ਪੱਗ ਬੰਨ੍ਹਣਾ
ਦਿੱਖ
ਬਾਪ ਦੀ ਮੌਤ ਦੇ ਭੋਗ ਸਮੇਂ ਉਸ ਦੇ ਬੜੇ ਪੁੱਤਰ ਨੂੰ ਉਸ ਦੇ ਸਹੁਰਿਆਂ ਵੱਲੋਂ ਰਿਸ਼ਤੇਦਾਰਾਂ ਤੇ ਭਾਈਚਾਰੇ ਦੀ ਹਾਜਰੀ ਵਿਚ ਜੋ ਪੱਗ ਬੰਨ੍ਹਾਈ ਜਾਂਦੀ ਹੈ, ਉਸ ਰਸਮ ਨੂੰ ਪੱਗ ਬੰਨ੍ਹਣਾ ਕਹਿੰਦੇ ਹਨ। ਪੱਗ ਬੰਨ੍ਹਾਉਣ ਸਮੇਂ ਪਹਿਲਾਂ ਬੰਨ੍ਹੀ ਪੱਗ ਨੂੰ ਉਤਾਰਿਆ ਜਾਂਦਾ ਹੈ। ਪੱਗ ਬੰਨ੍ਹਾਉਣ ਦਾ ਮਤਲਬ ਹੁੰਦਾ ਹੈ ਕਿ ਬੜੇ ਪੁੱਤਰ ਨੇ ਹੁਣ ਰਿਸ਼ਤੇਦਾਰਾਂ ਅਤੇ ਭਾਈਚਾਰੇ ਵਿਚ ਆਪਣੇ ਬਾਪ ਦੀ ਜੁੰਮੇਵਾਰੀ ਨਿਭਾਉਣੀ ਹੈ। ਕਈ ਇਲਾਕਿਆਂ ਵਿਚ ਬਾਪ ਦੇ ਜਿੰਨੇ ਪੁੱਤਰ ਵਿਆਹੇ ਹੁੰਦੇ ਹਨ, ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਸਹੁਰੇ ਪੱਗ ਬੰਨ੍ਹਾਉਂਦੇ ਹਨ। ਕਈ ਇਲਾਕਿਆਂ ਵਿਚ ਕੁਆਰੇ ਪੁੱਤਰਾਂ ' ਉਨ੍ਹਾਂ ਦੇ ਮਾਮੇ ਪੱਗ ਬੰਨ੍ਹਾਉਂਦੇ ਹਨ। ਪਰ ਹੁਣ ਜਿਆਦਾ ਰਿਵਾਜ ਬੜੇ ਪੁੱਤਰ ਨੂੰ ਹੀ ਪੱਗ ਬੰਨ੍ਹਾਉਣ ਦਾ ਚਲਦਾ ਹੈ। ਪਰ ਕਈ ਇਲਾਕਿਆਂ ਵਿਚ ਸਹੁਰਿਆਂ ਤੋਂ ਬਿਨਾਂ ਦੂਸਰੇ ਰਿਸ਼ਤੇਦਾਰਾਂ ਵੱਲੋਂ ਵੀ ਪੱਗਾਂ ਦਿੱਤੀਆਂ ਜਾਂਦੀਆਂ ਹਨ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.