ਸੁਹਾਗ ਪਟਾਰੀ
ਦਿੱਖ
ਸੁਹਾਗ ਪਟਾਰੀ ਤੂਤ ਦੀਆਂ ਛਿਟੀਆਂ ਦੀ ਗੋਲ ਬਣੀ ਢੱਕਣ ਵਾਲੀ ਉਸ ਟੋਕਰੀ ਨੂੰ ਕਹਿੰਦੇ ਸਨ ਜਿਸ ਵਿਚ ਪਹਿਲੇ ਸਮਿਆਂ ਵਿਚ ਵਿਆਹ ਸਮੇਂ ਲੜਕੀਆਂ ਆਪਣੇ ਸਿੰਗਾਰ ਦਾ ਸਾਮਾਨ ਜਿਵੇਂ ਕੱਚ ਦੀਆਂ ਵੰਗਾਂ, ਦੰਦਾਸਾ, ਮਹਿੰਦੀ, ਸੰਧੂਰ, ਸਾਬਨ, ਕੰਘੀ, ਸੁਰਮਾ, ਸ਼ੀਸ਼ਾ, ਸਿਰ ਲਈ ਕਲਿਪ ਤੇ ਸੂਈਆਂ, ਡੋਰੀਆਂ ਆਦਿ ਰੱਖਦੀਆਂ ਸਨ। ਸੁਹਾਗ ਪਟਾਰੀ ਸਹੁਰਿਆਂ ਵੱਲੋਂ ਹੋਣ ਵਾਲੀ ਲਾੜੀ ਨੂੰ ਭੇਜੀ ਜਾਂਦੀ ਸੀ। ਤੂਤ ਦੀਆਂ ਛਿਟੀਆਂ ਤੋਂ ਪਿੱਛੋਂ ਫੇਰ ਬਾਂਸ ਅਤੇ ਬੈਂਤ ਦੀਆਂ ਸੁਹਾਗ ਪਟਾਰੀਆਂ ਬਨਣ ਲੱਗੀਆਂ। ਇਸ ਤੋਂ ਬਾਅਦ ਫੇਰ ਲੱਕੜ ਦੀਆਂ ਡੱਬੇਨੁਮਾ ਸੁਹਾਗ ਪਟਾਰੀਆਂ ਬਣੀਆਂ।
ਹੁਣ ਦੀਆਂ ਸੁਹਾਗ ਪਟਾਰੀਆਂ ਨੂੰ ਸਿੰਗਾਰਦਾਨੀਆਂ/ਸਿੰਗਾਰ ਬੌਕਸ ਕਿਹਾ ਜਾਂਦਾ ਹੈ। ਇਹ ਵਧੀਆ ਚਮੜੇ ਦੀਆਂ ਬਣੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਆਧੁਨਿਕ ਸਿੰਗਾਰ ਦਾ ਸਮਾਨ ਰੱਖਿਆ ਹੁੰਦਾ ਹੈ ਜਿਹੜਾ ਹਜ਼ਾਰਾਂ ਰੁਪਇਆਂ ਦਾ ਹੁੰਦਾ ਹੈ। ਹੁਣ ਦੀਆਂ ਮੁਟਿਆਰਾਂ ਨੂੰ ਉਹ ਪੁਰਾਣੀਆਂ, ਸਾਦੀਆਂ ਸੁਹਾਗ ਪਟਾਰੀਆਂ ਬਾਰੇ ਕੋਈ ਗਿਆਨ ਨਹੀਂ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.