ਸਮੱਗਰੀ 'ਤੇ ਜਾਓ

ਬੁਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਤੀ ਦੇ ਮਰ ਜਾਣ ਤੇ ਉਸ ਦੀ ਵਿਧਵਾ ਇਸਤਰੀ ਨਾਲ ਸੰਬੰਧਿਤ ਇਕ ਰਸਮ ਨੂੰ ਬੁਰਾ ਕਹਿੰਦੇ ਹਨ। ਇਹ ਰਸਮ ਕਈ ਇਲਾਕਿਆਂ ਵਿਚ ਪਤੀ ਦੇ ਮਰਨ ਸਮੇਂ ਹੀ ਉਸ ਦੀ ਵਿਧਵਾ ਦੀਆਂ ਮੀਢੀਆਂ ਖੋਲ੍ਹ ਕੇ ਕੀਤੀ ਜਾਂਦੀ ਹੈ। ਵਿਧਵਾ ਦੇ ਜਿਹੜੇ ਵੀ ਕੰਨਾਂ, ਗਲ, ਹੱਥਾਂ ਤੇ ਨੱਕ ਵਿਚ ਗਹਿਣੇ ਪਾਏ ਹੁੰਦੇ ਹਨ, ਉਹ ਲਾਹ ਦਿੱਤੇ ਜਾਂਦੇ ਹਨ। ਜੇਕਰ ਵਿਧਵਾ ਸਜ-ਵਿਆਹੀ ਹੋਵੇ ਤਾਂ ਉਸ ਦਾ ਚੂੜਾ/ਚੂੜੀਆਂ ਭੰਨ ਦਿੰਦੇ ਹਨ। ਉਸ ਨੂੰ ਮੈਲੇ ਕੱਪੜੇ ਪਵਾ ਦਿੰਦੇ ਹਨ। ਕਈ ਇਲਾਕਿਆਂ ਵਿਚ ਬੁਰਾ ਦੀ ਰਸਮ ਪਤੀ ਦੇ ਮਰ ਜਾਣ ਦੇ ਸਤਾਰਵੇਂ ਦਿਨ ਕੀਤੀ ਜਾਂਦੀ ਹੈ। ਵਿਧਵਾ ਨੂੰ ਉਸ ਦਿਨ ਉਸ ਦੇ ਰਿਸ਼ਤੇਦਾਰ ਕਪੜੇ ਆਦਿ ਦਿੰਦੇ ਹਨ। ਹੁਣ ਬੁਰਾ ਦੀ ਰਸਮ ਕੋਈ ਨਹੀਂ ਕਰਦਾ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.