾਵਾ |
ਮੁੱਖ ਦਫ਼ਤਰ | ਪੰਜਾਬ ਆਰਟਸ ਕੌਂਸਲ, ਚੰਡੀਗੜ੍ਹ |
ਟਿਕਾਣਾ |
|
ਖੇਤਰ | ਭਾਰਤ |
ਫੀਲਡ | ਲਲਿਤ ਕਲਾਵਾਂ ਅਤੇ ਸਭਿਆਚਾਰ |
ਅਧਿਕਾਰਤ ਭਾਸ਼ਾ | ਅੰਗਰੇਜ਼ੀ, ਪੰਜਾਬੀ |
ਪ੍ਰੈਜੀਡੈਂਟ | ਦੀਵਾਨ ਮਾਨਾ[1] |
ਮੂਲ ਸੰਸਥਾ | ਭਾਰਤ ਸਰਕਾਰ |
ਵੈੱਬਸਾਈਟ | lalitkalaakademipunjab.com |
ਪੰਜਾਬ ਲਲਿਤ ਕਲਾ ਅਕਾਦਮੀ ਪੰਜਾਬ ਦੀ ਲਲਿਤ ਕਲਾ ਦੀ ਰਾਜ ਅਕਾਦਮੀ ਹੈ। ਭਾਰਤੀ ਪੰਜਾਬ ਦੀ ਸਰਕਾਰ ਵੱਲੋਂ ਸਥਾਪਿਤ, ਪੰਜਾਬ ਸਰਕਾਰ ਦੀ ਆਰਥਿਕ ਮੱਦਦ ਨਾਲ਼ ਚੱਲਣ ਵਾਲ਼ੀ ਖ਼ੁਦਮੁਖ਼ਤਿਆਰ ਸਭਿਆਚਾਰਕ ਸੰਸਥਾ ਹੈ। ਅਕਾਦਮੀ ਦੀ ਜ਼ਿੰਮੇਵਾਰੀ ਸੂਬੇ ਅਤੇ ਸੂਬੇ ਤੋਂ ਬਾਹਰ ਦ੍ਰਿਸ਼-ਕਲਾਵਾਂ ਦੀ ਸਥਾਪਨਾ, ਪ੍ਰਚਾਰ, ਸਾਂਭ-ਸੰਭਾਲ, ਦਸਤਾਵੇਜ਼ੀਕਰਨ ਅਤੇ ਦਰਸ਼ਨੀ ਕਲਾਵਾਂ ਅਤੇ ਕਲਾਕ੍ਰਿਤਾਂ ਦੇ ਨਮੂਨੇ ਸਰਵ ਸਾਂਝੇ ਕਰਨਾ ਹੈ। [2] [3] [4] ਇਹ ਚਿੱਤਰਕਾਰੀ, ਸ਼ਿਲਪਕਾਰੀ, ਛਾਪਾ ਚਿੱਤਰਕਾਰੀ (ਗ਼ਾਫ਼ਿਕਸ/ਪ੍ਰਿੰਟ ਮੇਕਿੰਗ), ਵਿਸ਼ੇਸ਼ ਤਰੀਕੇ ਨਾਲ ਮਿੱਟੀ ਦੇ ਭਾਂਡੇ ਬਣਾਉਣ ਅਤੇ ਭੱਠੀ ਵਿਚ ਪਕਾਉਣ ਦੀ ਖਾਸ ਵਿਧਾ (ਸੇਰਾਮਿਕਸ), ਫੋਟੋਗਰਾਫ਼ੀ, ਭਵਨ ਨਿਰਮਾਣ ਕਲਾ, ਕਾਰੋਬਾਰੀ ਜ਼ਰੂਰਤਾਂ ਲਈ ਇਸਤੇਮਾਲ ਹੋਣ ਵਾਲੀ ਕਲਾ (ਅਪਲਾਈਡ ਆਰਟ), ਰੇਖਾ ਚਿਤ੍ਰਕਾਰੀ (ਡਰਾਇੰਗ), ਕਈ ਤਰਾਂ ਦੇ ਮਾਧਿਅਮਾਂ ਨੂੰ ਮਿਲਾ ਕੇ ਸਿਰਜੀ ਜਾਣ ਵਾਲੀ ਕਲਾ (ਮਿਕਸ ਮੀਡੀਆ), ਸ਼ਿਲਪਕਾਰੀ ਅਤੇ ਹੋਰ ਮਾਧਿਅਮਾਂ ਦੀ ਮਦਦ ਨਾਲ ਸੰਜੋਈ ਤੇ ਸਥਾਪਿਤ ਕੀਤੀ ਵਿਲੱਖਣ ਕਲਾਕ੍ਰਿਤੀ (ਇੰਸਟਾਲੇਸ਼ਨ), ਅਦਾਕਾਰੀ, ਖੇਲ, ਕਰਤੱਬ, ਦਰਸ਼ਨੀ ਕਲਾਵਾਂ ਇਤਿਆਦਿ ਦੇ ਮਿਸ਼੍ਰਣ ਨਾਲ ਤਿਆਰ ਕੀਤੀ ਅਤੇ ਦਰਸਾਈ ਜਾਣ ਵਾਲੀ ਕਲਾ, ਵੀਡੀਓ ਇੰਸਟਾਲੇਸ਼ਨ, ਕਲਾ ਬਾਰੇ ਸਾਹਿਤ ਅਤੇ ਹੋਰ ਸੰਬੰਧਤ ਅਨੁਸ਼ਾਸਨਾਂ ਦੇ ਅਧਿਐਨ ਅਤੇ ਖੋਜ ਨੂੰ ਉਤਸ਼ਾਹਿਤ ਅਤੇ ਪ੍ਰਚਾਰਿਤ ਕਰਦੀ ਹੈ।
ਇਤਿਹਾਸ
[ਸੋਧੋ]ਪੰਜਾਬ ਲਲਿਤ ਕਲਾ ਅਕਾਦਮੀ ਦੀ ਸਥਾਪਨਾ 1966 ਵਿੱਚ ਪੰਜਾਬ ਰਾਜ ਦੇ ਕਲਾਕਾਰਾਂ ਵਿੱਚ ਐਸੋਸੀਏਸ਼ਨਾਂ ਅਤੇ ਅਜਿਹੇ ਸਹਿਯੋਗੀ ਯਤਨਾਂ ਦੇ ਵਿਕਾਸ ਲਈ ਕੀਤੀ ਗਈ ਸੀ। [5] ਡਾ. ਐਮ.ਐਸ. ਰੰਧਾਵਾ [6] ਜੋ ਉਸ ਵੇਲ਼ੇ ਚੰਡੀਗੜ੍ਹ (ਕੇਂਦਰ ਸ਼ਾਸਤ ਪ੍ਰਦੇਸ਼) ਦੇ ਸੰਸਥਾਪਕ ਮੁੱਖ-ਪ੍ਰਸ਼ਾਸਕ ਸਨ, ਨੇ ਪੰਜਾਬ ਦੇ ਕਲਾ ਕੇਂਦਰ ਨੂੰ ਵਿਕਸਤ ਕਰਨ ਲਈ ਸਖ਼ਤ ਮਿਹਨਤ ਕੀਤੀ ਅਤੇ ਉਨ੍ਹਾਂ ਨੇ ਪੰਜਾਬ ਲਲਿਤ ਕਲਾ ਅਕਾਦਮੀ, ਸੰਗੀਤ ਨਾਟਕ ਅਕਾਦਮੀ ਅਤੇ ਸਾਹਿਤ ਅਕਾਦਮੀ ਦੀ ਸਥਾਪਨਾ ਕੀਤੀ। ਡਾ: ਰੰਧਾਵਾ ਨੇ ਇਸੇ ਸਮੇਂ ਲੁਧਿਆਣਾ ਵਿਖੇ ਪੰਜਾਬ ਆਰਟਸ ਕੌਂਸਲ, ਚੰਡੀਗੜ੍ਹ ਮਿਊਜ਼ੀਅਮ ਅਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਅਜਾਇਬ ਘਰ ਵੀ ਬਣਾਇਆ। [7]
ਸਾਲ 1980 ਵਿੱਚ ਅਕਾਦਮੀ ਨੂੰ ਪੂਰੇ ਉੱਤਰੀ ਭਾਰਤ ਵਿੱਚ ਮਾਨਤਾ ਮਿਲੀ ਅਤੇ ਪਹਿਲੀ ਵਾਰ ਅਕਾਦਮੀ ਨੇ ਫੋਟੋਗ੍ਰਾਫੀ ਅਤੇ ਮੂਰਤੀ-ਕਲਾ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ, ਅਕਾਦਮੀ ਨੇ ਹਿੱਸਾ ਲੈਣ ਵਾਲਿਆਂ ਨੂੰ ਪ੍ਰਮਾਣੀਕਰਣ ਦੇ ਨਾਲ਼ ਨਾਲ਼ 13,500/- ਰੁਪਏ ਦੇ ਪੁਰਸਕਾਰ ਦੇਣ ਦਾ ਐਲਾਨ ਵੀ ਕੀਤਾ। [8] ਅਕਾਦਮੀ ਨੇ ਚੰਡੀਗੜ੍ਹ ਵਿੱਚ ਪ੍ਰਦਰਸ਼ਨੀਆਂ ਵਿੱਚ ਪ੍ਰਦਰਸ਼ਿਤ ਕਲਾਕਾਰਾਂ ਤੋਂ ਰਚਨਾਵਾਂ ਖਰੀਦੀਆਂ ਅਤੇ ਆਲ ਇੰਡੀਆ ਫਾਈਨ ਆਰਟਸ ਅਤੇ ਕਰਾਫਟਸ ਸੁਸਾਇਟੀ [8] ਦੀ ਇੱਕ ਪ੍ਰਦਰਸ਼ਨੀ ਨੂੰ ਸਪਾਂਸਰ ਕੀਤਾ।
ਆਰਟ ਗੈਲਰੀ
[ਸੋਧੋ]ਪੰਜਾਬ ਲਲਿਤ ਕਲਾ ਅਕਾਦਮੀ ਗੈਲਰੀ ਇਮਾਰਤ ਵਿੱਚ ਸਥਿਤ ਹੈ। [9]
ਪ੍ਰਕਾਸ਼ਨ
[ਸੋਧੋ]ਇਸਨੇ ਮੋਨੋਗਰਾਫ਼, ਰਸਾਲੇ, ਆਰਟ-ਐਲਬਮਾਂ ਆਦਿ [8] ਸਮੇਤ ਕਲਾ ਸਾਹਿਤ ਬਾਰੇ ਪ੍ਰਕਾਸ਼ਨਾਂ ਨੂੰ ਉਤਸ਼ਾਹਤ ਕਰਨ ਦਾ ਵੀ ਫੈਸਲਾ ਕੀਤਾ ਹੈ। ਇੱਕ ਆਰਟ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਸੀ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਸੰਪੱਤੀ ਪ੍ਰਦਾਨ ਕਰਨ ਦੇ ਇਰਾਦੇ ਨਾਲ ਭਾਰਤੀ ਅਤੇ ਅੰਤਰਰਾਸ਼ਟਰੀ ਕਲਾ 'ਤੇ ਕਿਤਾਬਾਂ ਅਤੇ ਰਸਾਲਿਆਂ ਨਾਲ ਲੈਸ ਕੀਤੀ ਗਈ ਸੀ। [8] ਅਕਾਦਮੀ ਨੇ ਕਲਾ ਦੇ ਵਿਕਾਸ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਲਈ ਕਲਾਕਾਰਾਂ, ਕਲਾ ਇਤਿਹਾਸਕਾਰਾਂ ਅਤੇ ਕਲਾ ਆਲੋਚਕਾਂ ਨੂੰ ਸਨਮਾਨਿਤ ਕਰਨ ਦਾ ਵੀ ਫੈਸਲਾ ਕੀਤਾ ਹੈ। ਅਕਾਦਮੀ ਨੇ ਪੰਜਾਬ ਦੇ ਸਮਕਾਲੀ ਕਲਾਕਾਰਾਂ 'ਤੇ ਆਪਣੀ ਪਹਿਲੀ ਕਲਾ ਪੁਸਤਕ ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਰਾਜ ਜੈਨ, ਸ਼ਿਵ ਸਿੰਘ, ਮਲਕੀਤ ਸਿੰਘ, ਜਗਦੀਸ਼ ਆਹੂਜਾ ਦੀਆਂ ਆਲੋਚਨਾਤਮਕ ਰਚਨਾਵਾਂ ਦੀ ਨੁਮਾਇਸ਼ ਲਾਈ ਗਈ ਸੀ। ਬਾਅਦ ਵਿੱਚ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਕੇ ਐਸ ਕਾਂਗ ਨੇ ਕੀਤਾ।
ਹਵਾਲੇ
[ਸੋਧੋ]- ↑ "'Functioning of Akademies should be left to professionals': Diwan Manna". The Indian Express (in Indian English). 3 October 2016.
- ↑ "Objectives".
{{cite web}}
: CS1 maint: url-status (link) - ↑ "PUNJAB LALIT KALA AKADEMI | Punjab Lalit Kala Akademi". lalitkalaakademipunjab.com. Archived from the original on 2019-05-01. Retrieved 2019-05-01.
- ↑ "List of grantees".
{{cite web}}
: CS1 maint: url-status (link) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
- ↑ 8.0 8.1 8.2 8.3 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.Sikh Digital Library.
- ↑ "PUNJAB LALIT KALA AKADEMI | Punjab Lalit Kala Akademi". lalitkalaakademipunjab.com. Archived from the original on 2019-05-01. Retrieved 2019-05-01."PUNJAB LALIT KALA AKADEMI | Punjab Lalit Kala Akademi" Archived 2019-07-17 at the Wayback Machine.. lalitkalaakademipunjab.com.