ਕਹਾਨੀ ਸੁਨੋ
ਕਹਾਨੀ ਸੁਨੋ, ਜਿਸ ਨੂੰ ਕਹਾਣੀ ਸੁਨੋ 2.0 ਵੀ ਕਿਹਾ ਜਾਂਦਾ ਹੈ, ਕੈਫ਼ੀ ਖ਼ਲੀਲ ਦਾ ਗਾਇਆ ਇੱਕ ਪਾਕਿਸਤਾਨੀ ਉਰਦੂ-ਭਾਸ਼ਾ ਦਾ ਗੀਤ ਹੈ। [1] ਇਹ 31 ਮਈ, 2022 ਨੂੰ ਜਾਰੀ ਕੀਤਾ ਗਿਆ ਸੀ। ਗਾਣੇ ਦਾ ਮੌਲਿਕ ਵਰਜ਼ਨ 2021 ਵਿੱਚ ਰਿਲੀਜ਼ ਕੀਤਾ ਗਿਆ ਸੀ। ਫਿਰ ਇਸਨੂੰ ਦੁਬਾਰਾ ਬਣਾਇਆ ਗਿਆ ਅਤੇ ਅਗਲੇ ਸਾਲ ਰਿਲੀਜ਼ ਕੀਤਾ ਗਿਆ, ਵਿਆਪਕ ਪ੍ਰਸਿੱਧੀ ਅਤੇ ਮਾਨਤਾ ਪ੍ਰਾਪਤ ਕੀਤੀ।
ਬੈਕਗ੍ਰਾਊਂਡ ਅਤੇ ਰਿਲੀਜ਼
[ਸੋਧੋ]ਇਹ ਗੀਤ ਮੌਲਿਕ ਰੂਪ ਵਿੱਚ ਜਨਵਰੀ 2021 ਵਿੱਚ ਵੱਖ-ਵੱਖ ਸਟ੍ਰੀਮਿੰਗ ਪਲੇਟਫਾਰਮਾਂ ਤੋਂ ਰਿਲੀਜ਼ ਕੀਤਾ ਗਿਆ ਸੀ। [2] [3] ਖ਼ਲੀਲ ਨੇ ਉਸ ਦੇ ਉਰਦੂ ਸਰੋਤਿਆਂ ਦੀ ਮੰਗ ਕਰਨ ਤੋਂ ਬਾਅਦ ਗੀਤ ਨੂੰ ਦੁਬਾਰਾ ਬਣਾਉਣ ਦਾ ਫ਼ੈਸਲਾ ਕੀਤਾ। [4] ਉਸਨੇ ਦੱਸਿਆ ਕਿ ਉਸਨੇ ਇਸ ਗੀਤ ਨੂੰ ਕਾਫੀ ਸਮਾਂ ਪਹਿਲਾਂ ਕੰਪੋਜ਼ ਕੀਤਾ ਸੀ ਅਤੇ ਪਹਿਲਾ ਵਰਜ਼ਨ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਉਸਨੂੰ ਅਹਿਸਾਸ ਹੋਇਆ ਕਿ ਗੀਤ ਨੂੰ ਦੁਬਾਰਾ ਬਣਾਉਣ ਦੀ ਲੋੜ ਹੈ। ਬਾਅਦ ਦੀਆਂ ਇੰਟਰਵਿਊਆਂ ਵਿੱਚ ਇਸ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਉਹ ਕਹਿੰਦਾ ਹੈ, "ਕਹਾਨੀ ਸੁਣੋ ਇੱਕ ਪੁਰਾਣਾ ਗੀਤ ਸੀ ਅਤੇ ਮੈਂ ਇਸਨੂੰ ਦੁਬਾਰਾ ਲਿਖਣ ਅਤੇ ਉਸ ਟਰੈਕ ਨਾਲ ਇਨਸਾਫ ਕਰਨ ਦਾ ਫੈਸਲਾ ਕੀਤਾ। ਮੈਂ ਚਾਹੁੰਦਾ ਸੀ ਕਿ ਲੋਕ ਗੀਤ ਨਾਲ ਇਸ ਤਰ੍ਹਾਂ ਜੁੜਨ ਜਿਵੇਂ ਉਹ ਕਿਸੇ ਦੀ ਕਹਾਣੀ ਸੁਣ ਰਹੇ ਹੋਣ।'' [5] [6]
"ਕਹਾਨੀ ਸੁਣੋ 2.0" 31 ਮਈ, 2022 ਨੂੰ ਰਿਲੀਜ਼ ਹੋਇਆ ਸੀ [7] [8] ਇਸਦੀ ਪਾਕਿਸਤਾਨ ਅਤੇ ਦੁਨੀਆ ਭਰ ਵਿੱਚ ਵਿਆਪਕ ਪ੍ਰਸ਼ੰਸਾ ਹੋਈ। ਇਹ ਗੀਤ ਵਿਸ਼ਵ ਪੱਧਰ 'ਤੇ ਪ੍ਰਚਲਿਤ ਸੀ ਅਤੇ 114 ਮਿਲੀਅਨ ਵਿਯੂਜ਼ ਦੇ ਨਾਲ, ਯੂਟਿਊਬ 'ਤੇ ਗਲੋਬਲ ਸੰਗੀਤ ਵੀਡੀਓ ਸੂਚੀ ਵਿੱਚ 8ਵੇਂ ਨੰਬਰ 'ਤੇ ਸੀ। [9] [10] [11]
ਹਵਾਲੇ
[ਸੋਧੋ]- ↑ "Kahani Suno Kaifi Khalil Ki: The Pakistani singer behind the viral romantic anthem". India Today (in ਅੰਗਰੇਜ਼ੀ). Retrieved 2023-04-15.
- ↑ "Kahani Suno - Kaifi Khalil". Spotify. January 18, 2021.
- ↑ "Kahani Suno - Single". Apple Music.
- ↑ Essa, Shehroz (June 19, 2022). "'Jabse Hosh Sambhala Hai, Main Gaa Raha Hoon' – Kaifi Khalil Shares His Musical Journey". Parhlo.
- ↑ "Kaifi Khalil urges fans to lend ears to his lyrical story". Daily Times. April 27, 2023.
- ↑ "Exclusive BTS with Kaifi Khalil | Learning Balochi | Why Kahani Suno 2.0 | FUCHSIA". YouTube. December 14, 2022.
- ↑ "Kahani Suno 2.0 - Kaifi Khalil". Spotify. 31 May 2022.
- ↑ "Kahani Suno 2.0 - Single". Apple Music. 31 May 2022.
- ↑ "Beyond borders: Kaifi Khalil's 'Kahani Suno' trending globally". www.geo.tv (in ਅੰਗਰੇਜ਼ੀ). Retrieved 2023-04-15.
- ↑ "Kaifi Khalil's 'Kahani Suno' makes it to World Global Charts". The Express Tribune (in ਅੰਗਰੇਜ਼ੀ). 2023-01-13. Retrieved 2023-04-15.
- ↑ "'Kahani Suno' enters to YouTube World Global Charts". www.thenews.com.pk (in ਅੰਗਰੇਜ਼ੀ). Retrieved 2023-04-15.