ਲੰਗੋਟ
ਪੁਰਸ਼ਾਂ ਦੇ ਅੱਗੇ ਪਿਛੇ ਦੇ ਗੁਪਤ ਅੰਗਾਂ ਨੂੰ ਮਾਮੂਲੀ ਜਿਹੀ ਢਕਣ ਵਾਲੀ ਕੱਪੜੇ ਦੀ ਪੱਟੀ ਨੂੰ, ਜਿਹੜੀ ਲੱਕ ਦੁਆਲੇ ਬੰਨ੍ਹੀ ਤਣੀ ਨਾਲ ਬੰਨ੍ਹੀ ਜਾਂਦੀ ਹੈ, ਲੰਗੋਟ ਕਹਿੰਦੇ ਕਈ ਹਨ।ਇਲਾਕਿਆਂ ਵਿਚ ਕਹਾਈ ਕਹਿੰਦੇ ਹਨ। ਲੰਗੋਟ ਸਾਧ, ਸੰਤ ਤੇ ਸਨਿਆਸੀ ਵੀ ਪਹਿਨਦੇ ਸਨ। ਸਨਿਆਸੀ ਲੰਗੋਟ ਨੂੰ ਕਪੀਨ ਕਹਿੰਦੇ ਸਨ। ਸ਼ੁਰੂ-ਸ਼ੁਰੂ ਵਿਚ ਮਨੁੱਖੀ ਵਸੋਂ ਆਪਣਾ ਨੰਗੇਜ਼ ਰੁੱਖਾਂ ਦੀਆਂ ਬਿਲਕਾਂ ਤੇ ਪੱਤਿਆਂ ਨਾਲ ਢੱਕਦੀ ਸੀ। ਕੱਪੜੇ ਦੀ ਕਾਢ ਨਿਕਲਣ ਤੇ ਹੀ ਪਹਿਲਾਂ ਲੰਗੋਟ, ਲੰਗੋਟੀ ਪਹਿਨੇ ਜਾਣ ਲੱਗੇ। ਲੰਗੋਟ ਖੱਦਰ ਦੇ ਕੱਪੜੇ ਦੇ ਬਣਾਏ ਜਾਂਦੇ ਸਨ। ਲੰਗੋਟ ਦੀ ਨੰਗ ਢਕਣ ਵਾਲੀ ਪੱਟੀ ਦੀ ਚੌੜਾਈ ਤਾਂ 3/4 ਕੁ ਇੰਚ ਹੁੰਦੀ ਸੀ। ਲੱਕ ਦੁਆਲੇ ਬੰਨ੍ਹਣ ਲਈ ਤਣੀਆਂ ਲੱਗੀਆਂ ਹੁੰਦੀਆਂ ਸਨ। ਹੁਣ ਲੰਗੋਟ ਪਹਿਨਣ ਦਾ ਯੁੱਗ ਲਗਪਗ ਬੀਤ ਗਿਆ ਹੈ।[1]
ਇਹ ਪੁਰਾਣੀ ਲੋਕ ਸਿੱਖਿਆ ਦੇ ਸਭ ਤੋਂ ਆਧੁਨਿਕ ਹਿੱਸਾ ਹੈ ਜੋ ਪ੍ਰਾਚੀਨ ਸਮੇਂ ਤੋਂ ਹੁਣ ਤੱਕ ਜੀਵਨ ਦੀ ਅਨੁਭਵ ਹੈ। ਲੰਗੋਟ ਪੁਰਾਣੇ ਸਮੇਂ ਵਿੱਚ ਸਾਧਾਰਣ ਤੌਰ ਤੇ ਖੇਤੀ ਕਰਨ ਵਾਲੇ ਲੋਕ ਦੁਆਰਾ ਪਹਿਨਿਆ ਜਾਂਦਾ ਸੀ ਅਤੇ ਇਹ ਆਜ ਵੀ ਕੁਝ ਖੇਤਰਾਂ ਵਿੱਚ ਵਰਤਿਆ ਜਾਂਦਾ ਹੈ, ਖਾਸ ਤੌਰ ਤੇ ਪੰਜਾਬ ਸੰਬੰਧੀ ਮੁਲਾਕਾਤਾਂ ਵਿੱਚ ਜਿੰਨੇ ਇਸ ਨੂੰ ਪਹਿਨਦੇ ਹਨ।
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.