ਸਮੱਗਰੀ 'ਤੇ ਜਾਓ

ਅਮਰੀਕਾ ਦਾ ਇਤਿਹਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੱਦੀ ਅਮਰੀਕੀਆਂ ਦੀ ਯੂਰਪੀਆਂ ਨਾਲ਼ ਮੁਲਾਕਾਤ, 1764

ਅਮਰੀਕਾ ਦਾ ਇਤਿਹਾਸ ਉੱਤਰੀ ਅਮਰੀਕਾ ਦੇ ਇੱਕ ਦੇਸ਼ ਅਮਰੀਕਾ ਵਿੱਚ ਵਾਪਰੇ ਵਾਕਿਆਂ ਦਾ ਬਿਆਨ ਹੈ।

ਜੱਦੀ ਅਮਰੀਕੀ ਅਤੇ ਯੂਰਪੀਆਂ ਦੀ ਮਿਲ਼ਨੀ

[ਸੋਧੋ]

ਤਕਰੀਬਨ 15,000 ਵਰ੍ਹਿਆਂ ਤੋਂ ਵੀ ਪਹਿਲਾਂ ਉੱਤਰੀ ਅਮਰੀਕਾ 'ਚ ਵਸਣ ਵਾਲ਼ੇ ਲੋਕ ਬੇਰਿੰਗ ਧਰਤ-ਜੋੜ ਰਾਹੀਂ ਸਾਈਬੇਰੀਆ ਤੋਂ ਆਏ ਸਨ।[1][2][3] ਪੂਰਵ-ਕੋਲੰਬੀਆਈ ਮਿੱਸੀਸਿੱਪੀ ਸੱਭਿਆਚਾਰ ਵਰਗੀਆਂ ਰਹਿਤਲਾਂ ਨੇ ਉੱਨਤ ਖੇਤੀਬਾੜੀ, ਸ਼ਾਨਦਾਰ ਉਸਾਰੀ-ਕਲਾ ਅਤੇ ਮੁਲਕ-ਪੱਧਰੀ ਸਮਾਜਾਂ ਦਾ ਵਿਕਾਸ ਕਰ ਲਿਆ ਸੀ। ਯੂਰਪੀ ਖੋਜੀਆਂ ਅਤੇ ਵਪਾਰੀਆਂ ਨਾਲ਼ ਪਹਿਲੀ ਛੋਹ ਮਗਰੋਂ ਅਮਰੀਕਾ ਦੀ ਜੱਦੀ ਅਬਾਦੀ ਘਟਣੀ ਸ਼ੁਰੂ ਹੋ ਗਈ ਜਿਹਨਾਂ ਦੇ ਕਾਰਨਾਂ ਵਿੱਚ ਚੀਚਕ ਅਤੇ ਧਰੱਸ ਵਰਗੇ ਰੋਗ[4][5] ਅਤੇ ਧੱਕਾ-ਵਧੀਕੀ[6][7][8] ਵੀ ਸ਼ਾਮਲ ਸਨ।

ਬਸਤੀਕਰਨ ਜਾਂ ਨੌਅਬਾਦਕਾਰੀ ਦੇ ਅਗੇਤੇ ਦਿਨਾਂ ਵਿੱਚ ਅਬਾਦਕਾਰਾਂ ਨੂੰ ਅਨਾਜ ਦੀ ਥੁੜ੍ਹ, ਰੋਗਾਂ ਅਤੇ ਜੱਦੀ ਅਮਰੀਕੀਆਂ ਦੇ ਹੱਲਿਆਂ ਦਾ ਸਾਮ੍ਹਣਾ ਕਰਨਾ ਪਿਆ। ਕਈ ਵਾਰ ਤਾਂ ਜੱਦੀ ਅਮਰੀਕੀ ਗੁਆਂਢੀ ਕਬੀਲਿਆਂ ਨਾਲ਼ ਜੰਗ ਵਿੱਚ ਰੁੱਝੇ ਹੁੰਦੇ ਸਨ ਅਤੇ ਯੂਰਪੀਆਂ ਦੀ ਬਸਤੀਵਾਦੀ ਜੰਗਾਂ ਵਿੱਚ ਮਦਦ ਕਰਦੇ ਸਨ।[9] ਇਸੇ ਨਾਲ਼ ਹੀ ਕਈ ਜੱਦੀ ਲੋਕ ਅਤੇ ਅਬਾਦਕਾਰ ਇੱਕ-ਦੂਜੇ ਦੇ ਆਸਰੇ ਹੋਣ ਲੱਗ ਪਏ। ਅਬਾਦਕਾਰਾਂ ਨੂੰ ਖ਼ੁਰਾਕ ਅਤੇ ਡੰਗਰਾਂ ਦੀਆਂ ਖੱਲਾਂ ਦੀ ਲੋੜ ਸੀ ਅਤੇ ਜੱਦੀ ਲੋਕ ਉਹਨਾਂ ਤੋਂ ਬੰਦੂਕਾਂ, ਅਸਲਾ ਅਤੇ ਹੋਰ ਯੂਰਪੀ ਸਾਜ਼ੋ-ਸਮਾਨ ਲੈ ਲੈਂਦੇ ਸਨ।[10] ਜੱਦੀ ਲੋਕਾਂ ਨੇ ਅਬਾਦਕਾਰਾਂ ਨੂੰ ਇਹ ਸਿਖਾਇਆ ਕਿ ਮੱਕੀ, ਫਲੀਆਂ ਅਤੇ ਕੱਦੂਆਂ ਦੀ ਕਾਸ਼ਤ ਕਿੱਥੇ, ਕਦੋਂ ਅਤੇ ਕਿਵੇਂ ਕਰਨੀ ਹੈ। ਯੂਰਪੀ ਮਿਸ਼ਨਰੀ ਅਤੇ ਹੋਰ ਕਈ ਲੋਕ ਇਹਨਾਂ ਇੰਡੀਅਨਾਂ (ਜੱਦੀ ਵਸਨੀਕਾਂ) ਨੂੰ ਤਹਿਜ਼ੀਬ ਸਿਖਾਉਣਾ ਚਾਹੁੰਦੇ ਸਨ ਅਤੇ ਉਹਨਾਂ ਉੱਤੇ ਸ਼ਿਕਾਰ ਵਗ਼ੈਰਾ ਛੱਡ ਕੇ ਖੇਤੀ ਅਤੇ ਪਸ਼ੂ-ਪਾਲਣ ਵੱਲ ਧਿਆਨ ਦੇਣ ਦਾ ਜ਼ੋਰ ਪਾਉਂਦੇ ਸਨ।[11][12]

ਬਸਤੀਆਂ

[ਸੋਧੋ]

1492 ਵਿੱਚ ਕੋਲੰਬਸ ਦੀ ਨਵੇਂ ਸੰਸਾਰ ਵੱਲ ਦੀ ਪਹਿਲੇ ਸਮੁੰਦਰੀ ਸਫ਼ਰ ਤੋਂ ਬਾਅਦ ਹੋਰ ਕਈ ਖੋਜੀ ਉਹਦੇ ਰਾਹ ਉੱਤੇ ਚੱਲੇ ਅਤੇ ਫ਼ਲੌਰਿਡਾ ਉੱਤੇ ਅਮਰੀਕੀ ਦੱਖਣ-ਪੱਛਮ ਵਿੱਚ ਅਬਾਦ ਹੋ ਗਏ।[13][14] ਪੂਰਬੀ ਤੱਟ ਨੂੰ ਅਬਾਦ ਕਰਨ ਦੀਆਂ ਕੁਝ ਕੋਸ਼ਿਸ਼ਾਂ ਫ਼ਰਾਂਸੀਸੀਆਂ ਨੇ ਵੀ ਕੀਤੀਆਂ ਜੋ ਮਗਰੋਂ ਮਿੱਸੀਸਿੱਪੀ ਦਰਿਆ ਕੰਢੇ ਵਸਣ ਵਿੱਚ ਕਾਮਯਾਬ ਹੋ ਗਏ। ਉੱਤਰੀ ਅਮਰੀਕਾ ਦੇ ਪੂਰਬੀ ਤੱਟ ਉੱਤੇ ਅੰਗਰੇਜ਼ਾਂ ਦੀਆਂ ਪਹਿਲੀਆਂ ਕਾਮਯਾਬ ਬਸਤੀਆਂ 1607 ਵਿੱਚ ਜੇਮਜ਼ਟਾਊਨ ਵਿਖੇ ਵਸੀ ਵਰਜਿਨੀਆ ਕਲੋਨੀ ਅਤੇ 1620 ਵਿੱਚ ਵਸੀ ਹਾਜੀਆਂ ਦੀ ਪਲਾਈਮਥ ਕਲੋਨੀ ਸਨ। ਨਿੱਜੀ ਪੈਲ਼ੀਆਂ ਦੀ ਮਾਲਕੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਭਾਈਚਾਰਕ ਰੋਜ਼ੀ-ਰੋਟੀ ਦੇ ਅਗੇਤਰੇ ਤਜਰਬੇ ਫੇਲ੍ਹ ਹੋ ਗਏ ਸਨ।[15] ਬਹੁਤੇ ਅਬਾਦਕਾਰ ਅਸਹਿਮਤੀ ਰੱਖਣ ਵਾਲ਼ੇ ਇਸਾਈਆਂ ਦੀ ਟੋਲੀਆਂ ਸਨ ਜੋ ਧਾਰਮਕ ਅਜ਼ਾਦੀ ਦੀ ਭਾਲ਼ ਵਿੱਚ ਆਏ ਸਨ। 1619 ਵਿੱਚ ਵਰਜਿਨੀਆ ਦੀ ਬਰਜਿਸ ਸਭਾ ਮਹਾਂਦੀਪ ਦੀ ਪਹਿਲੀ ਚੁਣੀ ਹੋਈ ਵਿਧਾਨ ਸਭਾ ਬਣੀ ਜੋ, ਹਾਜੀ ਪੁਰਖਿਆਂ ਵੱਲੋਂ ਜਹਾਜ਼ਾਂ ਤੋਂ ਉੱਤਰਦਿਆਂ ਹੋਇਆਂ ਸਹੀ ਕੀਤੇ ਗਏ ਮੇਅਫ਼ਲਾਵਰ ਸਮਝ਼ੌਤੇ ਸਣੇ, ਆਉਣ ਵਾਲ਼ੇ ਸਮੇਂ ਦੀਆਂ ਸਾਰੀਆਂ ਅਮਰੀਕੀ ਬਸਤੀਆਂ ਵਾਸਤੇ ਨੁਮਾਇੰਦਗੀ-ਪ੍ਰਸਤ ਸਵੈ-ਸਰਕਾਰ ਅਤੇ ਸੰਵਿਧਾਨਵਾਦ ਦੀ ਮਿਸਾਲ ਬਣੀ।[16][17]

ਮੇਅਫ਼ਲਾਵਰ ਸਮਝੌਤੇ ਉੱਤੇ ਦਸਤਖ਼ਤੀ, 1620

ਹਰੇਕ ਬਸਤੀ ਵਿਚਲੇ ਬਹੁਤੇ ਅਬਾਦਕਾਰ ਨਿੱਕੇ-ਮੋਟੇ ਕਿਸਾਨ ਸਨ ਪਰ ਕੁਝ ਹੀ ਦਹਾਕਿਆਂ ਵਿੱਚ ਕਈ ਹੋਰ ਸਨਅਤਾਂ ਦਾ ਵੀ ਵਿਕਾਸ ਹੋ ਗਿਆ। ਵਪਾਰਕ ਫ਼ਸਲਾਂ ਵਿੱਚ ਤਮਾਕੂ, ਜੀਰੀ ਅਤੇ ਕਣਕ ਆਉਂਦੇ ਸਨ। ਪੋਸਤੀਨ, ਮੱਛੀ ਫੜ੍ਹਨਾ ਅਤੇ ਲੱਕੜ ਵੱਢਣ ਵਰਗੀਆਂ ਸਨਅਤਾਂ ਵੀ ਅੱਗੇ ਵਧੀਆਂ। ਕਾਰਖ਼ਾਨੇ ਰੰਮ ਅਤੇ ਬੇੜੇ ਤਿਆਰ ਕਰਦੇ ਸਨ ਅਤੇ ਪਿਛੇਤਾ ਬਸਤੀਵਾਦੀ ਦੌਰ ਆਉਣ ਤੱਕ ਦੁਨੀਆ ਦੀ ਲੋਹੇ ਦੀ ਸਪਲਾਈ ਦਾ ਸੱਤਵਾਂ ਹਿੱਸਾ ਤਿਆਰ ਕਰਨ ਲੱਗ ਪਏ ਸਨ।[18] ਵਕਤ ਪੈਂਦੇ ਲੋਕਲ ਅਰਥਚਾਰਿਆਂ ਨੂੰ ਸਹਾਰਾ ਦੇਣ ਅਤੇ ਵਪਾਰਕ ਧੁਰੇ ਬਣਨ ਲਈ ਤੱਟ ਉੱਤੇ ਕਈ ਸ਼ਹਿਰ ਉੱਭਰ ਆਏ। ਅੰਗਰੇਜ਼ੀ ਬਸਤੀਵਾਦੀਆਂ ਦੇ ਨਾਲ਼-ਨਾਲ਼ ਸਕਾਟ-ਆਈਰਿਸ਼ ਅਤੇ ਹੋਰ ਢਾਣੀਆਂ ਦੇ ਲੋਕ ਵੀ ਆਉਂਦੇ ਗਏ। ਜਿਉਂ-ਜਿਉਂ ਤੱਟੀ ਜ਼ਮੀਨ ਮਹਿੰਗੀ ਹੁੰਦੀ ਗਈ ਤਿਉਂ-ਤਿਉਂ ਇਕਰਾਰਨਾਮੇ ਤੋਂ ਅਜ਼ਾਦ ਹੋਏ ਮਜ਼ਦੂਰ ਹੋਰ ਪੱਛਮ ਵੱਲ ਵਧਦੇ ਗਏ।[19] 1500 ਵਿੱਚ ਸਪੇਨੀਆਂ ਨੇ ਵਪਾਰਕ ਫ਼ਸਲਾਂ ਦੀ ਖੇਤੀ ਗ਼ੁਲਾਮਾਂ ਤੋਂ ਕਰਾਉਣੀ ਸ਼ੁਰੂ ਕਰ ਦਿੱਤੀ ਜਿਹਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਵੀ ਅਪਣਾ ਲਿਆ ਪਰ ਉੱਤਰੀ ਅਮਰੀਕਾ ਵਿੱਚ ਰੋਗ ਘੱਟ ਅਤੇ ਖ਼ੁਰਾਕ ਅਤੇ ਇਲਾਜ ਚੰਗੇਰਾ ਹੋਣ ਕਰ ਕੇ ਜ਼ਿੰਦਗੀ ਦੀ ਹੰਢਣਸਾਰਤਾ ਵਧੇਰੇ ਸੀ ਜਿਸ ਸਦਕਾ ਗ਼ੁਲਾਮਾਂ ਦੀ ਗਿਣਤੀ ਵਧਦੀ ਗਈ।[20][21][22] ਬਸਤੀਵਾਦੀ ਸਮਾਜ, ਗ਼ੁਲਾਮੀ ਦੀ ਰੀਤ ਤੋਂ ਉਪਜਦੇ ਦੀਨੀ ਅਤੇ ਸਦਾਚਰੀ ਸੰਕੇਤਾਂ ਨੂੰ ਲੈ ਕੇ, ਵੰਡਿਆ ਹੋਇਆ ਸੀ ਅਤੇ ਇਸ ਰੀਤ ਦੇ ਹੱਕ ਅਤੇ ਵਿਰੋਧ ਦੋਹਾਂ ਵਿੱਚ ਹੀ ਕਈ ਮਤੇ ਪਾਸ ਕੀਤੇ ਗਏ।[23][24] ਪਰ 18ਵੀਂ ਸਦੀ ਦੇ ਆਉਂਦਿਆਂ, ਖ਼ਾਸ ਕਰ ਕੇ ਦੱਖਣੀ ਇਲਾਕਿਆਂ ਵਿੱਚ, ਵਪਾਰਕ ਫ਼ਸਲਾਂ ਦੀ ਮਜ਼ਦੂਰੀ ਕਰਨ ਲਈ ਇਕਾਰਾਨਾਮਿਆਂ ਦੇ ਪਾਬੰਦ ਨੌਕਰਾਂ ਦੀ ਥਾਂ ਅਫ਼ਰੀਕੀ ਗੋਲੇ ਲੈਣ ਲੱਗੇ।[25]

1732 ਵਿੱਚ ਜਾਰਜੀਆ ਦਾ ਬਸਤੀਕਰਨ ਹੋਣ ਨਾਲ਼ 13 ਕਲੋਨੀਆਂ ਥਾਪੀਆਂ ਜਾ ਚੁੱਕਿਆਂ ਸਨ ਜਿਹਨਾਂ ਨੇ ਅੱਗੇ ਜਾ ਕੇ ਅਮਰੀਕਾ ਦੇ ਇੱਕਜੁਟ ਰਾਜ ਬਣਨਾ ਸੀ।[26] ਸਾਰੀਆਂ ਬਸਤੀਆਂ ਵਿੱਚ ਸਥਾਨੀ ਸਰਕਾਰਾਂ ਕਾਇਮ ਸਨ ਜੋ ਚੋਣਾਂ ਰਾਹੀਂ ਚੁਣੀਆਂ ਜਾਂਦੀਆਂ ਸਨ ਅਤੇ ਜਿਹਨਾਂ ਵਿੱਚ ਤਕਰੀਬਨ ਸਾਰੇ ਅਜ਼ਾਦ ਮਰਦਾਂ ਨੂੰ ਵੋਟ ਪਾਉਣ ਦਾ ਹੱਕ ਸੀ ਜਿਸ ਕਰ ਕੇ ਸਵੈ-ਸਰਕਾਰ ਅਤੇ ਗਣਰਾਜਵਾਦ ਨੂੰ ਹੁੰਗਾਰਾ ਮਿਲਿਆ।[27] ਤੇਜ਼ ਜਨਮ ਦਰਾਂ, ਹੌਲ਼ੀ ਮੌਤ ਦਰਾਂ ਅਤੇ ਸਥਾਈ ਵਸੋਂ ਦੇ ਸਦਕਾ ਬਸਤੀਆਂ ਦੀ ਅਬਾਦੀ ਬਹੁਤ ਛੇਤੀ ਵਧਣ ਲੱਗੀ। ਜੱਦੀ ਅਮਰੀਕੀਆਂ ਦੀ ਘੱਟ ਅਬਾਦੀ ਕਰ ਕੇ ਉਹਨਾਂ ਦੀ ਧਾਕ ਘਟਦੀ ਗਈ।[28] 1730 ਅਤੇ 1740 ਦੇ ਦਹਾਕਿਆਂ ਦੀਆਂ ਇਸਾਈ ਮੱਤ ਦੀ ਮੁੜ-ਸੁਰਜੀਤੀ ਦੀਆਂ ਲਹਿਰਾਂ, ਜਿਹਨਾਂ ਨੂੰ ਮਹਾਨ ਜਾਗ ਆਖਿਆ ਜਾਂਦਾ ਸੀ, ਨੇ ਧਰਮ ਅਤੇ ਧਾਰਮਿਕ ਖੁੱਲ੍ਹ ਵਿੱਚ ਦਿਲਚਸਪੀ ਪੈਦਾ ਕੀਤੀ।[29]

ਫ਼ਰਾਂਸੀਸੀ ਅਤੇ ਇੰਡਿਅਨ ਜੰਗ ਵਿੱਚ ਬਰਤਾਨਵੀ ਫ਼ੌਜਾਂ ਨੇ ਫ਼ਰਾਂਸੀਸੀਆਂ ਤੋਂ ਕੈਨੇਡਾ ਜ਼ਬਤ ਕਰ ਲਿਆ ਪਰ ਫ਼ਰਾਂਸੀਸੀ ਬੋਲਣ ਵਾਲ਼ੀ ਇਹ ਅਬਾਦੀ ਸਿਆਸੀ ਪੱਧਰ ਉੱਤੇ ਦੱਖਣੀ ਬਸਤੀਆਂ ਤੋਂ ਨਵੇਕਲੀ ਰਹੀ। ਸਰ ਕੀਤੇ ਅਤੇ ਧਕੱਲੇ ਜਾ ਰਹੇ ਜੱਦੀ ਅਮਰੀਕੀਆਂ ਤੋਂ ਛੁੱਟ 1770 ਵਿੱਚ ਇਹਨਾਂ 13 ਬਸਤੀਆਂ ਦੀ ਅਬਾਦੀ 21 ਲੱਖ ਤੋਂ ਵੱਧ ਸੀ ਮਤਲਬ ਬ੍ਰਿਟੇਨ ਦੀ ਅਬਾਦੀ ਦਾ ਤੀਜਾ ਹਿੱਸ। ਲਗਾਤਾਰ ਨਵੇਂ ਪਹੁੰਚ ਰਹੇ ਲੋਕਾਂ ਦੇ ਬਾਵਜੂਦ ਕੁਦਰਤੀ ਵਾਧਾ ਸਿਰਫ਼ ਇੰਨਾ ਕੁ ਸੀ ਕਿ 1770 ਦੇ ਦਹਾਕੇ ਤੱਕ ਬਹੁਤ ਘੱਟ ਗਿਣਤੀ ਦੇ ਲੋਕ ਹੀ ਸਮੁੰਦਰੋਂ ਪਾਰ ਪੈਦਾ ਹੋਏ ਸਨ।[30] ਭਾਵੇਂ ਇੰਗਲੈਂਡ ਤੋਂ ਦੂਰ ਹੋਣ ਕਰ ਕੇ ਬਸਤੀਆਂ ਵਿੱਚ ਸਵੈ-ਸਰਕਾਰ ਦਾ ਵਿਕਾਸ ਮੁਮਕਨ ਹੋ ਸਕਿਆ ਪਰ ਇਹਨਾਂ ਦੀ ਕਾਮਯਾਬੀ ਨੇ ਸਮੇਂ-ਸਮੇਂ ਉੱਤੇ ਬਾਦਸਾਹਾਂ ਨੂੰ ਆਪਣਾ ਸ਼ਾਹੀ ਇਖ਼ਤਿਆਰ ਜਤਾਉਣ ਲਈ ਉਕਸਾਇਆ।[31]

ਹਵਾਲੇ

[ਸੋਧੋ]
  1. Maugh II, Thomas H. (July 12, 2012). "Who was first? New info on North America's earliest residents". Los Angeles Times. Los Angeles County, California: Los Angeles Times. Retrieved February 25, 2015.
  2. "What is the earliest evidence of the peopling of North and South America?". Smithsonian Institution, National Museum of Natural History. June 2004. Archived from the original on November 28, 2007. Retrieved June 19, 2007.
  3. Kudeba, Nicolas (February 28, 2014). "Chapter 1– The First Big Steppe– Aboriginal Canadian History". The History of Canada Podcast. Archived from the original on ਮਾਰਚ 1, 2014. Retrieved ਅਪ੍ਰੈਲ 4, 2015. {{cite web}}: Check date values in: |access-date= (help); Unknown parameter |deadurl= ignored (|url-status= suggested) (help)
  4. "The Cambridge encyclopedia of human paleopathology". Arthur C. Aufderheide, Conrado Rodríguez-Martín, Odin Langsjoen (1998). Cambridge University Press. p. 205. ISBN 0-521-55203-6
  5. Bianchine, Russo, 1992 pp. 225–232
  6. Thornton, 1987 p. 49
  7. Kessel, 2005 pp. 142–143
  8. Mercer Country Historical Society, 2005
  9. Juergens, 2011, p. 69
  10. Ripper, 2008 p. 6
  11. Ripper, 2008 p. 5
  12. Calloway, 1998, p. 55
  13. Taylor, pp. 33–34
  14. Taylor, pp. 72, 74
  15. Walton, 2009, pp. 29–31
  16. Remini, 2007, pp. 2–3
  17. Johnson, 1997, pp. 26–30
  18. Walton, 2009, chapter 3
  19. Lemon, 1987
  20. Clingan, 2000, p. 13
  21. Tadman, 2000, p. 1534
  22. Schneider, 2007, p. 484
  23. Lien, 1913, p. 522
  24. Davis, 1996, p. 7
  25. Quirk, 2011, p. 195
  26. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000026-QINU`"'</ref>" does not exist.
  27. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000027-QINU`"'</ref>" does not exist.
  28. Walton, 2009, pp. 38–39
  29. Foner, Eric. The Story of American Freedom, 1998 ISBN 0-393-04665-6 p.4-5.
  30. Walton, 2009, p. 35
  31. Otis, James (1763). "The Rights of the British Colonies Asserted and Proved". Online Library of Liberty. Retrieved January 10, 2015.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਅਗਾਂਹ ਪੜ੍ਹੋ

[ਸੋਧੋ]
  • Agnew, Jean-Christophe, and Roy Rosenzweig, eds. A Companion to Post-1945 America (2006)
  • Anderson, Fred, ed. The Oxford Companion to American Military History (2000)
  • Diner, Hasia, ed. Encyclopedia of American Women's History (2010)
  • Evans, Sara M. Born for Liberty: A History of Women in America (1997) excerpt and text search
  • Fiege, Mark. The Republic of Nature: An Environmental History of the United States (2012) 584 pages
  • Gerber, David A. American Immigration: A Very Short Introduction (2011)
  • Goldfield, David. ed. Encyclopedia of American Urban History (2 vol 2006); 1056pp;
  • Gray, Edward G. ed. The Oxford Handbook of the American Revolution (2012)
  • Horton, James Oliver and Lois E. Horton. Hard Road to Freedom, Volume 2: The Story of African America (2 vol. 2002)
  • Howe, Daniel Walker. What Hath God Wrought: The Transformation of America, 1815–1848 (Oxford History of the United States) (2009), Pulitzer Prize
  • Hornsby Jr., Alton. A Companion to African American History (2008)
  • Kazin, Michael, et al. eds. The Concise Princeton Encyclopedia of American Political History (2011)
  • Kennedy, David M. Freedom from Fear: The American People in Depression and War, 1929–1945 (Oxford History of the United States) (2001), Pulitzer Prize
  • Kirkendall, Richard S. A Global Power: America Since the Age of Roosevelt (2nd ed. 1980) university textbook 1945–80 full text online free Archived 2012-06-19 at the Wayback Machine.
  • Lancaster, Bruce, Bruce Catton, and Thomas Fleming. The American Heritage History of the American Revolution (2004), very well illustrated
  • McPherson, James M. Battle Cry of Freedom: The Civil War Era (Oxford History of the United States) (2003), Pulitzer Prize
  • Middleton, Richard, and Anne Lombard. Colonial America: A History to 1763 (4th ed. 2011)
  • Milner, Clyde A., Carol A. O'Connor, and Martha A. Sandweiss, eds. The Oxford History of the American West (1996)
  • Nugent, Walter. Progressivism: A Very Short Introduction (2009)
  • Patterson, James T. Grand Expectations: The United States, 1945–1974 (Oxford History of the United States) (1997)
  • Patterson, James T. Restless Giant: The United States from Watergate to Bush v. Gore (Oxford History of the United States) (2007)
  • Perry, Elisabeth Israels, and Karen Manners Smith, eds. The Gilded Age & Progressive Era: A Student Companion (2006)
  • Pole, Jack P. and J.R. Pole. A Companion to the American Revolution (2003)
  • Resch, John, ed. Americans at War: Society, Culture, and the Homefront (4 vol 2004)
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002B-QINU`"'</ref>" does not exist.
  • Taylor, Alan. Colonial America: A Very Short Introduction (2012) 168pp
  • Thernstrom, Stephan, ed. Harvard Encyclopedia of American Ethnic Groups (1980)
  • Troy, Gil, and Arthur Schlesinger, Jr., eds. History of American Presidential Elections, 1789–2008 (2011) 3 vol; detailed analysis of each election, with primary documents
  • Vickers, Daniel, ed. A Companion to Colonial America (2006)
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002C-QINU`"'</ref>" does not exist.
  • Wood, Gordon S. Empire of Liberty: A History of the Early Republic, 1789–1815 (Oxford History of the United States) (2009)
  • Zophy, Angela Howard, ed. Handbook of American Women's History. (2nd ed. 2000). 763 pp. articles by experts

ਮੁਢਲੇ ਸਰੋਤ

[ਸੋਧੋ]
  • Commager, Henry Steele and Milton Cantor. Documents of American History Since 1898 (8th ed. 2 vol 1988)
  • Engel, Jeffrey A. et al. eds. America in the World: A History in Documents from the War with Spain to the War on Terror (2014) 416pp with 200 primary sources, 1890s-2013
  • Troy, Gil, and Arthur Schlesinger, Jr., eds. History of American Presidential Elections, 1789–2008 (2011) 3 vol; detailed analysis of each election, with primary documents

ਬਾਹਰਲੇ ਜੋੜ

[ਸੋਧੋ]