ਸਮੱਗਰੀ 'ਤੇ ਜਾਓ

ਜਗਦੀਸ਼ ਰਾਏ ਕੁਲਰੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ ਪੰਜਾਬੀ ਮਿੰਨੀ ਕਹਾਣੀਕਾਰ ਹੈ ਅਤੇ ਮਿੰਨੀ ਕਹਾਣੀ ਨਾਲ਼ ਸੰਬੰਧਿਤ ਕਾਰਜਾਂ ਅਤੇ ਸਮਾਗਮਾਂ ਦੇ ਪ੍ਰਬੰਧਕ ਵਜੋਂ ਵੀ ਭੂਮਿਕਾ ਨਿਭਾਉਂਦਾ ਹੈ। ਮਿੰਨੀ ਕਹਾਣੀ ਤੋਂ ਇਲਾਵਾ ਉਹ ਅਨੁਵਾਦ ਦੇ ਖੇਤਰ ਵਿੱਚ ਵੀ ਸਰਗਰਮ ਹੈ। ਭਾਰਤੀ ਸਾਹਿਤ ਅਕਾਦਮੀ ਵੱਲੋਂ ਉਸਨੂੰ ਅਨੁਵਾਦ ਪੁਰਸਕਾਰ 2023 ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਨੂੰ ਇਹ ਪੁਰਸਕਾਰ ਉਸ ਵੱਲੋਂ ਅਨੁਵਾਦ ਕੀਤੇ ਗਏ ਹਿੰਦੀ ਲੇਖਕ ਸ਼ਰਦ ਪਗਾਰੇ ਦੇ ਨਾਵਲ ਗੁਲਾਰਾ ਬੇਗਮ ਲਈ ਮਿਲਿਆ ਹੈ।