ਸਮੱਗਰੀ 'ਤੇ ਜਾਓ

ਪ੍ਰੋ.ਓਕ (ਪੋਕੀਮੌਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰੋਃ ਓਕ (ਜਾਂ ਪ੍ਰੋਫੈਸਰ ਓਕ) ਪੋਕੀਮੌਨ ਦਾ ਇੱਕ ਕਾਲਪਨਿਕ ਕਿਰਦਾਰ ਹੈ ਜੋ ਕਿ ਪੈਲਟ ਕਸਬੇ ਵਿੱਚ ਰਹਿੰਦਾ ਹੈ। ਇਸਦੀ ਆਪਣੀ ਪ੍ਰਯੋਗਸ਼ਾਲਾ ਹੈ ਜਿੱਥੇ ਇਹ ਪੋਕੀਮੌਨਾਂ ਬਾਰੇ ਖੋਜ ਅਤੇ ਉਹਨਾਂ ਦੀ ਦੇਖਭਾਲ ਕਰਦਾ ਹੈ। ਇਸ ਤੋਂ ਇਲਾਵਾ ਇਹ ਆਪਣੀ ਬਿਹਤਰੀਨ ਪੋਕੀਮੌਨ ਕਵਿਤਾਵਾਂ ਲਈ ਵੀ ਜਾਣਿਆ ਜਾਂਦਾ ਹੈ।

ਪ੍ਰੋਃ ਓਕ ਦਾ ਇੱਕ ਪੋਤਾ ਵੀ ਹੈ ਜਿਸਦਾ ਨਾਂ ਗੈਰੀ ਓਕ ਹੈ ਤੇ ਉਹ ਕਾਂਟੋ ਖੇਤਰ ਵਿੱਚ ਐਸ਼ ਕੈਚਮ ਦਾ ਮੁੱਖ ਵਿਰੋਧੀ ਹੁੰਦਾ ਹੈ। ਪ੍ਰੋਃ ਓਕ ਨੇ ਐਸ਼ ਨੂੰ ਉਸਦੇ ਸ਼ੁਰੂਆਤੀ ਪੋਕੀਮੌਨ ਦੇ ਤੌਰ 'ਤੇ ਸਕੁਏਰਟਲ, ਬਲਬਾਸੌਰ ਜਾਂ ਚਾਰਮੈਂਡਰ ਦੇਣਾ ਹੁੰਦਾ ਹੈ ਪਰ ਐਸ਼ ਦੇ ਦੇਰੀ ਨਾਲ ਆਉਣ ਕਾਰਨ ਪ੍ਰੋਃ ਉਸਨੂੰ ਪਿਕਾਚੂ ਦਿੰਦਾ ਹੈ।

ਪ੍ਰੋਃ ਓਕ ਕਈ ਪੋਕੀਮੌਨ ਪ੍ਰਤੀਯੋਗੀਤਾਵਾਂ ਵਿੱਚ ਮਹਿਮਾਨ ਦੇ ਤੌਰ 'ਤੇ ਵੀ ਸ਼ਾਮਿਲ ਹੁੰਦਾ ਹੈ।