ਤਵੀਤ
ਦਿੱਖ
ਗਲ ਵਿਚ ਪਾਉਣ ਵਾਲੇ ਸੋਨੇ ਜਾਂ ਚਾਂਦੀ ਦੇ ਬਣੇ ਗਹਿਣੇ ਨੂੰ ਤਵੀਤ ਕਹਿੰਦੇ ਹਨ। ਤਵੀਤ ਆਮ ਤੌਰ ਤੇ ਜਿਆਦਾ ਸੋਨੇ ਦੇ ਹੀ ਬਣਾਏ ਜਾਂਦੇ ਹਨ। ਮੁਟਿਆਰਾਂ ਅਤੇ ਗੱਭਰੂ ਆਪਣੇ ਸਿੰਗਾਰ ਲਈ ਤੇ ਸੋਹਣੇ ਲੱਗਣ ਲਈ ਤਵੀਤ ਪਾਉਂਦੇ ਸਨ। ਇਹ ਤਵੀਤ ਟੂਣੇ ਅਤੇ ਮੰਤਰ ਵਾਲੇ ਡੱਬੀਦਾਰ ਤਵੀਤ ਵਰਗਾ ਨਹੀਂ ਹੁੰਦਾ ਸੀ। ਇਹ ਤਵੀਤ ਤਾਂ ਸੋਨੇ ਦੇ ਪੱਤਰੇ ਉੱਪਰ ਟੱਪਾ ਲਾ ਕੇ ਬਣਾਇਆ ਜਾਂਦਾ ਸੀ। ਤਵੀਤ ਦੇ ਉੱਪਰਲੇ ਹਿੱਸੇ ਵਿਚ ਕੁੰਡੀ ਲੱਗੀ ਹੁੰਦੀ ਸੀ। ਇਸ ਕੁੰਡੀ ਵਿਚ ਹੀ ਲੋਗੜੀ ਦਾ ਕਾਲਾ ਧਾਗਾ ਪਾ ਕੇ ਤਵੀਤ ਨੂੰ ਗਲ ਵਿਚ ਪਾਇਆ ਜਾਂਦਾ ਸੀ। ਗੱਭਰੂ ਤਵੀਤ ਨੂੰ ਗਲ ਦੀ ਘੰਡੀ ਨਾਲ ਕਸ ਕੇ ਬੰਨ੍ਹਦੇ ਸਨ। ਮੁਟਿਆਰਾਂ ਦੇ ਗਲਾਂ ਵਿਚ ਤਵੀਤ ਥੋੜ੍ਹਾ ਲਮਕਣਾ ਪਾਇਆ ਹੁੰਦਾ ਸੀ।
ਹੁਣ ਇਕੱਲਾ ਤਵੀਤ ਨਾ ਕੋਈ ਗੱਭਰੂ ਪਾਉਂਦਾ ਹੈ ਅਤੇ ਨਾ ਹੀ ਕੋਈ ਮੁਟਿਆਰ ਪਾਉਂਦੀ ਹੈ।[1]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.