ਸਮੱਗਰੀ 'ਤੇ ਜਾਓ

ਡਾ. ਜਗਦੀਸ਼ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਜਗਦੀਸ਼ ਕੌਰ
ਡਾ. ਜਗਦੀਸ਼ ਕੌਰ 2024 ਵਿੱਚ।

ਡਾ. ਜਗਦੀਸ਼ ਕੌਰ ਇੱਕ ਪੰਜਾਬੀ ਲੇਖਕ ਅਤੇ ਖੋਜਕਾਰ ਹੈ।

ਜਗਦੀਸ਼ ਨੇ ਪੰਜਾਬੀ ਯੂਨੀਵਰਸਿਟੀ ਤੋਂ ਆਪਣੀ ਉਚੇਰੀ ਪੜ੍ਹਾਈ ਕੀਤੀ ਅਤੇ ਬੀਤੇ 30 ਸਾਲਾਂ (1993) ਤੋਂ ਅਧਿਆਪਨ ਦੇ ਕਿੱਤੇ ਵਿੱਚ ਸੇਵਾ ਕਰ ਰਹੀ ਹੈ। 1993 ਤੋਂ 2000 ਤੱਕ ਉਹਦੇਵ ਸਮਾਜ ਕਾਲਜ ਫ਼ਾਰ ਵਿਮੈਨ, ਫ਼ਿਰੋਜ਼ਪੁਰ ਵਿੱਚ ਲੈਕਚਰਾਰ ਰਹੀ। ਉਸ ਤੋਂ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਵੱਖ ਵੱਖ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਪ੍ਰਬੰਧਕੀ ਖੇਤਰ ਵਿੱਚ ਉਹ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ (ਪੀਏਯੂ, ਲੁਧਿਆਣਾ) ਵਿੱਚ 2014 ਤੋਂ 2020 ਤੱਕ ਮੁਖੀ ਦੇ ਪਦ ਤੇ ਰਹੀ ਅਤੇ 2015 ਤੋਂ 2020 ਤੱਕ ਐਡੀਸ਼ਨਲ ਡਾਇਰੈਕਟਰ (ਸੰਚਾਰ), ਪੀਏਯੂ, ਲੁਧਿਆਣਾ ਰਹੀ।

ਪ੍ਰਕਾਸ਼ਨਾਵਾਂ

[ਸੋਧੋ]
  • ਪੰਜਾਬ ਦੀ ਕਿਸਾਨੀ ਬਾਰੇ ਪੰਜਾਬੀ ਅਖਾਣ (2021)
  • ਜ਼ਿੰਦਗੀ, ਕਲਾ ਅਤੇ ਸਾਹਿਤ (ਜਪਾਨ ਵੱਸਦੇ ਕਵੀ ਪਰਮਿੰਦਰ ਸੋਢੀ ਨਾਲ ਲੰਮੀ ਮੁਲਾਕਾਤ) (2021)
  • Relevance of Guru Nanak’s Teachings (ਸਹਿ ਸੰਪਾਦਕ) (2020)
  • Emerging Trends in Language, Literature & Folklore (ਸੰਪਾਦਕ) (2018)
  • ਕੱਲੀ ਕੱਲੀ ਮੈਂ ਵੇ ਨਿਰੰਜਣਾ (ਸੰਪਾਦਨ, ਪੰਜਾਬੀ ਲੋਕ-ਕਾਵਿ ਸੰਗ੍ਰਹਿ) (2015)
  • ਇਹ ਸ਼ਬਦ ਮੇਰੇ ਹਮਦਰਦ (ਕਵਿਤਾ) (2009)
  • ਗੁਰੂ ਗ੍ਰੰਥ ਸਾਹਿਬ : ਕਾਵਿ ਦਰਸ਼ਨ (2007)
  • ਸ਼ਿਵ ਕੁਮਾਰ ਦੀ ਲੂਣਾ ਦਾ ਮਨੋਵਿਗਿਆਨਿਕ ਅਧਿਐਨ (ਖੋਜ ਅਧਿਐਨ)
  • ਪੰਜਾਬੀ ਲੋਕ-ਕਹਾਣੀ ਵਿਚ ਸਭਿਆਚਾਰਕ ਦਵੰਦ (ਖੋਜ ਅਧਿਐਨ)

ਬਾਹਰੀ ਲਿੰਕ

[ਸੋਧੋ]