ਸਮਾਜਿਕ ਪਰਿਵਰਤਨ
ਸਮਾਜਿਕ ਪਰਿਵਰਤਨ ਕਿਸੇ ਸਮਾਜ ਦੇ ਸਮਾਜਕ ਢਾਂਚੇ ਵਿੱਚ ਤਬਦੀਲੀ ਨੂੰ ਕਹਿੰਦੇ ਹਨ। ਸਮਾਜਿਕ ਪਰਿਵਰਤਨ ਵਿੱਚ ਪ੍ਰਕਿਰਤੀ, ਸਮਾਜਿਕ ਸੰਸਥਾਵਾਂ, ਸਮਾਜਕ ਵਿਵਹਾਰ, ਸਮਾਜਿਕ ਸੰਬੰਧਾਂ ਵਿੱਚ ਪਰਿਵਰਤਨ ਸ਼ਾਮਲ ਹੁੰਦੇ ਹਨ। ਸਮਾਜਕ ਪਰਿਵਰਤਨ ਦਾ ਅਧਾਰ ਮਨੁੱਖੀ ਪ੍ਰਾਣੀਆਂ ਦੀ ਸੋਚਣ ਦੀ ਪ੍ਰਕਿਰਿਆ ਵਿੱਚ ਪਰਿਵਰਤਨ ਹੁੰਦਾ ਹੈ।
ਸਮਾਜਿਕ ਪਰਿਵਰਤਨ ਦਾ ਭਾਵ ਸਮਾਜਕ ਪ੍ਰਗਤੀ ਜਾਂ ਸਮਾਜਕ ਸੱਭਿਆਚਾਰਕ ਵਿਕਾਸ, ਇਹ ਦਾਰਸ਼ਨਿਕ ਵਿਚਾਰ ਕਿ ਸਮਾਜ ਦਵੰਦਵਾਦੀ ਜਾਂ ਵਿਕਾਸਵਾਦੀ ਸਾਧਨਾਂ ਨਾਲ ਅੱਗੇ ਚੱਲਦਾ ਹੈ। ਇਹਦਾ ਭਾਵ ਸਮਾਜਿਕ ਆਰਥਿਕ ਸੰਰਚਨਾ ਵਿੱਚ ਪੈਰਾਡਾਈਮ ਦਾ ਪਰਿਵਰਤਨ ਹੋ ਸਕਦਾ ਹੈ, ਮਿਸਾਲ ਲਈ ਜਾਗੀਰਦਾਰੀ ਤੋਂ ਪੂੰਜੀਵਾਦ ਵੱਲ ਤਬਦੀਲੀ। ਇਸੇ ਤਰ੍ਹਾਂ ਇਸ ਦਾ ਮਤਲਬ ਸਮਾਜਿਕ ਇਨਕਲਾਬ ਵੀ ਹੋ ਸਕਦਾ ਹੈ, ਜਿਵੇਂ ਮਾਰਕਸਵਾਦ ਵਿੱਚ ਪੇਸ਼ ਸਮਾਜਵਾਦੀ ਇਨਕਲਾਬ, ਜਾਂ ਔਰਤਾਂ ਲਈ ਮੱਤ ਅਧਿਕਾਰ ਜਾਂ ਸਿਵਲ ਅਧਿਕਾਰਾਂ ਵਰਗੇ ਦੂਜੇ ਸਮਾਜਕ ਅੰਦੋਲਨ ਹੋ ਸਕਦਾ ਹੈ। ਸਮਾਜਕ ਪਰਿਵਰਤਨ ਦੀ ਅਗਵਾਈ ਸਭਿਆਚਾਰਕ, ਧਾਰਮਿਕ, ਆਰਥਕ, ਵਿਗਿਆਨਕ ਜਾਂ ਤਕਨਾਲੋਜੀਕਲ ਸ਼ਕਤੀਆਂ ਕੋਲ ਹੋ ਸਕਦੀ ਹੈ।