ਢਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਢਾਕਾ
ঢাকা
ਢਾਕਾ ਸ਼ਹਿਰ
ਗੁਣਕ: 23°42′0″N 90°22′30″E / 23.7°N 90.375°E / 23.7; 90.375
ਦੇਸ਼ ਬੰਗਲਾਦੇਸ਼
ਵਿਭਾਗ ਢਾਕਾ ਵਿਭਾਗ
ਜ਼ਿਲ੍ਹਾ ਢਾਕਾ ਜ਼ਿਲ੍ਹਾ
ਸਥਾਪਨਾ 1608 ਈਸਵੀ
ਸ਼ਹਿਰ ਦਾ ਦਰਜਾ ਮਿਲਿਆ 1947
ਅਬਾਦੀ (2008)[1]
 - ਰਾਜਧਾਨੀ 70,00,940
 - ਮੁੱਖ-ਨਗਰ 1,27,97,394
 - ਵਾਸੀ ਸੂਚਕ[2] ਢਾਕੀਆ
 - ਸਾਖਰਤਾ ਦਰ 62.3
ਸਮਾਂ ਜੋਨ ਬੰਗਲਾਦੇਸ਼ੀ ਮਿਆਰੀ ਸਮਾਂ (UTC+6)
ਡਾਕ ਕੋਡ 1000, 1100, 12xx, 13xx
ਰਾਸ਼ਟਰੀ ਕਾਲਿੰਗ ਕੋਡ +880
ਕਾਲਿੰਗ ਕੋਡ 02
ਕੁੱਲ ਘਰੇਲੂ ਉਪਜ (2005) $52 ਬਿਲੀਅਨ[3]
ਵੈੱਬਸਾਈਟ Official Dhaka Website

ਢਾਕਾ (ਬੰਗਾਲੀ: ঢাকা, ਮੁਗ਼ਲ ਕਾਲ ਸਮੇਂ ਜਹਾਂਗੀਰਨਗਰ[4]) ਬੰਗਲਾਦੇਸ਼ ਦੀ ਰਾਜਧਾਨੀ ਅਤੇ ਢਾਕਾ ਵਿਭਾਗ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹ ਦੱਖਣੀ ਏਸ਼ੀਆ ਦਾ ਇੱਕ ਪ੍ਰਮੁੱਖ ਮਹਾਂਨਗਰ ਹੈ ਜੋ ਬੁਰੀਗੰਗਾ ਨਦੀ ਕੰਢੇ ਸਥਿੱਤ ਹੈ। ਇਸ ਦੇ ਮਹਾਂਨਗਰੀ ਇਲਾਕੇ ਦੀ ਕੁੱਲ ਅਬਾਦੀ 2008 ਵਿੱਚ 1.2 ਕਰੋੜ ਸੀ ਜਿਸ ਕਰ ਕੇ ਇਹ ਬੰਗਲਾਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ।[1] ਅਬਾਦੀ ਪੱਖੋਂ ਇਹ ਦੁਨੀਆਂ ਦਾ ਨੌਵਾਂ[5] ਅਤੇ ਅਬਾਦੀ ਦੇ ਸੰਘਣੇਪਣ ਪੱਖੋਂ 28ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਮਸਜਿਦਾਂ ਦਾ ਸ਼ਹਿਰ ਕਿਹਾ ਜਾਂਦਾ ਹੈ[6] ਅਤੇ ਗਲੀਆਂ ਵਿੱਚ ਰੋਜ਼ਾਨਾ ਚਾਰ ਲੱਖ ਰਿਕਸ਼ੇ ਚੱਲਣ ਕਰ ਕੇ ਇਸਨੂੰ ਦੁਨੀਆਂ ਦੀ ਰਿਕਸ਼ਾ ਰਾਜਧਾਨੀ ਵੀ ਕਿਹਾ ਜਾਂਦਾ ਹੈ।[7]

ਹਵਾਲੇ[ਸੋਧੋ]