ਸਮੱਗਰੀ 'ਤੇ ਜਾਓ

ਦ ਮੈਟਾਮੌਰਫੋਸਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੈਟਾਮੋਰਫੋਸਿਸ (ਜਰਮਨ: Die Verwandlung) ਫ੍ਰਾਂਜ਼ ਕਾਫਕਾ ਦਾ ਨਾਵਲ ਹੈ ਜੋ ਪਹਿਲੀ ਵਾਰ 1915 ਵਿੱਚ ਪ੍ਰਕਾਸ਼ਿਤ ਹੋਇਆ ਸੀ। ਕਾਫਕਾ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਇੱਕ, ਮੈਟਾਮੋਰਫੋਸਿਸ ਸੇਲਜ਼ਮੈਨ ਗ੍ਰੇਗੋਰ ਸਮਸਾ ਦੀ ਕਹਾਣੀ ਦੱਸਦੀ ਹੈ, ਜੋ ਇੱਕ ਸਵੇਰ ਨੂੰ ਜਾਗਦਾ ਹੈ ਅਤੇ ਆਪਣੇ ਆਪ ਨੂੰ ਇੱਕ ਵੱਡੇ ਕੀੜੇ ਵਿੱਚ ਪਲਟਿਆ ਹੋਇਆ ਪਾਉਂਦਾ ਹੈ (ਜਰਮਨ:ungeheueres Ungeziefer, ਸ਼ਾ.ਅ. " ਰਾਖਸ਼ਕਾਰੀ ਕੀੜੇ ") ਅਤੇ ਬਾਅਦ ਵਿੱਚ ਇਸ ਨਵੀਂ ਸਥਿਤੀ ਦੇ ਅਨੁਕੂਲ ਢਲਣ ਲਈ ਸੰਘਰਸ਼ ਕਰਦਾ ਹੈ। ਸਾਹਿਤਕ ਆਲੋਚਕਾਂ ਨੇ ਨਾਵਲ ਦੀ ਭਰਵੀਂ ਚਰਚਾ ਹੋਈ ਹੈ, ਵੱਖ-ਵੱਖ ਵਿਆਖਿਆਵਾਂ ਪੇਸ਼ ਕੀਤੀਆਂ ਗਈਆਂ ਹਨ। ਨਾਵਲ ਦੇ ਰੂਪਾਂਤਰਾਂ ਵਿੱਚ, ਕੀੜੇ ਨੂੰ ਆਮ ਤੌਰ 'ਤੇ ਕਾਕਰੋਚ ਦਰਸਾਇਆ ਗਿਆ ਹੈ।

ਤਿੰਨ ਅਧਿਆਏ ਹਨ ਅਤੇ ਲਗਭਗ 70 ਛਪੇ ਹੋਏ ਪੰਨੇ। ਇਹ ਕਾਫਕਾ ਦੀਆਂ ਕਹਾਣੀਆਂ ਵਿੱਚੋਂ ਸਭ ਤੋਂ ਲੰਬੀ ਹੈ ਜਿਨ੍ਹਾਂ ਨੂੰ ਉਹ ਮੁਕੰਮਲ ਮੰਨਦਾ ਸੀ ਅਤੇ ਉਸ ਦੇ ਜੀਵਨ ਕਾਲ ਦੌਰਾਨ ਪ੍ਰਕਾਸ਼ਿਤ ਹੋ ਗਈਆਂ ਸਨ। ਟੈਕਸਟ ਪਹਿਲੀ ਵਾਰ 1915 ਵਿੱਚ ਰੇਨੇ ਸ਼ਿਕੇਲ ਦੀ ਸੰਪਾਦਨਾ ਹੇਠ ਡਾਇ ਵੇਈਸਨ ਬਲਾਟਰ ਜਰਨਲ ਦੇ ਅਕਤੂਬਰ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਕਿਤਾਬ ਦੇ ਰੂਪ ਵਿੱਚ ਪਹਿਲਾ ਐਡੀਸ਼ਨ ਦਸੰਬਰ 1915 ਵਿੱਚ ਕਰਟ ਵੌਲਫ ਦੀ ਸੰਪਾਦਿਤ ਲੜੀ ਡੇਰ ਜੁੰਗਸਟ ਟੈਗ ਵਿੱਚ ਪ੍ਰਕਾਸ਼ਤ ਹੋਇਆ ਸੀ। [1]

ਪਲਾਟ

[ਸੋਧੋ]

ਗ੍ਰੇਗਰ ਸਮਸਾ ਇੱਕ ਦਿਨ ਸਵੇਰ ਨੂੰ ਉੱਠਦਾ ਹੈ ਅਤੇ ਆਪਣੇ ਆਪ ਨੂੰ ਇੱਕ "ਦਿਉਕੱਦ ਕੀੜੇ " ਵਿੱਚ ਬਦਲਿਆ ਹੋਇਆ ਪਾਉਂਦਾ ਹੈ। ਉਹ ਸ਼ੁਰੂ ਵਿੱਚ ਪਰਿਵਰਤਨ ਨੂੰ ਅਸਥਾਈ ਸਮਝਦਾ ਹੈ ਅਤੇ ਹੌਲੀ ਹੌਲੀ ਇਸ ਰੂਪਾਂਤਰਣ ਦੇ ਨਤੀਜਿਆਂ ਬਾਰੇ ਸੋਚਦਾ ਹੈ। ਪਿੱਠ ਪਰਨੇ ਰੀੜ੍ਹ-ਰਹਿਤ ਅਤੇ ਉੱਠਣ ਵਿੱਚ ਅਸਮਰੱਥ, ਗ੍ਰੇਗਰ ਇੱਕ ਸਫ਼ਰੀ ਸੇਲਜ਼ਮੈਨ ਅਤੇ ਕੱਪੜੇ ਦੇ ਵਪਾਰੀ ਵਜੋਂ ਆਪਣੀ ਨੌਕਰੀ ਬਾਰੇ ਸੋਚਦਾ ਹੈ, ਜਿਸਨੂੰ ਉਹ "ਅਸਥਾਈ ਅਤੇ ਨਿਰੰਤਰ ਬਦਲਦੇ ਮਨੁੱਖੀ ਰਿਸ਼ਤਿਆਂ ਨਾਲ ਭਰਪੂਰ ਹੋਣ ਦੇ ਰੂਪ ਵਿੱਚ ਦੇਖਦਾ ਹੈ, ਜੋ ਕਦੇ ਦਿਲ ਤੋਂ ਨਹੀਂ ਆਉਂਦੇ"। ਉਹ ਆਪਣੇ ਮਾਲਕ ਨੂੰ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਦੇਖਦਾ ਹੈ ਅਤੇ ਜੇ ਉਹ ਆਪਣੇ ਪਰਿਵਾਰ ਦਾ ਇਕੱਲਾ ਰੋਟੀ ਕਮਾਉਣ ਵਾਲਾ ਨਾ ਹੁੰਦਾ ਅਤੇ ਆਪਣੇ ਦੀਵਾਲੀਏ ਹੋਏ ਪਿਤਾ ਦੇ ਕਰਜ਼ੇ ਨਾ ਉਤਾਰਨੇ ਹੁੰਦੇ ਤਾਂ ਉਹ ਫੌਰਨ ਆਪਣੀ ਨੌਕਰੀ ਨੂੰ ਲੱਤ ਮਾਰ ਦਿੰਦਾ। ਹਿੱਲਣ ਦੀ ਕੋਸ਼ਿਸ਼ ਕਰਦੇ ਹੋਏ, ਗ੍ਰੇਗਰ ਨੂੰ ਪਤਾ ਲੱਗਾ ਕਿ ਉਸਦੇ ਦਫਤਰ ਦਾ ਮੈਨੇਜਰ, ਮੁੱਖ ਕਲਰਕ, ਉਸ ਨੂੰ ਚੈੱਕ ਕਰਨ ਆਇਆ ਹੈ, ਗ੍ਰੇਗਰ ਦੀ ਗੈਰਹਾਜ਼ਰੀ ਤੋਂ ਨਾਰਾਜ਼ ਹੈ। ਗ੍ਰੈਗੋਰ ਮੈਨੇਜਰ ਅਤੇ ਆਪਣੇ ਪਰਿਵਾਰ ਦੋਵਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਦਰਵਾਜ਼ੇ ਦੇ ਪਿੱਛੇ ਉਹ ਜੋ ਕੁਝ ਸੁਣ ਸਕਦੇ ਹਨ ਉਹ ਸਮਝ ਤੋਂ ਬਾਹਰ ਅਰਥਹੀਣ ਅਵਾਜ਼ਾਂ ਹਨ। ਗ੍ਰੇਗਰ ਮਿਹਨਤ ਨਾਲ ਆਪਣੇ ਆਪ ਨੂੰ ਫਰਸ਼ ਤੇ ਘੜੀਸਦਾ ਹੈ ਅਤੇ ਦਰਵਾਜ਼ਾ ਖੋਲ੍ਹਦਾ ਹੈ। ਕਲਰਕ, ਬਦਲੇ ਹੋਏ ਗ੍ਰੇਗਰ ਨੂੰ ਦੇਖ ਕੇ, ਅਪਾਰਟਮੈਂਟ ਤੋਂ ਭੱਜ ਜਾਂਦਾ ਹੈ। ਗ੍ਰੇਗਰ ਦਾ ਪਰਿਵਾਰ ਡਰਿਆ ਹੋਇਆ ਹੈ, ਅਤੇ ਉਸਦਾ ਪਿਤਾ ਉਸਨੂੰ ਸ਼ਸ਼ਕੇਰ ਕੇ ਉਸਦੇ ਕਮਰੇ ਵਿੱਚ ਵਾਪਸ ਵਾੜਦਾ ਹੈ, ਜਦੋਂ ਉਹ ਦਰਵਾਜ਼ੇ ਵਿੱਚ ਫਸ ਜਾਂਦਾ ਹੈ ਤਾਂ ਉਸਨੂੰ ਧੱਕਾ ਦੇ ਕੇ ਉਸਦਾ ਪਾਸਾ ਛਿੱਲ ਦਿੰਦਾ ਹੈ।

ਗ੍ਰੇਗਰ ਦੀ ਅਚਾਨਕ ਤਬਦੀਲੀ ਨਾਲ, ਉਸਦੇ ਪਰਿਵਾਰ ਦੀ ਵਿੱਤੀ ਸਥਿਰਤਾ ਜਾਂਦੀ ਰਹਿੰਦੀ ਹੈ। ਉਹ ਗ੍ਰੇਗਰ ਨੂੰ ਕਮਰੇ ਵਿੱਚ ਬੰਦ ਰੱਖਦੇ ਹਨ, ਅਤੇ ਉਹ ਆਪਣੀ ਨਵੀਂ ਪਛਾਣ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਨਵੇਂ ਸਰੀਰ ਦੇ ਅਨੁਕੂਲ ਹੋਣਾ ਸ਼ੁਰੂ ਕਰ ਦਿੰਦਾ ਹੈ। ਉਸਦੀ ਭੈਣ ਗ੍ਰੇਟ ਹੀ ਉਸਨੂੰ ਭੋਜਨ ਦੇਣ ਲਈ ਤਿਆਰ ਹੈ, ਜੋ ਉਹਨਾਂ ਨੂੰ ਲੱਗਦਾ ਹੈ ਕਿ ਗ੍ਰੇਗੋਰ ਸਿਰਫ ਤਾਂ ਹੀ ਪਸੰਦ ਕਰਦਾ ਹੈ ਜੇਕਰ ਇਹ ਸੜਿਆ ਹੋਵੇ। ਉਹ ਆਪਣਾ ਜ਼ਿਆਦਾਤਰ ਸਮਾਂ ਫਰਸ਼, ਕੰਧਾਂ ਅਤੇ ਛੱਤ 'ਤੇ ਘੁੰਮਦਾ ਰਹਿੰਦਾ ਹੈ ਅਤੇ, ਗ੍ਰੇਗੋਰ ਦੇ ਨਵੇਂ ਮਨੋਰੰਜਨ ਦੀ ਖੋਜ ਕਰਨ 'ਤੇ, ਗ੍ਰੇਟ ਨੇ ਉਸਨੂੰ ਹੋਰ ਜਗ੍ਹਾ ਦੇਣ ਲਈ ਉਸਦਾ ਫਰਨੀਚਰ ਹਟਾਉਣ ਦਾ ਫੈਸਲਾ ਕੀਤਾ। ਉਹ ਅਤੇ ਉਸਦੀ ਮਾਂ ਕਮਰਾ ਖਾਲੀ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਸੋਫੇ ਨੂੰ ਛੱਡ ਕੇ ਜਿਸ ਦੇ ਹੇਠਾਂ, ਜਦੋਂ ਵੀ ਕੋਈ ਅੰਦਰ ਆਉਂਦਾ ਹੈ, ਗ੍ਰੇਗਰ ਲੁਕਦਾ ਹੈ। ਪਰ ਉਸਨੂੰ ਉਨ੍ਹਾਂ ਦੀਆਂ ਕਾਰਵਾਈਆਂ ਇਸ ਡਰੋਂ ਬਹੁਤ ਦੁਖਦਾਈ ਲੱਗਦੀਆਂ ਹਨ ਕਿ ਉਹ ਆਪਣਾ ਅਤੀਤ ਭੁੱਲ ਸਕਦਾ ਹੈ, ਜਦੋਂ ਕਿ ਉਹ ਅਜੇ ਵੀ ਇੱਕ ਮਨੁੱਖ ਸੀ, ਅਤੇ ਉਹ ਫਰ ਵਿੱਚ ਸਜੀ ਇੱਕ ਔਰਤ ਦੀ ਕੰਧ 'ਤੇ ਇੱਕ ਖ਼ਾਸ ਪਿਆਰੀ ਤਸਵੀਰ ਨੂੰ ਬਚਾਉਣ ਲਈ ਸਖ਼ਤ ਕੋਸ਼ਿਸ਼ ਕਰਦਾ ਹੈ। ਉਸ ਦੀ ਰਾਖੀ ਲਈ ਚਿੱਤਰ ਨਾਲ ਚਿੰਬੜਿਆ ਹੋਇਆ ਦੇਖ ਕੇ ਉਸ ਦੀ ਮਾਂ ਹੋਸ਼ ਗੁਆ ਬੈਠਦੀ ਹੈ। ਜਦੋਂ ਗ੍ਰੇਟ ਕੁਝ ਖੁਸ਼ਬੂਦਾਰ ਸਪਿਰਟ ਲੈਣ ਲਈ ਕਮਰੇ ਤੋਂ ਬਾਹਰ ਨਿਕਲਦੀ ਹੈ, ਤਾਂ ਗ੍ਰੇਗੋਰ ਉਸਦਾ ਪਿੱਛਾ ਕਰਦਾ ਹੈ ਅਤੇ ਜਦੋਂ ਉਹ ਦਵਾਈ ਦੀ ਬੋਤਲ ਸੁੱਟਦੀ ਹੈ ਅਤੇ ਇਹ ਟੁੱਟ ਜਾਂਦੀ ਹੈ ਤਾਂ ਉਸਨੂੰ ਥੋੜ੍ਹੀ ਜਿਹੀ ਸੱਟ ਲੱਗਦੀ ਹੈ। ਉਨ੍ਹਾਂ ਦਾ ਪਿਤਾ ਘਰ ਵਾਪਸ ਆਉਂਦਾ ਹੈ ਅਤੇ ਗੁੱਸੇ ਨਾਲ ਗ੍ਰੇਗਰ 'ਤੇ ਸੇਬ ਸੁੱਟਦਾ ਹੈ, ਜਿਨ੍ਹਾਂ ਵਿੱਚੋਂ ਇੱਕ ਉਸਦੀ ਪਿੱਠ ਤੇ ਇੱਕ ਸੰਵੇਦਨਸ਼ੀਲ ਥਾਂ 'ਤੇ ਲੱਗ ਜਾਂਦਾ ਹੈ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦਾ ਹੈ।

ਗ੍ਰੇਗਰ ਆਪਣੀ ਬਾਕੀ ਜ਼ਿੰਦਗੀ ਆਪਣੀਆਂ ਸੱਟਾਂ ਦੀ ਪੀੜ ਸਹਿੰਦਾ ਹੈ ਅਤੇ ਬਹੁਤ ਘੱਟ ਭੋਜਨ ਲੈਂਦਾ ਹੈ। ਉਸ ਦੇ ਪਿਤਾ, ਮਾਂ ਅਤੇ ਭੈਣ ਸਭ ਨੂੰ ਨੌਕਰੀ ਮਿਲ ਜਾਂਦੀ ਹੈ ਅਤੇ ਉਸ ਨੂੰ ਨਿੱਤ ਹੋਰ ਵੱਧ ਨਜ਼ਰਅੰਦਾਜ਼ ਕਰਨ ਲੱਗਦੇ ਹਨ, ਅਤੇ ਉਸ ਦਾ ਕਮਰਾ ਸਟੋਰ ਵਜੋਂ ਵਰਤਿਆ ਜਾਣ ਲੱਗ ਪੈਂਦਾ ਹੈ। ਕੁਝ ਸਮੇਂ ਲਈ, ਉਸਦਾ ਪਰਿਵਾਰ ਸ਼ਾਮ ਨੂੰ ਗ੍ਰੇਗੋਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੰਦਾ ਹੈ ਤਾਂ ਜੋ ਉਹ ਉਹਨਾਂ ਨੂੰ ਇੱਕ ਦੂਜੇ ਨਾਲ ਗੱਲਾਂ ਕਰਦੇ ਸੁਣ ਸਕੇ, ਪਰ ਅਜਿਹਾ ਬਹੁਤ ਘੱਟ ਹੋਣ ਲੱਗਦਾ ਹੈ ਜਦੋਂ ਉਹ ਅਪਾਰਟਮੈਂਟ ਵਿੱਚ ਇੱਕ ਕਮਰਾ ਤਿੰਨ ਮਰਦ ਕਿਰਾਏਦਾਰਾਂ ਨੂੰ ਕਿਰਾਏ 'ਤੇ ਦਿੰਦੇ ਹਨ, ਕਿਉਂਕਿ ਉਹਨਾਂ ਨੂੰ ਗ੍ਰੈਗਰ ਬਾਰੇ ਨਹੀਂ ਦੱਸਿਆ ਜਾਂਦਾ। ਇੱਕ ਦਿਨ ਨੌਕਰਾਣੀ, ਜੋ ਹਰ ਰੋਜ਼ ਆਉਣ ਵੇਲ਼ੇ ਅਤੇ ਜਾਣ ਤੋਂ ਪਹਿਲਾਂ ਸੰਖੇਪ ਜਿਹੀ ਝਾਤ ਗ੍ਰੇਗਰ ਤੇ ਮਾਰਦੀ ਹੈ, ਉਸਦਾ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕਰਨਾ ਭੁੱਲ ਜਾਂਦੀ ਹੈ। ਲਿਵਿੰਗ ਰੂਮ ਵਿੱਚ ਗ੍ਰੇਟੇ ਦੇ ਵਾਇਲਨ ਵਜਾਉਣ ਤੇ ਮੋਹਿਤ, ਗ੍ਰੈਗੋਰ ਬਾਹਰ ਨਿੱਕਲ ਆਉਂਦਾ ਹੈ ਅਤੇ ਕਿਰਾਏਦਾਰਾਂ ਦੀ ਨਿਗਾਹ ਪੈ ਜਾਂਦਾ ਹੈ, ਤੇ ਉਹ ਅਪਾਰਟਮੈਂਟ ਦੀ ਗੰਦਗੀ ਬਾਰੇ ਸ਼ਿਕਾਇਤ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਛੱਡ ਕੇ ਜਾ ਰਹੇ ਹਨ, ਉਹ ਪਹਿਲਾਂ ਬਿਤਾਏ ਸਮੇਂ ਲਈ ਕੁਝ ਵੀ ਭੁਗਤਾਨ ਨਹੀਂ ਕਰਨਗੇ, ਸਗੋਂ ਕਾਨੂੰਨੀ ਕਾਰਵਾਈ ਕਰ ਸਕਦੇ ਹਨ। ਗ੍ਰੇਟ, ਜੋ ਗ੍ਰੈਗਰ ਦੀ ਦੇਖਭਾਲ ਕਰਨ ਤੋਂ ਥੱਕ ਚੁੱਕੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਉਸਦੀ ਹੋਂਦ ਪਰਿਵਾਰ ਦੇ ਹਰੇਕ ਮੈਂਬਰ 'ਤੇ ਬੋਝ ਹੈ, ਆਪਣੇ ਮਾਪਿਆਂ ਨੂੰ ਕਹਿੰਦੀ ਹੈ ਕਿ ਉਨ੍ਹਾਂ ਨੂੰ "ਇਸ" ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਜਾਂ ਉਹ ਸਾਰੇ ਬਰਬਾਦ ਹੋ ਜਾਣਗੇ। ਗ੍ਰੇਗਰ, ਇਹ ਸਮਝਦੇ ਹੋਏ ਕਿ ਉਹ ਹੁਣ ਲੋੜੀਂਦਾ ਨਹੀਂ ਹੈ, ਮਿਹਨਤ ਨਾਲ ਆਪਣੇ ਕਮਰੇ ਵਿੱਚ ਵਾਪਸ ਆ ਜਾਂਦਾ ਹੈ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਭੁੱਖ ਨਾਲ ਮਰ ਜਾਂਦਾ ਹੈ। ਉਸਦੀ ਲਾਸ਼ ਨੌਕਰਾਣੀ ਦੀ ਨਜ਼ਰ ਪੈਂਦੀ ਹੈ, ਤਾਂ ਉਹ ਉਸਦੇ ਪਰਿਵਾਰ ਨੂੰ ਦੱਸਦੀ ਹੈ ਅਤੇ ਫਿਰ ਲਾਸ਼ ਨੂੰ ਟਿਕਾਣੇ ਲਾ ਦਿੰਦੀ ਹੈ। ਛੁਟਕਾਰੇ ਦੀ ਖ਼ੁਸ਼ੀ ਵਿੱਚ ਪਿਤਾ, ਮਾਂ ਅਤੇ ਭੈਣ ਸਾਰੇ ਕੰਮ ਤੋਂ ਛੁੱਟੀ ਕਰ ਲੈਂਦੇ ਹਨ। ਉਹ ਟਰਾਮ ਰਾਹੀਂ ਦਿਹਾਤ ਵਿੱਚ ਜਾਂਦੇ ਹਨ ਅਤੇ ਪੈਸੇ ਬਚਾਉਣ ਲਈ ਇੱਕ ਛੋਟੇ ਅਪਾਰਟਮੈਂਟ ਵਿੱਚ ਜਾਣ ਦੀ ਯੋਜਨਾ ਬਣਾਉਂਦੇ ਹਨ। ਛੋਟੀ ਯਾਤਰਾ ਦੌਰਾਨ, ਸ਼੍ਰੀਮਾਨ ਅਤੇ ਸ਼੍ਰੀਮਤੀ. ਸਮਸਾ ਨੂੰ ਅਹਿਸਾਸ ਹੁੰਦਾ ਹੈ ਕਿ, ਮੁਸ਼ਕਲਾਂ ਦੇ ਬਾਵਜੂਦ, ਜਿਸ ਨੇ ਉਸਦੇ ਚਿਹਰੇ ਨੂੰ ਕੁਝ ਫਿੱਕਾ ਪਾ ਦਿੱਤਾ ਹੈ, ਗ੍ਰੇਟ ਇੱਕ ਚੰਗੀ ਸ਼ਖਸੀਅਤ ਵਾਲੀ ਇੱਕ ਸੁੰਦਰ ਮੁਟਿਆਰ ਬਣ ਗਈ ਹੈ ਅਤੇ ਉਹ ਉਸ ਵਾਸਤੇ ਪਤੀ ਲੱਭਣ ਬਾਰੇ ਸੋਚਦੇ ਹਨ।

  1. Nitschke, Claudia (January 2008). "Peter-André Alt, Franz Kafka. Der ewige Sohn. 2005". Arbitrium. 26 (1). doi:10.1515/arbi.2008.032. ISSN 0723-2977.