ਪੰਜਾਬ ਦੇ ਪਿੰਡ, ਸ਼ਹਿਰ ਅਤੇ ਕਸਬੇ (ਕਿਤਾਬ)
ਦਿੱਖ
ਪੰਜਾਬ ਦੇ ਪਿੰਡ, ਸ਼ਹਿਰ ਅਤੇ ਕਸਬੇ ਕਿਤਾਬ Indian statistical Library, Ludhiana ਵੱਲੋਂ ਛਾਪੀ ਗਈ 500 ਤੋਂ ਵੱਧ ਪੰਨਿਆਂ ਦੀ ਪੁਸਤਕ ਹੈ। ਇਸ ਨੂੰ ਹਰਪ੍ਰੀਤ ਸਿੰਘ (ਪ੍ਰਾਜੈਕਟ ਡਾਇਰੈਕਟਰ) ਅਤੇ ਸੁਖਮਿੰਦਰ ਸਿੰਘ (ਸੰਪਾਦਕ) ਦੀ ਟੀਮ ਨੇ ਤਿਆਰ ਕੀਤਾ ਹੈ।
ਇਸ ਵਿੱਚ ਪੰਜਾਬ ਦੇ ਜ਼ਿਲ੍ਹੇ, ਬਲਾਕ, ਤਹਿਸੀਲ ਅਤੇ ਪਿੰਡਾਂ ਦੇ ਅਕਾਰ ਅਤੇ ਹੋਰ ਸੰਬੰਧਿਤ ਮਹੱਤਵਪੂਰਨ ਵੇਰਵਿਆਂ ਬਾਰੇ ਜ਼ਿਕਰ ਹੈ। ਪਿੰਡਾਂ ਨੂੰ ਜ਼ਿਲ੍ਹੇਵਾਰ ਅਤੇ ਡਿਵੈਲਪਮੈਂਟ ਬਲਾਕਾਂ ਅਧੀਨ ਰਖ ਕੇ ਜਾਣਕਾਰੀ ਦਿੱਤੀ ਗਈ ਹੈ। ਪੇਂਡੂ ਵਿਕਾਸ, ਪੰਜਾਬ ਦੇ ਪ੍ਰਬੰਧਕੀ ਢਾਂਚੇ ਨੂੰ ਜਾਨਣ ਲਈ ਇਹ ਕਿਤਾਬ ਬਹੁਤ ਮੁੱਲਵਾਨ ਹੈ। 'ਪੰਚਾਇਤਾਂ ਜੋ ਪਿੰਡ ਨਹੀਂ ਹਨ', 'ਸ਼ਹਿਰਾਂ ਵਿਚ ਸ਼ਾਮਿਲ ਪਿੰਡ' ਅਤੇ 'ਮੰਤਰੀ ਮੰਡਲ ਅਤੇ ਵਿਧਾਇਕ' ਚੈਪਟਰ ਵੀ ਇਸ ਵਿਚ ਸ਼ਾਮਿਲ ਕੀਤੇ ਗਏ ਹਨ।