ਬਚਿੰਤ ਕੌਰ
ਦਿੱਖ
ਬਚਿੰਤ ਕੌਰ (ਜਨਮ 8 ਫਰਵਰੀ 1940) ਦਿੱਲੀ ਵਿੱਚ ਰਹਿੰਦੀ ਇੱਕ ਪੰਜਾਬੀ ਲੇਖਕ ਅਤੇ ਕਹਾਣੀਕਾਰ ਹੈ।
ਬਚਿੰਤ ਕੌਰ ਦਾ ਜਨਮ 8 ਫਰਵਰੀ, 1940 ਨੂੰ ਪਿੰਡ ਭੜੋ, ਨੇੜੇ ਨਾਭਾ, ਧੂਰੀ (ਪੰਜਾਬ, ਭਾਰਤ) ਵਿੱਚ ਹੋਇਆ।ਉਸ ਨੇ ਐੱਮ.ਫਿਲ.ਤੱਕ ਉੱਚ ਵਿੱਦਿਆ ਹਾਸਲ ਕੀਤੀ। ਉਸ ਦੀਆਂ ਹੁਣ ਤਕ 42 ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿੱਚ 15 ਕਹਾਣੀ ਸੰਗ੍ਰਹਿ, ਦੋ ਕਾਵਿ ਸੰਗ੍ਰਹਿ, ਤਿੰਨ ਨਾਵਲ, ਇੱਕ ਸਫ਼ਰਨਾਮਾ, ਇੱਕ ਡਾਇਰੀ, ਤਿੰਨ ਅਨੁਵਾਦਤ ਪੁਸਤਕਾਂ ਅਤੇ ਬੱਚਿਆਂ ਲਈ ਲਿਖੀਆਂ ਛੇ ਕਿਤਾਬਾਂ ਸ਼ਾਮਲ ਹਨ। ਉਹ ਮੁਖ ਤੌਰ `ਤੇ ਕਹਾਣੀਕਾਰ ਹੈ। ਪਗਡੰਡੀਆਂ (ਸਵੈਜੀਵਨੀ) ਉਸਦੀ ਸ਼ਾਹਕਾਰ ਰਚਨਾ ਹੈ, ਜਿਸਦਾ ਹਿੰਦੀ, ਉਰਦੂ, ਅੰਗਰੇਜ਼ੀ, ਮਰਾਠੀ, ਯੁਗੋਸਲਾਵੀ ਆਦਿ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਿਆ ਹੈ ਅਤੇ ਇਸ ਦੇ ਕਈ ਅਡੀਸ਼ਨ ਪ੍ਰਕਾਸ਼ਿਤ ਹੋ ਚੁੱੱਕੇ ਹਨ। ਉਸ ਦੀ ਪੁਸਤਕ, ਕਿਆਰੀ ਲੌਂਗਾਂ ਦੀ ਨੂੰ 1982-83 ਦਾ ਪੰਜਾਬੀ ਅਕਾਦਮੀ, ਦਿੱਲੀ ਵਲੋਂ ਸਰਵੋਤਮ ਪੁਸਤਕ-ਸਨਮਾਨ ਮਿਿਲਆ ਸੀ।
ਰਚਨਾਵਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਮੰਜ਼ਿਲ
- ਭੁੱਬਲ ਦੀ ਅੱਗ
- ਸੂਹਾ ਰੰਗ ਸਿਆਹ ਰੰਗ
- ਖੁਰੇ ਹੋਏ ਰੰਗ
- ਕਿਆਰੀ ਲੌਂਗਾਂ ਦੀ
- ਮੁਕਲਾਵੇ ਵਾਲੀ ਰਾਤ
- ਪ੍ਰਤੀਬਿੰਬ
- ਗੁੱਡੀਆਂ ਪਟੋਲੇ
- ਪੈੜਾਂ ਅਤੇ ਝਰੋਖੇ (1995)
- ਤਵਾਰੀਖ-ਏ-ਜਿੰਦਗੀ (2000)[1]
- ਕਾਸ਼ਨੀ ਦੁਪੱਟਾ (ਸੰਪਾਦਨ,ਪਰਵਾਸੀ ਕਹਾਣੀਆਂ)
- ਇਕ ਬਲੌਰੀ ਹੰਝੂ
- ਮੇਰੀਆਂ ਸਾਰੀਆਂ ਕਹਾਣੀਆਂ
- ਵਾਟਾਂ ਅਧੂਰੀਆਂ
- ਸੂਹਾ ਰੰਗ ਸਿਆਹ ਰੰਗ
- ਵਾਟਾਂ ਅਧੂਰੀਆਂ
- ਸੂਹਾ ਰੰਗ ਸਿਆਹ ਰੰਗ
- ਦਸਤੂਰ-ਏ-ਜ਼ਿੰਦਗੀ
ਨਾਵਲ
[ਸੋਧੋ]- ਦਿ ਲਾਸਟ ਪੇਜ
- ਜੀਵਤ ਮਾਟੀ ਹੋਇ
ਹੋਰ
[ਸੋਧੋ]- ਘਟਾਵਾਂ ਕਾਲੀਆਂ (ਲੋਕ ਗੀਤ ਅਤੇ ਟੱਪੇ)
- ਬੱਦਲਾਂ ਦੀ ਛਾਵੇਂ (ਲੋਕ ਬੋਲੀਆਂ)
- ਪਗਡੰਡੀਆਂ (ਸਵੈਜੀਵਨੀ)