ਮੋਨਿਕਾ ਅਲੀ
ਮੋਨਿਕਾ ਅਲੀ | |
---|---|
ਜਨਮ | ਢਾਕਾ, ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) | 20 ਅਕਤੂਬਰ 1967
ਕਿੱਤਾ | ਲੇਖਕ, ਨਾਵਲਕਾਰ |
ਰਾਸ਼ਟਰੀਅਤਾ | ਬ੍ਰਿਟਿਸ਼ |
ਸਿੱਖਿਆ | ਫਿਲਾਸਫੀ, ਰਾਜਨੀਤੀ ਅਤੇ ਅਰਥ ਸ਼ਾਸਤਰ |
ਅਲਮਾ ਮਾਤਰ | ਵਾਧਾਮ ਕਾਲਜ ਆਕਸਫੋਰਡ ਯੂਨੀਵਰਸਿਟੀ |
ਜੀਵਨ ਸਾਥੀ | Simon Torrance |
ਬੱਚੇ | 2 |
ਮੋਨਿਕਾ ਅਲੀ (ਜਨਮ 20 ਅਕਤੂਬਰ 1967) ਬੰਗਲਾਦੇਸ਼ ਵਿੱਚ ਪੈਦਾ ਹੋਈ ਬ੍ਰਿਟਿਸ਼ ਲੇਖਕ ਹੈ। ਉਸ ਦੀ ਪ੍ਰਸਿੱਧੀ ਆਪਣੇ ਪਲੇਠੇ ਨਾਵਲ ਬਰਿੱਕ ਲੇਨ ਕਾਰਨ ਹੋਈ। 2003 ਵਿੱਚ ਗ੍ਰਾਂਟਾ ਮੈਗਜ਼ੀਨ ਨੇ ਉਸ ਨੂੰ ਇਸ ਨਾਵਲ ਦੇ ਅਣਪ੍ਰਕਾਸ਼ਿਤ ਖਰੜੇ ਦੇ ਆਧਾਰ ਤੇ "ਸਭ ਤੋਂ ਵਧੀਆ ਨੌਜਵਾਨ ਬ੍ਰਿਟਿਸ਼ ਨਾਵਲਕਾਰਾਂ" ਵਿੱਚੋਂ ਇੱਕ ਦੇ ਤੌਰ ਤੇ ਚੁਣਿਆ ਸੀ। ਬਾਅਦ ਵਿਚ ਉਸੇ ਸਾਲ ਇਹ ਪ੍ਰਕਾਸ਼ਿਤ ਕੀਤਾ ਗਿਆ ਸੀ। ਫਿਰ ਇਹ 2003 ਵਿੱਚ ਹੀ ਮੈਨ ਬੁਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। 2007 ਵਿੱਚ ਇਸ ਤੇ ਅਧਾਰਿਤ ਇਸੇ ਨਾਮ ਦੀ ਫਿਲਮ ਦਾ ਨਿਰਮਾਣ ਕੀਤਾ ਗਿਆ। ਉਹ ਤਿੰਨ ਹੋਰ ਨਾਵਲ ਵੀ ਪ੍ਰਕਾਸ਼ਿਤ ਕਰ ਚੁੱਕੀ ਹੈ।
ਸ਼ੁਰੂਆਤੀ ਜੀਵਨ ਅਤੇ ਸਿੱਖਿਆ
[ਸੋਧੋ]ਅਲੀ ਦਾ ਜਨਮ ਇੱਕ ਬੰਗਲਾਦੇਸ਼ੀ ਪਿਤਾ ਅਤੇ ਅੰਗਰੇਜ਼ੀ ਮਾਤਾ ਦੇ ਪਰਿਵਾਰ ਵਿੱਚ 20 ਅਕਤੂਬਰ 1967 ਨੂੰ ਢਾਕਾ, ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਹੋਇਆ ਸੀ।[1] ਉਹ ਅਜੇ ਤਿੰਨ ਸਾਲ ਦੀ ਉਮਰ ਦੇ ਸੀ ਜਦੋਂ ਉਹ ਆਪਣੇ ਮਾਤਾ-ਪਿਤਾ ਨਾਲ ਯੁਨਾਈਟਡ ਕਿੰਗਡਮ ਵਿੱਚ ਆ ਗਈ।[2]ਉਸ ਦਾ ਪਿਤਾ ਮੈਮਨਸਿੰਘ ਜ਼ਿਲ੍ਹੇ ਦਾ ਮੂਲਵਾਸੀ ਹੈ।[3]ਉਸ ਨੇ ਬੋਲਟਨ ਦੇ ਪ੍ਰਾਇਮਰੀ ਸਕੂਲ ਤੋਂ ਮੁਢਲੀ ਪੜ੍ਹਾਏ ਕੀਤੀ ਅਤੇ ਫਿਰ ਫਿਲਾਸਫੀ, ਰਾਜਨੀਤੀ ਅਤੇ ਅਰਥ ਸ਼ਾਸਤਰ ਤੇ ਦੀ ਉੱਚ ਸਿੱਖਿਆ ਵਾਧਾਮ ਕਾਲਜ, ਆਕਸਫੋਰਡ ਤੋਂ ਪ੍ਰਾਪਤ ਕੀਤੀ।
ਬਰਿੱਕ ਲੇਨ
[ਸੋਧੋ]ਬਰਿੱਕ ਲੇਨ ਦਾ ਨਾਮ ਲੰਡਨ ਦੇ ਬੰਗਲਾਦੇਸ਼ੀ ਭਾਈਚਾਰੇ ਦੀ ਵਸੋਂ ਵਾਲੇ ਇਲਾਕੇ ਦੀ ਇੱਕ ਮੁੱਖ ਗਲੀ ਦੇ ਨਾਮ ਤੋਂ ਲਿਆ ਗਿਆ ਹੈ। ਇਹ ਨਾਜ਼ਨੀਨ ਨਾਮੀ ਇੱਕ ਔਰਤ ਦੀ ਕਹਾਣੀ ਹੈ ਜੋ ਚੰਨੂ ਨਾਮ ਦੇ ਇੱਕ ਨੌਜਵਾਨ ਦੇ ਨਾਲ ਵਿਆਹ ਦੇ ਬਾਅਦ 18 ਸਾਲ ਦੀ ਉਮਰ ਵਿੱਚ ਬੰਗਲਾ ਦੇਸ਼ ਦੇ ਇੱਕ ਪਿੰਡ ਤੋਂ ਲੰਡਨ ਦੇ ਪੂਰਬੀ ਇਲਾਕੇ ਬਰਿਕ ਲੇਨ ਵਿੱਚ ਰਹਿਣ ਆਉਂਦੀ ਹੈ। ਇਹ ਉਹ ਇਲਾਕਾ ਹੈ ਜਿਸ ਵਿੱਚ ਬੰਗਲਾ ਦੇਸ਼ੀ ਪਰਵਾਸੀਆਂ ਦੀ ਵੱਡੀ ਤਾਦਾਦ ਆਬਾਦ ਹੈ ਅਤੇ ਜਿੱਥੇ ਗ਼ੁਰਬਤ ਅਤੇ ਹੋਰ ਮਸਲੇ ਆਮ ਹਨ। ਨਾਜ਼ਨੀਨ ਖ਼ਾਮੋਸ਼ੀ ਨਾਲ ਘਰ ਦੇ ਕੰਮ ਅਤੇ ਖ਼ਾਵੰਦ ਦੀ ਖਿਦਮਤ ਵਿੱਚ ਲੱਗੀ ਰਹਿੰਦੀ ਹੈ ਅਤੇ ਆਹਿਸਤਾ ਆਹਿਸਤਾ ਉਸ ਨੂੰ ਇਸ ਅਜਨਬੀ ਮਾਹੌਲ ਦੀ ਸਮਝ ਆਉਣ ਲੱਗਦੀ ਹੈ
ਚੰਨੂ ਨੂੰ ਤਾਲੀਮ-ਯਾਫ਼ਤਾ ਹੋਣ ਦੇ ਬਾਵਜੂਦ ਚੰਗੀ ਨੌਕਰੀ ਨਹੀਂ ਮਿਲਦੀ। ਨਾਜ਼ਨੀਨ ਖ਼ੁਦ ਇੱਕ ਕੱਪੜੇ ਬਣਾਉਣ ਵਾਲੀ ਫੈਕਟਰੀ ਲਈ ਸਿਲਾਈ ਦਾ ਕੰਮ ਘਰ ਤੋਂ ਕਰਨ ਲੱਗਦੀ ਹੈ ਅਤੇ ਇਸੇ ਤਰ੍ਹਾਂ ਉਸ ਦੀ ਕਰੀਮ ਨਾਲ ਮੁਲਾਕ਼ਾਤ ਹੁੰਦੀ ਜੋ ਉਸ ਦੇ ਕੋਲ ਸੁਲਾਈ ਦਾ ਕੰਮ ਲੈ ਕੇ ਆਉਂਦਾ ਹੈ। ਕਰੀਮ ਦੇ ਜ਼ਰੀਏ ਨਾਜ਼ਨੀਨ ਨੂੰ ਬਰਤਾਨੀਆ ਵਿੱਚ ਮੁਸਲਮਾਨ ਨੌਜਵਾਨਾਂ ਦੇ ਮਸਲਿਆਂ ਅਤੇ ਉਨ੍ਹਾਂ ਨੌਜਵਾਨਾਂ ਦਾ ਇਸਲਾਮ ਦੇ ਨਾਮ ਉੱਤੇ ਆਪਣੇ ਆਪ ਨੂੰ ਜਥੇਬੰਦ ਕਰਨ ਦੇ ਜਜ਼ਬੇ ਦਾ ਪਤਾ ਲੱਗਦਾ ਹੈ।
ਨਾਜ਼ਨੀਨ ਦੀ ਕਹਾਣੀ ਦੇ ਨਾਲ ਉਸ ਦੀ ਭੈਣ ਹੁਸੀਨਾ ਦੀ ਕਹਾਣੀ ਵੀ ਉਸ ਦੀਆਂ ਬੰਗਲਾ ਦੇਸ਼ ਤੋਂ ਆਉਂਦੀਆਂ ਚਿੱਠੀਆਂ ਦੇ ਜ਼ਰੀਏ ਬਿਆਨ ਕੀਤੀ ਗਈ ਹੈ।[2] ਹੁਸੀਨਾ ਦੋਨਾਂ ਭੈਣਾਂ ਵਿੱਚੋਂ ਜ਼ਿਆਦਾ ਖ਼ੂਬਸੂਰਤ ਸੀ ਅਤੇ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਅਤਿਆਚਾਰੀ ਪਤੀ ਤੋਂ ਛੁਟਕਾਰਾ ਪਾਉਣ ਲਈ ਉਹ ਘਰੋਂ ਭੱਜ ਜਾਂਦੀ ਹੈ ਅਤੇ ਢਾਕਾ ਵਿੱਚ ਉਸਨੂੰ ਹੋਰ ਮੁਸ਼ਕਿਲਾਂ ਅਤੇ ਅਤਿਆਚਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਵਾਲੇ
[ਸੋਧੋ]- ↑ "Interview: Monica Ali, author". The Scotsman. 8 April 2011.
- ↑ 2.0 2.1 "Monica Ali — Biography", Literature, British Council.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
<ref>
tag defined in <references>
has no name attribute.