ਅਲ੍ਹੈਯਾ ਬਿਲਾਵਲ
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਥਾਟ | ਬਿਲਾਵਲ |
---|---|
ਜਾਤੀ | ਸ਼ਾਡਵ-ਸਮਪੂਰਣ |
ਸੁਰ | ਅਰੋਹ 'ਚ ਮਧ੍ਯਮ ਵਰਜਤ ਤੇ
ਅਵਰੋਹ 'ਚ ਸਾਰੇ ਸੁਰ ਲਗਦੇ ਹਨ , |
ਵਾਦੀ | ਧੈਵਤ (ਧ) |
ਸੰਵਾਦੀ | ਗੰਧਾਰ(ਗ) |
ਸਮਾਂ | ਦਿਨ ਕਾ ਪਹਿਲਾ ਪਹਿਰ(4 ਵਜੇ ਤੋਂ 8 ਵਜੇ ਤੱਕ) |
ਅਰੋਹ | ਸ ਰੇ ਗ ਪ ਧ ਨੀ ਸੰ |
ਅਵਰੋਹ | ਸੰ ਨੀ ਧ ਪ, ਧ ਨੀ ਧ ਪ, ਮ ਗ ਰੇ ਸ |
ਮਿਲਦੇ ਜੁਲਦੇ ਰਾਗ | ਦੇਵਗਿਰੀ ਬਿਲਾਵਲ
ਸ਼ੁਕਲਾ ਬਿਲਾਵਲ ਕਾਕੁਭ ਬਿਲਾਵਲ |
ਰਾਗ ਅਲ੍ਹੈਯਾ ਬਿਲਾਵਲ ਦਾ ਤਫ਼ਸੀਲੀ ਬਿਓਰਾ-
- ਇਹ ਰਾਗ ਬਿਲਾਵਲ ਥਾਟ ਦਾ ਰਾਗ ਹੈ।
- ਇਸ ਰਾਗ ਦੇ ਨਾਂ ਤੇ ਹੀ ਬਿਲਾਵਲ ਥਾਟ ਦਾ ਨਾਂ ਰਖਿਆ ਗਿਆ ਹੈ।
- ਇਹ ਇਕ ਉਤ੍ਰਾਂਗ੍ਵਾਦੀ ਰਾਗ ਹੈ।
- ਇਸ ਵਿੱਚ ਦੋਂਵੇਂ ਨਿਸ਼ਾਦ ਮਤਲਬ ਸ਼ੁੱਧ ਅਤੇ ਕੋਮਲ ਨਿਸ਼ਾਦ ਲਗਦੇ ਹਨ।
- ਕੋਮਲ ਨਿਸ਼ਾਦ ਦਾ ਇਸਤੇਮਾਲ ਵਕ੍ਰ(ਟੇਢੇ) ਤਰੀਕੇ ਨਾਲ ਕੀਤਾ ਜਾਂਦਾ ਹੈ ਤੇ ਅਰੋਹ 'ਚ ਮਧ੍ਯਮ(ਮ) ਵਰਜਤ ਹੋਣ ਕਰਕੇ ਇਸਦੀ ਜਾਤੀ ਸ਼ਾਡਵ-ਵਕ੍ਰ ਸੰਪੂਰਨ ਵੀ ਮੰਨੀ ਜਾਂਦੀ ਹੈ।
- ਵਾਦੀ ਸੁਰ ਧ ਹੈ ਤੇ ਸੰਵਾਦੀ ਸੁਰ ਗ ਹੈ।
- ਗਾਉਣ-ਵਜਾਉਣ ਦਾ ਸਮਾਂ ਦਿਨ ਦਾ ਪਹਿਲਾ ਪਹਿਰ ਹੈ।
- ਇਸ ਦਾ ਸੁਭਾ ਸ਼ਾਂਤ ਤੇ ਉਤਸਾਹ ਦੇਣ ਵਾਲਾ ਹੁੰਦਾ ਹੈ।
- ਇਸ ਰਾਗ 'ਚ ਸਾਰੇ ਸੁਰ ਸ਼ੁੱਧ ਲਗਦੇ ਹਨ।
- ਸਿਰਫ ਅਵਰੋਹ 'ਚ ਥੋੜਾ ਕੋਮਲ ਨਿਸ਼ਾਦ ਦਾ ਇਸਤੇਮਾਲ ਹੁੰਦਾ ਹੈ।
ਅਰੋਹ :- ਸ ਰੇ ਗ ਪ ਧ ਨੀ ਸੰ
ਅਵਰੋਹ:- ਸੰ ਨੀ ਧ ਪ, ਧ ਨੀ ਧ ਪ, ਮ ਗ ਰੇ ਸ
ਪਕੜ :- ਗ ਰੇ,ਗ ਪ, ਮ ਗ ਮ ਰੇ, ਗ ਪ ਧ ਨੀ ਸੰ
ਰਾਗ ਬਿਲਾਵਲ ਤੇ ਰਾਗ ਅਲ੍ਹੈਯਾ ਬਿਲਾਵਲ ਦੇ ਵਿੱਚ ਅੰਤਰ ਹੇਠਾਂ ਦਿੱਤੀ ਗਏ ਸੁਰ ਸਮੂਹ ਤੋਂ ਸਮਝ ਸਕਦੇ ਹਾਂ।
ਰਾਗ ਬਿਲਾਵਲ - ਸ ਗ ਰੇ ਗ ਮ ਪ ਧ ਨੀ ਸੰ ਨੀ ਧ ਪ
ਰਾਗ ਅਲ੍ਹੈਯਾ ਬਿਲਾਵਲ- ਸ ਗ ਰੇ ਗ ਪ ਧ ਨੀ ਸੰ ਨੀ ਧ ਪ, ਧ ਨੀ ਧ ਪ, ਮ ਗ ਰੇ ਸ
ਰਾਗ ਅਲ੍ਹੈਯਾ ਬਿਲਾਵਲ ਦਾ ਅਲਾਪ :-
- ਸ ਗ ਰੇ ਗ ਪ ਮ ਗ ਰੇ ਗ ਨੀ(ਮੰਦਰ) ਸ
- ਗ ਪ ਮ ਗ ਰੇ, ਗ ਪ ਧ ਨੀ ਧ ਪ ,ਮ ਗ ਮ ਰੇ ਸ -
- ਗ ਪ ਧ ਨੀ ਧ ਨੀ ਧ ਪ, ਗ ਪ ਧ ਨੀ ਸੰ - - ਰੇੰ ਸੰ --ਸੰ ਨੀ ਧ ਨੀ ਧ ਪ ਮ ਗ ਰੇ ਗ ਪ ਮ ਗ ਰੇ ਸ ਸ
ਰਾਗ ਅਲ੍ਹੈਯਾ ਬਿਲਾਵਲ 'ਚ ਕੁੱਛ ਹਿੰਦੀ ਫਿਲਮੀ ਗੀਤ:-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/ਸਾਲ |
---|---|---|---|
ਭੋਰ ਆਈ ਗਿਆ
ਅੰਧਿਆਰਾ |
ਮਦਨ ਮੋਹਨ/
ਕੈਫ਼ੀ ਆਜ਼ਮੀ |
ਮੰਨਾ ਡੇ
ਲਕਸ਼ਮੀ ਸ਼ੰਕਰ |
ਬਾਵਰਚੀ/1972 |
ਦਿਲ ਹੈ ਛੋਟਾ ਸਾ
ਛੋਟੀ ਸੀ ਆਸ਼ਾ |
ਏ. ਆਰ. ਰਹਿਮਾਨ/
ਮਨੀ ਰਤ੍ਨਮ |
ਮਿਨ੍ਮਿਨੀ | ਰੋਜਾ/1992 |
ਸਾਰੇ ਕੇ ਸਾਰੇ ਗ ਮ ਕੋ ਲੇਕਰ ਗਾਤੇ ਚਲੇੰ | ਆਰ.ਡੀ.ਬਰਮਨ/
ਗੁਲਜ਼ਾਰ |
ਕਿਸ਼ੋਰ ਕੁਮਾਰ/ਆਸ਼ਾ ਭੋੰਸਲੇ | ਪਰਿਚਏ/1972 |
ਜ਼ਿੰਦਗੀ ਖਵਾਬ ਹੈ | ਸਲਿਲ ਚੋਧਰੀ/
ਸ਼ੈਲੇਂਦਰ/ਪ੍ਰੇਮ ਧਵਨ |
ਮੁਕੇਸ਼ | ਜਾਗਤੇ ਰਹੋ/1956 |
ਜਨ ਗਣ ਮਨ | ਰਬਿੰਦਰ ਨਾਥ ਟੈਗੋਰ | -- | ਇਹ ਭਾਰਤ ਦਾ ਕੌਮੀ ਗੀਤ ਹੈ ਇਹ ਪੂਰੀ ਤਰਾਂ ਰਾਗ ਅਲ੍ਹੈਯਾ ਬਿਲਾਵਲ 'ਚ ਨਹੀਂ ਏ ਇਸ ਵਿੱਚ ਤੀਵ੍ਰ ਮ ਲਗਣ ਕਰਕੇ ਇਸ ਵਿੱਚ ਰਾਗ ਗੋਡ ਸਾਰੰਗ ਵੀ ਝਲਕਦਾ ਹੈ |