ਸਮੱਗਰੀ 'ਤੇ ਜਾਓ

ਜਗਦੀਸ਼ ਰਾਏ ਕੁਲਰੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਗਦੀਸ਼ ਰਾਏ ਕੁਲਰੀਆਂ
ਜਨਮ (1978-05-22) 22 ਮਈ 1978 (ਉਮਰ 48)
ਕੁਲਰੀਆਂ, ਮਾਨਸਾ, ਪੰਜਾਬ
ਕਿੱਤਾਲੇਖਕ, ਅਨੁਵਾਦਕ, ਮਿੰਨੀ ਕਹਾਣੀਕਾਰ
ਭਾਸ਼ਾਪੰਜਾਬੀ, ਹਿੰਦੀ
ਕਾਲ1995–ਵਰਤਮਾਨ
ਸ਼ੈਲੀਮਿੰਨੀ ਕਹਾਣੀ, ਲੇਖ, ਕਵਿਤਾ, ਵਿਅੰਗ, ਹਾਇਕੁ, ਮੁਲਾਕਾਤਾਂ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਅਨੁਵਾਦ ਇਨਾਮ

ਜਗਦੀਸ਼ ਰਾਏ ਕੁਲਰੀਆਂ (ਜਨਮ 22 ਮਈ 1978) ਪੰਜਾਬੀ ਲੇਖਕ, ਅਨਵਾਦਕ ਅਤੇ ਮਿੰਨੀ ਕਹਾਣੀਕਾਰ ਹੈ ਅਤੇ ਮਿੰਨੀ ਕਹਾਣੀ ਨਾਲ਼ ਸੰਬੰਧਿਤ ਕਾਰਜਾਂ ਅਤੇ ਸਮਾਗਮਾਂ ਦੇ ਪ੍ਰਬੰਧਕ ਵਜੋਂ ਵੀ ਭੂਮਿਕਾ ਨਿਭਾਉਂਦਾ ਹੈ। ਮਿੰਨੀ ਕਹਾਣੀ ਤੋਂ ਇਲਾਵਾ ਉਹ ਅਨੁਵਾਦ ਦੇ ਖੇਤਰ ਵਿੱਚ ਵੀ ਸਰਗਰਮ ਹੈ।

ਜੀਵਨ

[ਸੋਧੋ]

ਜਗਦੀਸ਼ ਦਾ ਜਨਮ ਪਿੰਡ ਕੁਲਰੀਆਂ, ਮਾਨਸਾ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਹੋਇਆ। ਉਸਨੂੰ 2023 ਵਿੱਚ ਸ਼ਰਦ ਪਗਾਰੇ ਦੇ ਨਾਵਲ ਗੁਲਾਰਾ ਬੇਗਮ ਦਾ ਅਨੁਵਾਦ ਕਰਨ ਲਈ ਸਾਹਿਤ ਅਕਾਦਮੀ ਅਨੁਵਾਦ ਇਨਾਮ ਵੀ ਮਿਲਿਆ।[1][2]

ਰਚਨਾਵਾਂ

[ਸੋਧੋ]

ਮੌਲਿਕ ਪ੍ਰਕਾਸ਼ਨਾਵਾ

[ਸੋਧੋ]
  1. ਹਾਸ਼ੀਏ ਤੋਂ ਮੁੜਦੀ ਜ਼ਿੰਦਗੀ (ਨਾਟਕ)
  2. ਸੰਵਾਦ ਤੇ ਸਿਰਜਣਾ-ਭਾਗ ਪਹਿਲਾ (ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ) ਆਲੋਚਨਾ
  3. ਸੰਵਾਦ ਤੇ ਸਿਰਜਣਾ-ਭਾਗ ਦੂਜਾ (ਮਿੰਨੀ ਕਹਾਣੀ ਲੇਖਕਾਂ ਨਾਲ ਮੁਲਾਕਾਤਾਂ) ਆਲੋਚਨਾ
  4. ਰਿਸ਼ਤਿਆਂ ਦੀ ਨੀਂਹ (ਮਿੰਨੀ ਕਹਾਣੀ ਸੰਗ੍ਰਹਿ)
  5. ਜਦੋਂ ਇਤਿਹਾਸ ਬਣਦਾ ਹੈ (ਮਿੰਨੀ ਕਹਾਣੀ ਸੰਗ੍ਰਹਿ)
  6. ਖ਼ੱਬੀਖਾਨ (ਵਿਅੰਗ ਲੇਖਕਾਂ ਨਾਲ ਮੁਲਾਕਾਤਾਂ) ਆਲੋਚਨਾ
  7. ਆਲੋਚਕਾਂ ਦੀ ਨਜ਼ਰ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਦੀਆਂ ਮਿੰਨੀ ਕਹਾਣੀਆਂ (ਆਲੋਚਨਾ)
  8. ਸਮੀਕਸ਼ਾ ਕੇ ਆਇਨੇ ਮੇਂ ਡਾ. ਸ਼ਿਆਮ ਸੁੰਦਰ ਦੀਪਤੀ ਕੀ ਲਘੂਕਥਾਏਂ (ਹਿੰਦੀ)
  9. ਦਰਸ਼ਨ ਮਿਤਵਾ ਦੀਆਂ ਮਿੰਨੀ ਕਹਾਣੀਆਂ-ਅੰਤਰ ਦ੍ਰਿਸ਼ਟੀ ਅਤੇ ਸਮੀਖਿਆ (ਆਲੋਚਨਾ) ਮੈਂ ਇਕਲਵਿਆ ਨਹੀਂ (ਲਘੂਕਥਾ ਸੰਗ੍ਰਹਿ) (ਹਿੰਦੀ)

ਅਨੁਵਾਦ

[ਸੋਧੋ]
  1. ਤਾਰਾ ਮੰਡਲ (ਮਿੰਨੀ ਕਹਾਣੀ ਸੰਗ੍ਰਹਿ) ਹਿੰਦੀ ਤੋਂ ਪੰਜਾਬੀ
  2. ਡਾ. ਰਾਮ ਕੁਮਾਰ ਘੋਟੜ ਦੀਆਂ ਹਿੰਦੀ ਲਘੁਕਥਾਵਾਂ (ਹਿੰਦੀ ਤੋਂ ਪੰਜਾਬੀ)
  3. ਕਦੇ ਵੀ-ਕੁੱਝ ਵੀ (ਮਿੰਨੀ ਕਹਾਣੀ ਸੰਗ੍ਰਹਿ) ਹਿੰਦੀ ਤੋਂ ਪੰਜਾਬੀ
  4. ਨਾਵਲ ‘ਗੁਲਾਰਾ ਬੇਗਮ’ (ਮੂਲ ਸ਼ਰਦ ਪਗਾਰੇ) ਹਿੰਦੀ ਤੋਂ ਪੰਜਾਬੀ
  5. ਬਾਲਕਾਂਡ (ਮਿੰਨੀ ਕਹਾਣੀ ਸੰਗ੍ਰਹਿ) ਹਿੰਦੀ ਤੋਂ ਪੰਜਾਬੀ
  6. ਗੁਲਸ਼ਨ ਕੌਰ ਤੇ ਹੋਰ ਕਹਾਣੀਆਂ (ਮੂਲ:ਦੇਵੀ ਨਾਗਰਾਣੀ) ਹਿੰਦੀ ਤੋਂ ਪੰਜਾਬੀ
  7. ਰੂਸੀ ਨਾਵਲ ‘ਇਕ ਰੂਪੋਸ਼ ਆਦਮੀ ਦੀ ਡਾਇਰੀ’ (ਮੂਲ: ਦੋਸਤੋਵਸਕੀ)
  8. ਅੰਧ ਵਿਸ਼ਵਾਸ਼-ਰੋਗ ਤੇ ਇਲਾਜ (ਲੇਖ) ਹਿੰਦੀ ਤੋਂ ਪੰਜਾਬੀ
  9. ਪ੍ਰੋ. ਰੂਪ ਦੇਵਗੁਣ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ (ਹਿੰਦੀ ਤੋਂ ਪੰਜਾਬੀ)
  10. ਸਿਧਾਰਥ (ਨਾਵਲ) ਮੂਲ: ਹਰਮਲ ਹੈੱਸ
  11. ਪੰਜਾਬ ਸੇ ਲਘੂਕਥਾਏਂ (ਪੰਜਾਬੀ ਤੋਂ ਹਿੰਦੀ)
  12. ਬਾਰਿਸ਼ ਅਤੇ ਹੋਰ ਮਿੰਨੀ ਕਹਾਣੀਆਂ (ਮੂਲ: ਸੁਭਾਸ਼ ਨੀਰਵ ) ਹਿੰਦੀ ਤੋਂ ਪੰਜਾਬੀ
  13. ਸਮਰੂ ਬੇਗਮ ਦਾ ਸੱਚ (ਜੀਵਨੀ) ਮੂਲ: ਰਾਜ ਗੋਪਾਲ ਸਿੰਘ ਵਰਮਾ

ਹਵਾਲੇ

[ਸੋਧੋ]
  1. "SAHITYA AKADEMI PRIZE FOR TRANSLATION 2023". pib.gov.in. Retrieved 2025-01-09.
  2. "..:: SAHITYA : Akademi Awards ::." sahitya-akademi.gov.in. Retrieved 2025-01-09.