ਸਮੱਗਰੀ 'ਤੇ ਜਾਓ

ਮਾਉਂਟ ਲਿਟਰਾ ਜ਼ੀ ਸਕੂਲ ਮੋਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਊਂਟ ਲਿਟਰਾ ਜ਼ੀ ਸਕੂਲ, ਮੋਗਾ
ਫਰੰਟ ਬਿਲਡਿੰਗ ਏਲੀਵੇਸ਼ਨ
ਟਿਕਾਣਾ
ਜਾਣਕਾਰੀ
School typeਸੀਨੀਅਰ ਸੈਕੰਡਰੀ
ਮਾਟੋਮਹਾਨ ਸਕੂਲ ਮਹਾਨ ਭਵਿੱਖ
ਸਥਾਪਨਾ28 ਨਵੰਬਰ 2012 (2012-11-28)
ਸੰਸਥਾਪਕਅਸ਼ੋਕ ਗੁਪਤਾ
ਪ੍ਰਧਾਨਅਨੁਜ ਗੁਪਤਾ ਅਤੇ ਗੌਰਵ ਗੁਪਤਾ
ਡੀਨਨਿਰਮਲ ਧਾਰੀ
ਪ੍ਰਿੰਸੀਪਲਨਿਰਮਲ ਧਾਰੀ
ਟੀਚਿੰਗ ਸਟਾਫ਼200
ਇੰਦਰਾਜ4,000 ਤੋਂ ਵੱਧ
ਰੰਗਨੀਲਾ ਨੇਵੀ ਅਤੇ ਪਿਸਤਾ ਹਰਾ
Affiliationsਕੇਂਦਰੀ ਸੈਕੰਡਰੀ ਸਿੱਖਿਆ ਬੋਰਡ
ਵੈੱਬਸਾਈਟwww.zeeschoolmoga.com

ਮਾਉਂਟ ਲਿਟਰਾ ਜ਼ੀ ਸਕੂਲ ਮੋਗਾ, ਅੰਗਰੇਜ਼ੀ ਸਿੱਖਿਆ ਦਾ ਮਾਧਿਅਮ ਵਾਲਾ ਇੱਕ ਸਕੂਲ ਹੈ ਜੋ ਕਿ ਮੋਗਾ, ਪੰਜਾਬ ਭਾਰਤ ਵਿਖੇ ਸਥਿਤ ਹੈ। ਇਹ ਸਕੂਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ,ਦਿੱਲੀ ਨਾਲ ਸੰਬੰਧਿਤ ਹੈ।

ਮਾਉਂਟ ਲਿਟਰਾ ਜ਼ੀ ਸਕੂਲ ਮੋਗਾ ਦੀ ਸਥਾਪਨਾ 2012 ਵਿੱਚ ਜ਼ੀ ਲਰਨ ਲਿਮਟਿਡ ਨੇ ਸ਼੍ਰੀ ਅਸ਼ੋਕ ਗੁਪਤਾ, ਸ਼੍ਰੀ ਗੌਰਵ ਗੁਪਤਾ ਅਤੇ ਸ਼੍ਰੀ ਅਨੁਜ ਗੁਪਤਾ ਦੇ ਸਹਿਯੋਗ ਨਾਲ ਕੀਤੀ ਸੀ। ਸਕੂਲ ਨੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਦਾ ਹੁਨਰਾਂ ਮੁਹੱਈਆ ਕਰਾਉਣ ਲਈ ਬ੍ਰਿਟਿਸ਼ ਕਾਉਂਸਿਲ ਨਾਲ ਵੀ ਤਾਲਮੇਲ ਕਾਇਮ ਕੀਤਾ ਹੈ। ਸਕੂਲ ਜ਼ੀ ਲਰਨ ਲਿਮਟਿਡ ਦੁਆਰਾ ਮੁਲਾਂਕਣ ਵਾਲੀ ਇੱਕ ਆਨਲਾਇਨ ਪ੍ਰਣਾਲੀ ਦੇ ਤਰੀਕੇ ਨਾਲ ਮੁੁੰਬਈ ਦਫਤਰ ਨਾਲ ਜੜਿਆ ਹੋਇਆ ਹੈ।

ਬੁਨਿਆਦੀ ਢਾਂਚਾ

[ਸੋਧੋ]

ਸਕੂਲ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ ਅਤੇ ਜੀਵ ਵਿਗਿਆਨ ਪ੍ਰਯੋਗਸ਼ਾਲਾਵਾਂ ਮੌਜੂਦ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਸੰਗੀਤ, ਨਾਚ ਅਤੇ ਇਨਡੋਰ ਖੇਡਾਂ ਵੀ ਹਨ। ਸਕੂਲ ਵਿੱਚ ਆਊਟਡੋਰ ਬੈਡਮਿੰਟਨ, ਬਾਸਕਟਬਾਲ, ਫੁੱਟਬਾਲ, ਕ੍ਰਿਕਟ, ਵਾਲੀਬਾਲ ਅਤੇ ਟੈਨਿਸ ਫੀਲਡ ਆਦਿ ਖੇਡਾਂ ਵੀ ਹਨ।

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]