ਸਮੱਗਰੀ 'ਤੇ ਜਾਓ

ਬਾਹਰ ਵਧਾਉਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਹਰ ਵਧਾਉਣਾ ਜੱਚਾ ਦੀ ਉਹ ਰਸਮ ਹੈ ਜਦ ਜੱਚਾ ਨੂੰ ਜਿਸ ਕਮਰੇ ਵਿਚ ਬੱਚਾ ਪੈਦਾ ਹੋਇਆ ਹੋਵੇ, ਉਸ ਕਮਰੇ ਤੋਂ ਸੱਤਵੇਂ, ਨੌਵੇਂ ਜਾਂ ਗਿਆਰਵੇਂ ਦਿਨ, ਜਿਹੜਾ ਦਿਨ ਵੀ ਚੰਗਾ ਹੋਵੇ, ਬਾਹਰ ਲਿਆਂਦਾ ਜਾਂਦਾ ਹੈ। ਬਾਹਰ ਵਧਾਉਣ ਤੋਂ ਪਹਿਲਾਂ ਜੱਚਾ ਤੇ ਬੱਚਾ ਨੂੰ ਨੁਹਾਇਆ ਜਾਂਦਾ ਹੈ। ਨਵੇਂ ਕੱਪੜੇ ਪੁਆਏ ਜਾਂਦੇ ਹਨ। ਜੱਚਾ ਨੂੰ ਖਾਣ ਲਈ ਮੁੰਡਿਆਂ ਵਿਚ ਕੜਾਹ ਰੱਖ ਕੇ ਦਿੱਤਾ ਜਾਂਦਾ ਹੈ। ਜੱਚਾ ਨੂੰ ਬੂਹੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਦਰਵਾਜੇ ਦੇ ਦੋਵੇਂ ਕੌਲਿਆਂ ਤੇ ਤੇਲ ਚੋਇਆ ਜਾਂਦਾ ਹੈ। ਜੱਚਾ ਗੁੱਤ ਨੂੰ ਖੰਮਣੀ ਬੰਨ੍ਹ ਕੇ, ਉੱਪਰ ਫੁਲਕਾਰੀ ਲੈ ਕੇ, ਕਿਸੇ ਪੁਰਸ਼ ਦੀ ਜੁੱਤੀ ਪਾ ਕੇ ਬਾਹਰ ਆ ਜਾਂਦੀ ਹੈ। ਬਾਹਰ ਆਉਣ ਸਮੇਂ ਕਿਸੇ ਚੰਗੇ ਵਿਅਕਤੀ ਦਾ ਜੱਚਾ ਦੇ ਮੱਥੇ ਲੱਗਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੱਚਾ ਦੇ ਬਾਹਰ ਵਧਣ ਦੇ ਪਤਾ ਲੱਗਣ ਤੇ ਲਾਗੀ ਵਧਾਈਆਂ ਦੇਣ ਆ ਜਾਂਦੇ ਹਨ। ਸਾਰੇ ਲਾਗੀ ਬੱਚੇ ਲਈ ਕੋਈ ਨਾ ਕੋਈ ਵਸਤ ਲੈ ਕੇ ਆਉਂਦੇ ਹਨ। ਸੁਨਿਆਰ ਤੜਾਗੀ ਬਣਾ ਕੇ ਲਿਆਉਂਦਾ ਹੈ। ਤਰਖਾਣ ਗਡੀਰਾ ਬਣਾ ਕੇ ਲਿਆਉਂਦਾ ਹੈ।

ਹੁਣ ਜੇਕਰ ਬੱਚੇ ਦਾ ਜਨਮ ਹਸਪਤਾਲ ਵਿਚ ਹੁੰਦਾ ਹੈ ਤਾਂ ਜੱਚਾ ਤੇ ਬੱਚਾ ਨੂੰ ਤੀਜੇ/ਚੌਥੇ ਦਿਨ ਛੁੱਟੀ ਮਿਲ ਜਾਂਦੀ ਹੈ। ਜੇਕਰ ਬੱਚੇ ਦਾ ਜਨਮ ਘਰ ਵਿਚ ਹੀ ਹੋਵੇ ਤਾਂ ਵੀ ਬਾਹਰ ਵਧਾਉਣ ਦੀ ਹੁਣ ਕੋਈ ਰਸਮ ਨਹੀਂ ਕਰਦਾ। ਜੱਚਾ ਬੱਚਾ ਆਪਣੀ ਸਹੂਲਤ ਅਨੁਸਾਰ ਹੀ ਬਾਹਰ ਅੰਦਰ ਆਉਣ ਲੱਗ ਜਾਂਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.