ਸਮੱਗਰੀ 'ਤੇ ਜਾਓ

ਪੰਜਾਬੀ ਕੰਪਿਊਟਰਕਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਕੰਪਿਊਟਰ ਦੇ ਵਿਕਾਸ ਦੀ ਗਾਥਾ ਕੋਈ 35 ਕੁ ਸਾਲ ਪੁਰਾਣੀ ਹੈ। ਸਭ ਤੋਂ ਪਹਿਲਾਂ 1984 ਵਿਚ ਡਾ. ਕੁਲਬੀਰ ਸਿੰਘ ਥਿੰਦ ਨੇ ਮੈਕ ਕੰਪਿਊਟਰਾਂ ਉੱਤੇ ਚੱਲਣ ਲਈ ਪੰਜਾਬੀ ਫੌਂਟ ਤਿਆਰ ਕਰ ਕੇ ਇਕ " ਨਵਾਂ ਇਤਿਹਾਸ ਰਚਿਆ। ਪੰਜਾਬੀ ਫੌਂਟ ਬਣਨ ਨਾਲ ਕੰਪਿਊਟਰ ਜ਼ਰੀਏ ਸੰਵਾਦ ਰਚਾਉਣ ਦਾ ਮਸਲਾ ਹੱਲ ਹੋ ਗਿਆ। ਫਿਰ ਫੌਂਟ ਵਿਕਾਸਕਾਰਾਂ ਨੇ ਆਪਣੇ ਆਪਣੇ ਤਰੀਕੇ ਨਾਲ 500 ਤੋਂ ਵੱਧ ਫੌਂਟ ਤਿਆਰ ਕੀਤੇ। ਫਿਰ ਸ਼ੁਰੂ ਹੋਇਆ ਪੰਜਾਬੀ ਫੌਂਟਾਂ ਨਾਲ ਸਿੱਝਣ ਦਾ ਦੌਰ।

ਪੰਜਾਬੀ ਕੰਪਿਊਟਰ ਦੀ ਵਿਕਾਸ ਗਾਥਾ

[ਸੋਧੋ]

1991 ਵਿਚ ਪੰਜਾਬੀ ਸਮੇਤ ਹੋਰਨਾਂ ਖੇਤਰੀ ਜ਼ੁਬਾਨਾਂ ਲਈ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਈ। ਇਸ ਵਰ੍ਹੇ ਫੌਂਟਾਂ ਦੀਆਂ - ਸਮੱਸਿਆਵਾਂ ਨਾਲ ਨਜਿੱਠਣ ਲਈ ਇਕ ਨਵੇਂ ( ਵਿਸ਼ਵ-ਵਿਆਪੀ ‘ਯੂਨੀਕੋਡ’ ਫੌਂਟ ਦੀ ਸ਼ੁਰੂਆਤ ਹੋਈ। ਅੱਜ ‘ਰਾਵੀਂ, ‘ਨਿਰਮਲਾ', ਅਕਾਸ਼', 'ਕਲਮ, ‘ਸਾਥ ਆਦਿ ਤਿੰਨ ਦਰਜਨ ਤੋਂ ਵੱਧ ਯੂਨੀਕੋਡ ਆਧਾਰਿਤ ਫੌਂਟ ਉਸਾਰੇ ਜਾ ਚੁੱਕੇ ਹਨ।ਇਸ ਤਕਨੀਕ ਨਾਲ ਨਾ ਸਿਰਫ਼ ਕੰਪਿਊਟਰਾਂ ਵਿਚ ਮੈਂਟਰ ਬਦਲਣ ਦੀ ਸਮੱਸਿਆ ਹੱਲ ਹੋਈ ਸਗੋਂ ਇੰਟਰਨੈੱਟ 'ਤੇ ਪੰਜਾਬੀ ਮੈਟਰ ਦੀ ਗੁਣਾਤਮਕ ਤੇ ਗਿਣਾਤਮਕ ਹਾਜ਼ਰੀ ਯਕੀਨੀ ਹੋਈ।

ਯੂਨੀਕੋਡ ਪੰਜਾਬੀ ਵਿਚ ਟਾਈਪ ਕਰਨ ਲਈ ਰਮਿੰਗਟਨ, ਫੋਨੇਟਿਕ ਆਦਿ ਕੀ-ਬੋਰਡ ਖ਼ਾਕਿਆਂ ਦਾ ਵਿਕਾਸ ਸਮੇਂ ਦੀ ਮੁੱਖ ਲੋੜ ਬਣੀ। ਮਾਨਕੀਕਰਨ ਦੇ ਖੇਤਰ ਵਿਚ ਭਾਰਤ ਸਰਕਾਰ ਨੇ ਆਪਣਾ ਯੋਗਦਾਨ ਪਾਉਂਦਿਆਂ ਭਾਰਤੀ ਭਾਸ਼ਾਵਾਂ ਲਈ ਇਨਸਕ੍ਰਿਪਟ ਕੀ-ਬੋਰਡ ਖਾਕਾ ਜਾਂ ਲੇਅ-ਆਊਟ ਤਿਆਰ ਕੀਤਾ। ਇਸ ਖ਼ਾਕੇ ਨੂੰ ਅਮਲੀ ਜਾਮਾ ਪਹਿਨਾ ਕੇ ਪੰਜਾਬ ਸਰਕਾਰ ਨੇ ਇਕ ਨਵਾਂ ਇਤਿਹਾਸ ਰਚਿਆ। ਪੰਜਾਬੀ ਤੇ ਹੋਰਨਾਂ ਭਾਸ਼ਾਵਾਂ ਨੂੰ ਰੋਮਨ ਅੱਖਰਾਂ ਰਾਹੀਂ ਟਾਈਪ ਕਰਨ ਦੀ ਇਕ ਨਵੀਂ ਜੁਗਤ ਬਣਾਉਣ 'ਚ ਗੂਗਲ (google.com/inputtools/try) ਨੇ ਪਹਿਲ ਕੀਤੀ। ਇਸ ਤਕਨੀਕ ਨੂੰ ਵਿਕਾਸ ਦੀ ਪੌੜੀ ਲਗਾਉਣ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਕੰਪਿਊਟਰ ਦੇ ਬਾਬਾ ਬੋਹੜ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਵੱਡਾ ਹਿੱਸਾ ਪਾਇਆ। ਅੱਜ ਇਸ ਤਕਨੀਕ ਰਾਹੀਂ ਪੰਜਾਬੀ ਵਿਚ ਟਾਈਪ ਕਰਨ ਦੀ ਸਹੂਲਤ ‘ਅੱਖਰ-20 16’ ਨਾਂ ਦੇ ਸਾਫਟਵੇਅਰ ਵਿਚ ਸ਼ੁਮਾਰ ਹੈ, ਜਿਸ ਨੂੰ www.akhariwp.com ਤੋਂ ਡਾਊਨਲੋਡ ਕੀਤਾ ।

ਜਾ ਸਕਦਾ ਹੈ। ਰੋਮਨ ਅੱਖਰਾਂ ਰਾਹੀਂ ਪੰਜਾਬੀ, ਗੁਰਮੁਖੀ ਵਿਚ ' ਟਾਈਪ (ਰੋਮਨਾਇਜ਼ਡ ਟਾਈਪਿੰਗ) ਕਰਨ ਦਾ ਤਰੀਕਾ ਮੋਬਾਈਲ ਫੋਨਾਂ ਵਿਚ ਵੱਧ ਪ੍ਰਚਲਿਤ ਹੈ। ਇਸ ਮੰਤਵ ਲਈ ਗੂਗਲ ਪਲੇਅ ਸਟੋਰ ਤੋਂ ਗੂਗਲ ਇੰਡੀਕਾ ਕੀ-ਬੋਰਡ' ਨਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ। ਬੋਲਣ 'ਤੇ ਟਾਈਪ ਕਰਨ ਵਾਲੀ ਤਕਨੀਕ ਨੇ ਬੋਲਾਂ ਦੀ ਚਾਸ਼ਣੀ ਵਿਚ ਟਾਈਪਿੰਗ ਦੀ ਮਿਠਾਸ ਘੋਲੀ ਹੈ, ਜਿਸ ਨੂੰ 'ਪੰਜਾਬੀ ਲਿਪੀਕਾਰ ਕੀ-ਬੋਰਡ ਨਾਂ ਹੇਠ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਤਸਵੀਰ-ਰੂਪ ਨੂੰ ਟਾਈਪ ਰੂਪ ਵਿਚ ਬਦਲਣ ਵਾਲੇ ਸਾਫਟਵੇਅਰ (ਓਸੀਆਰ) ਨੇ ਪੁਰਾਣੇ ਛਪੇ ਮੈਟਰ ਨੂੰ ਦੁਬਾਰਾ ਟਾਈਪ ਕਰਨ ਦੇ ਕੰਮ ਨੂੰ ਬੇਹੱਦ ਸੁਖਾਲਾ

ਬਣਾ ਦਿੱਤਾ ਹੈ। ਛਪੇ ਚਿੱਠੀ-ਪੱਤਰ ਜਾਂ ਪੁਸਤਕ ਦੇ ਪੰਨਿਆ ਦੀਆਂ ਖਿੱਚੀਆਂ ਤਸਵੀਰਾਂ ਨੂੰ ਆਪਣੇ ਆਪ ਟਾਈਪ ਕਰਨ ਵਾਲਾ ਇਹ ਸ਼ਕਤੀਸ਼ਾਲੀ ਸਾਫਟਵੇਅਰ ਅੱਖਰ-2016' ਦਾ ਹਿੱਸਾ ਹੈ।

ਗੁਰਮੁਖੀ-ਸ਼ਾਹਮੁਖੀ, ਗੁਰਮੁਖੀ- ਰੋਮਨ, ਗੁਰਮੁਖੀ-ਦੇਵਨਾਗਰੀ ਆਦਿ ਲਿਪੀ ਜੋੜਿਆਂ ਨੂੰ ਆਪਸ ਵਿਚ ਬਦਲਣ ਲਈ ਗੂਗਲ ਵੈੱਬਸਾਈਟ, ਪੰਜਾਬੀ ਲਰਨਿੰਗ (learningpunjabi.org) ਅਤੇ ‘ਅਖਰ-2016' ਦੀ ਵਰਤੋਂ ਕੀਤੀ ਜਾ ਸਕਦੀ ਹੈ। ਭਾਸ਼ਾ ਦੇ ਨਾਵਾਂ ਤੇ ਕਰਨ ਲਈ ਗੂਗਲ ਟਰਾਂਸਲੇਸ਼ਨ translate.google.com) ਦਾ ਉਪਰਾਲਾ ਸ਼ਲਾਘਾਯੋਗ ਹੈ। ਹਿੰਦੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ, ਉਰਦੂ ਤੋਂ ਪੰਜਾਬੀ ਆਦਿ ਅਨੁਵਾਦ ਲਈ ਪੰਜਾਬੀ ਯੂਨੀਵਰਸਿਟੀ ਦੇ ਸਾਫਟਵੇਅਰ ਵਰਤੇ ਜਾ ਸਕਦੇ ਹਨ।

ਡਾ. ਸੀ.ਪੀ ਕੰਬੋਜ ਉਸਾਰੀਆਂ ਕੰਧਾਂ ਨੂੰ ਢਹਿ-ਢੇਰੀ

ਪੰਜਾਬੀ ਯੂਨੀਵਰਸਿਟੀ ਦਾ ਆਨਲਾਈਨ ‘ਸੋਧਕ ਪ੍ਰੋਗਰਾਮ ਅਤੇ ਅੱਖਰ-2018' ਦਾ ਸ਼ਬਦ ਜੋੜ ਨਿਰੀਖਤ ਉੱਚ ਗੁਣਵੱਤਾ ਵਾਲੇ ਸਪੈੱਲ ਚੈੱਕਰਾਂ ਦੀ ਮਿਸਾਲ ਹੈ। ਯੂਨੀਵਰਸਿਟੀ ਵੱਲੋਂ ਬਣਾਇਆ ਪੰਜਾਬੀ ਦੋ ਸਧਾਰਨ ਵਾਕਾਂ ਨੂੰ ਵਿਆਕਰਣ ਪੱਖੋਂ ਸੋਧਣ ਵਾਲਾ ਪ੍ਰੋਗਰਾਮ ਵੀ ਮਾਂ ਬੋਲੀ ਦੇ ਸਿਖਾਂਦਰੂ ਵਰਤ ਸਕਦੇ ਹਨ।

ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਨੂੰ ਵੈੱਬਸਾਈਟ (www.punjabiunivercity.ac.in/e2p) ਤੋਂ ਆਨਲਾਈਨ ਵਰਤਿਆ ਜਾ ਸਕਦਾ ਹੈ। ਇਹ ਡਿਕਸ਼ਨਰੀ ਐਂਡਰਾਇਡ ਪਲੇਅ ਸਟੋਰ 'ਤੇ ਐਪ ਦੇ ਰੂਪ ਵਿਚ ਵੀ ਮਿਲ ਜਾਂਦੀ ਹੈ। ਵਿਕੀਪੀਡੀਆ 'ਤੇ ਪੰਜਾਬੀ ਸਮੱਗਰੀ ਦੀ ਤਾਦਾਦ ਦਿਨੋਂ-ਦਿਨ ਵੱਧ ਰਹੀ ਹੈ। ਯੂਨੀਵਰਸਿਟੀ ਦਾ ‘ਪੰਜਾਬੀ ਪੀਡੀਆਂ' ਪੰਜਾਬੀ ਦੀ ਮਿਆਰੀ ਸਮੱਗਰੀ/ਸਰੋਤਾਂ ਦਾ ਇਕ ਕੀਮਤੀ ਖ਼ਜ਼ਾਨਾ ਹੈ। ਵੈੱਬਸਾਈਟ elearnpunjabi.com ਖੂਬਸੂਰਤ ਵੀਡੀਓ, ਚੱਲਚਿੱਤਰਾਂ ਆਦਿ ਨਾਲ ਸ਼ਿੰਗਾਰੀ ਵੈੱਬਸਾਈਟ ਪੰਜਾਬੀ ਸਿਖਾਉਣ ਦੀ ਅਹਿਮ ਕੋਸ਼ਿਸ਼ ਕਰ ਰਹੀ ਹੈ।

ਪੰਜਾਬੀ ਕੰਪਿਊਟਰ ਹਾਲੇ ਵਿਕਾਸਸ਼ੀਲ ਅਵਸਥਾ ਵਿਚ ਹੈ। ਫੇਰ ਬੇਸ਼ਕੀਮਤੀ ਵੈੱਬਸਾਈਟਾਂ ਅਜਿਹੀਆਂ ਹਨ, ਜਿਨ੍ਹਾਂ ਦੀ ਪੰਜਾਬੀ ਮੋਬਾਈਲ ਐਪ ਦੇ ਰੂਪ 'ਚ ਉਡੀਕ ਕਰ ਰਹੇ ਹਨ।ਆਵਾਜ਼ ਪਛਾਣ ਕੇ ਕੰਮ ਕਰਨ ਵਾਲੇ, ਅਨੁਵਾਦ, ਲਿਪੀਆਂਤਰ, ਗਰਾਮਰ-ਚੱਕਰ ਆਦਿ ਸਾਫਟਵੇਅਰਾਂ ਨੂੰ ਹੋਰ ਛਾਂਗਣ ਤੇ ਸੁਆਰਨ ਦੀ ਉਚੇਚੀ ਲੋੜ ਹੈ। ਪੰਜਾਬੀ ਭਾਸ਼ਾ ਵਿਗਿਆਨਕ ਤੌਰ 'ਤੇ ਕੋਸ਼ਗਤ ਸਰੋਤਾਂ, ਜਿਵੇਂ ਕਿ ਵੱਡ ਆਕਾਰੀ ਉਪਭਾਸ਼ਾਈ, ਸਮਾਨਾਂਤਰ ਸ਼ਬਦ ਭੰਡਾਰ ਆਦਿ ਦੀ ਘਾਟ ਕੰਪਿਊਟਰੀਕਰਨ ਦੇ ਖੇਤਰ ਵਿਚ ਵੱਖ-ਵੱਖ ਖੋਜਕਾਰਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਕੇਂਦਰੀਕਰਨ ਅਤੇ ਮਿਆਰੀਕਰਨ ਸਮੇਂ ਦੀ ਵੱਡੀ ਲੋੜ ਹੈ। ਜੇਕਰ ਉਕਤ ਕਮੀਆਂ ਨੂੰ ਪੂਰਾ ਕਰ ਲਿਆ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੰਪਿਊਟਰ ਜਗਤ ਦੇ ਆਕਾਸ਼ ਵਿਚ ਪੰਜਾਬੀ ਭਾਸ਼ਾ ਦਾ ਸੂਰਜ ਮਘਦਾ ਨਜ਼ਰ ਆਵੇਗਾ।[1]

ਹਵਾਲੇ

[ਸੋਧੋ]
  1. ਕੰਬੋਜ, ਸੀ.ਪੀ. (16 ਦਸੰਬਰ 2019). "ਪੰਜਾਬੀ ਕੰਪਿਊਟਰ ਦੀ ਵਿਕਾਸ ਗਾਥਾ". https://www.cpkamboj.com/. Retrieved 28 ਅਕਤੂਬਰ, 2023. {{cite web}}: Check date values in: |access-date= (help); External link in |website= (help)