ਸਮੱਗਰੀ 'ਤੇ ਜਾਓ

ਮਿੱਠਾ ਬੋਹੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿੱਕੀ ਟੋਕਰੀ ਨੂੰ ਬੋਹੀਆ ਕਹਿੰਦੇ ਹਨ। ਸ਼ਗਨਾਂ ਦੀ ਮਠਿਆਈ ਨੂੰ ਵੀ ਬੋਹੀਆ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਬੋਹੀਆ ਮੁੰਜ ਜਾਂ ਕਣਕ ਦੇ ਨਾੜ ਉੱਪਰ ਰੰਗ-ਬਰੰਗੀ ਸੂਤ ਦੀ ਰੱਸੀ ਨਾਲ ਮੜ੍ਹ ਕੇ ਬਣਾਇਆ ਜਾਂਦਾ ਸੀ। ਇਸ ਬੋਹੀਏ ਵਿਚ ਹੀ ਸ਼ਗਨਾਂ ਦੀ ਮਠਿਆਈ ਰੱਖ ਕੇ ਭੇਜੀ ਜਾਂਦੀ ਸੀ। ਪਹਿਲੇ ਸਮਿਆਂ ਵਿਚ ਜਦ ਲੜਕੀ ਸਹੁਰੇ ਘਰ ਗਰਭਵਤੀ ਹੋ ਜਾਂਦੀ ਸੀ ਤਾਂ ਸਹੁਰੇ ਪਰਿਵਾਰ ਵਾਲੇ ਆਪਣੀ ਨੂੰਹ ਦੇ ਗਰਭਵਤੀ ਹੋਣ ਦੀ ਸੂਚਨਾ ਉਸ ਦੇ ਪੇਕੇ ਪਰਿਵਾਰ ਨੂੰ ਮਿੱਠਾ ਬੋਹੀਆ ਭੇਜ ਕੇ ਕਰਦੇ ਸਨ।ਹੁਣ ਮਿੱਠਾ ਬੋਹੀਆਂ ਭੇਜਣ ਦੀ ਰਸਮ ਕੋਈ ਨਹੀਂ ਕਰਦਾ। ਹਾਂ | ਟੈਲੀਫੂਨ ਜਾਂ ਮੁਬਾਈਲ ਫੂਨ ਉੱਪਰ ਇਹ ਖੁਸ਼ੀ ਦੀ ਖ਼ਬਰ ਜਰੂਰ ਦੇ ਦਿੱਤੀ ਜਾਂਦੀ ਹੈ[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.