ਪੰਜਾਬੀ ਡਾਇਸਪੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਡਾਇਸਪੋਰਾ ਮੂਲ ਪੰਜਾਬੀਆਂ ਦੀਆਂ ਉਨ੍ਹਾਂ ਸੰਤਾਨਾਂ ਲਈ ਵਰਤਿਆ ਜਾਂਦਾ ਸ਼ਬਦ ਹੈ ਜੋ ਆਪਣੀ ਮਾਤਭੂਮੀ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਵਸੇ। ਪਾਕਿਸਤਾਨੀ ਅਤੇ ਭਾਰਤੀ ਡਾਇਸਪੋਰਿਆਂ ਵਿੱਚ ਪੰਜਾਬੀ ਸਭ ਤੋਂ ਵੱਡੇ ਜਾਤੀ ਸਮੂਹਾਂ ਵਿੱਚੋਂ ਇੱਕ ਹਨ। ਪੰਜਾਬੀ ਡਾਇਸਪੋਰੇ ਦੀ ਗਿਣਤੀ ਇੱਕ ਕਰੋੜ ਦੇ ਆਸਪਾਸ ਹੈ।[1] ਇਹ ਮੁੱਖ ਤੌਰ ਤੇ ਇੰਗਲੈਂਡ, ਉੱਤਰੀ ਅਮਰੀਕਾ, ਦੱਖਣ ਪੂਰਬ ਏਸ਼ੀਆ ਅਤੇ ਮਧਪੂਰਬ ਵਿੱਚ ਕੇਂਦਰਿਤ ਹਨ। ਇੱਕਲੇ ਅਮਰੀਕਾ ਵਿੱਚ ਹੀ 32.30 ਲੱਖ ਭਾਰਤੀ ਹਨ।

ਡਾਇਸਪੋਰਾ ਸ਼ਬਦ[ਸੋਧੋ]

ਆਧੁਨਿਕਤਾ ਦੇ ਆਉਣ ਨਾਲ ਬਹੁਤ ਤਬਦੀਲੀਆਂ ਆ ਗਈਆਂ ਹਨ। ਅੱਜ ਤੋਂ 15 ਕੁ ਸਾਲ ਪਹਿਲਾ "expatriate" ਸ਼ਬਦ ਵਰਤਿਆ ਜਾਂਦਾ ਸੀ।ਜੋ ਕਿ ਪਿਛੇ ਰਹਿ ਗਏ ਦੇਸ਼ ਨਾਲ ਸਬੰਧ ਪੇਸ਼ ਕਰਦਾ ਸੀ। expatriate ਸ਼ਬਦ ਵਿੱਚ'patria' ਸ਼ਾਮਿਲ ਸੀ,ਜੋ ਕਿ ਜੜਾਂ ਵੱਲ ਇਸ਼ਾਰਾ ਕਰਦਾ ਸੀ,ਧਰਤੀ ਦੇ ਪਿਤਰਾਂ ਵੱਲ।[2] ਜੋ ਲੋਕ ਕੇਵਲ ਮਜਬੂਰੀ ਵੱਸ ਗਏ ਓਹਨਾ ਮਕਸਦ ਵਾਪਿਸ ਆਉਣਾ ਸੀ। ਵਿਜੈ ਮਿਸ਼ਰਾ ਇਸਨੂੰ impossible mourning ਕਹਿੰਦੇ ਹਨ,ਕਦੇ ਨਾ ਖਤਮ ਹੋਣ ਵਾਲਾ ਵਿਰਲਾਪ।[3] ਐਡਵਰਡ ਅਨੁਸਾਰ ਇਹ ਸਭ ਤੋਂ ਵੱਡਾ ਦੁਖਾਂਤ ਹੈ"exile is one of the saddest fates"।[4] ਪਰ ਹੁਣ ਇਹ ਸਾਰੇ ਸ਼ਬਦ ਅਲੋਪ ਹੋ ਚੁੱਕੇ ਹਨ,ਡਾਇਸਪੋਰਾ ਵਿੱਚ ਸਮਾ ਗਏ ਹਨ। ਡਾਇਸਪੋਰਾ ਵੀ ਹੁਣ ਆਪਣੇ ਅਸਲੀ ਅਰਥਾਂ ਤੋਂ ਅੱਗੇ ਆ ਗਿਆ ਹੈ,ਇਹ ਖਿੰਡਰਾਓ ਹੁਣ ਫਲ ਦੇ ਰਿਹਾ ਹੈ ਤੇ ਇਸਨੇ ਸਭ ਹੋਰ ਸ਼੍ਰੇਣੀਆ ਨੂੰ ਆਪਣੇ ਵਿੱਚ ਸਮੇਟ ਲਿਆ ਹੈ ਭਾਵੇਂ ਓਹ ਹਾਈਫਿਨੇਟਡ(hyphenated),ਹਾਇਬ੍ਰਿਡ(hybrid) ਜਾਂ ਅਨੁਵਾਦਿਤ(translated) ਮਨੁਖ ਹੋਣ।[5]

ਪੰਜਾਬੀ ਡਾਇਸਪੋਰਾ ਕਾਨਫਰੰਸਾਂ[ਸੋਧੋ]

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਹੁਣ ਤੱਕ ਇਸ ਵਿਸ਼ੇ ਤੇ ਦੋ ਕਾਨਫਰੰਸਾਂ ਆਯੋਜਿਤ ਕੀਤੀਆਂ ਗਈਆਂ ਹਨ। ਇਸ ਨਾਲ ਪੰਜਾਬੀ ਡਾਇਸਪੋਰਾ ਦੇ ਮਸਲਿਆਂ ਨੂੰ ਉਭਾਰਣ ਦਾ ਇੱਕ ਵੱਡਾ ਚਬੂਤਰਾ ਮਿਲਿਆ ਹੈ। ਰਾਜਿੰਦਰ ਪਾਲ ਸਿੰਘ ਦੇ ਅਨੁਸਾਰ ਭਾਰਤ ਤੇ ਪਾਕਿਸਤਾਨ ਨੂੰ ਛੱਡ ਕੇ ਬਾਕੀ ਮੁਲਕਾਂ ਵਿੱਚ ਵੱਸੇ ਪ੍ਰਵਾਸੀ ਪੰਜਾਬੀਆਂ ਦੀ ਗਿਣਤੀ ੧ ਕਰੋੜ ਦੇ ਲਗਭਗ ਹੈ ਭਾਵੇਂ ਕਿ ਸਾਰੀ ਗਿਣਤੀ ਇੰਨ੍ਹਾਂ ਮੁਲਕਾਂ ਦੀ ਜਨਗਨਣਾ ਵਿੱਚ ਨਹੀਂ ਆਂਉਦੀਤੇ ੧੫੦ ਮੁਲਕਾਂ ਵਿੱਚ ਪੰਜਾਬੀ ਵੱਸੇ ਹਨ।।[1] ਪਰਮਜੀਤ ਸਿੰਘ ਕੱਟੂ ਦੁਆਰਾ ਕੀਤੀ ਗਈ ਖੋਜ-ਅਨੁਸਾਰ ਦੁਨੀਆ ਦੇ ਲਗਭਗ 90 ਮੁਲਕਾਂ ਵਿੱਚ ਗੁਰਦੁਆਰੇ ਹਨ।[6]

ਪੰਜਾਬੀ ਡਾਇਸਪੋਰਾ ਦਾ ਉਭਾਰ[ਸੋਧੋ]

ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਅੰਗਰੇਜ਼ੀ ਫ਼ੌਜ ਵਿੱਚ ਸ਼ਾਮਲ ਹੋਣ ਕਾਰਣ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਗਏ ਪੰਜਾਬੀ ਵਾਪਸ ਨਹੀਂ ਪਰਤੇ। ਇੰਨ੍ਹਾਂ ਨਾਲ ਨਸਲੀ ਵਿਤਕਰੇ ਹੋਏ ਪਰ ਗੁਰਦਵਾਰਿਆਂ ਵਿੱਚ ਇਹ ਇਕੱਠੇ ਹੋ ਕੇ ਆਪਣੇ ਮਸਲੀਆ ਦੇ ਹੱਲ ਢੂੰਢਣ ਲੱਗੇ। ੧੯੬੦ਵਿਆਂ ਵਿੱਚ ਪੰਜਾਬੀਆਂ ਦੇ ਪ੍ਰਵਾਸ ਵਿੱਚ ਬਹੁਤ ਤੇਜ਼ੀ ਆਈ। ਪੰਜਾਬੀ ਡਾਇਸਪੋਰਾ ਕਾਰਨ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੂੰ ਇਸ ਵੇਲੇ ਤੀਜਾ ਸਥਾਨ ਪ੍ਰਾਪਤ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ੧੯੯੪ ਦੀ ਵਿਦਿਅਕ ਨੀਤੀ ਅਨੁਸਾਰ ਪੰਜਾਬੀ ਭਾਸ਼ਾ ਨੂੰ ਦੁਜਾ ਸਥਾਨ ਦਿੱਤਾ ਗਿਆ ਹੈ।ਅੱਜਕਲ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਐਲੀਮੈਂਟਰੀ, ਮਿਡਲ ਤੇ ਸੈਕੰਡਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਵਾਈ ਜਾਂਦੀ ਹੈ।[7][8]

ਕੈਨੇਢਾ ਵਸਦੇ ਪੰਜਾਬੀਆਂ ਦੀ ਅਹਿਮ ਪ੍ਰਾਪਤੀ ਇਥੌਂ ਦਾ ਪੰਜਾਬੀ ਮੀਡੀਆ ਕਿਹਾ ਜਾ ਸਕਦਾ ਹੈ।ਪੰਜਾਬੀ ਪ੍ਰਿੰਟ ਮੀਡੀਆ ਦਾ ਇਤਿਹਾਸ ਸੌ ਸਾਲ ਤੋਂ ਵੀ ਵੱਧ ਪੁਰਾਣਾ ਹੈ।੧੯੧੦ ਵਿੱਚ ਪਹਿਲੇ ਪੰਜਾਬੀ ਅਖਬਾਰ ਸਵਦੇਸ਼ ਸੇਵਕ ਦੇ ਸੰਪਾਦਕ ਬਾਬਾ ਹਰਨਾਮ ਸਿੰਘ ਕਾਹਰੀ ਸਾਹਰੀ ਤੇ ੧੯੧੩ ਵਿੱਚ ਅਮਰੀਕਾ ਤੋਂ ਅਰੰਭੇ ਤੇ ਕੈਨੇਡਾ ਵਿੱਚ ਸਭ ਤੋਂ ਵੱਧ ਫ਼ੈਲੇ ਅਖਬਾਰ 'ਪੰਜਾਬੀ ਗਦਰ' ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਇਸ ਦੇ ਮੋਢੀ ਕਹੇ ਜਾ ਸਕਦੇ ਹਨ। ਰੇਡੀਓ ਪੰਜਾਬ ਤੇ ਹੋਰ ਇਲੈਕਟਰੋਨਿਕ ਮੀਡੀਆ ਪੰਜਾਬੀਆ ਦੇ ਕੈਨੇਡਾ ਵਿੱਚ ਹਰ ਪੱਖੋਂ ਤਰੱਕੀ ਦਾ ਸੂਚਕ ਹੈ। ਕੈਨੇਡਾ ਵਿੱਚ ਨੌਜਵਾਨਾਂ ਵੱਲੋਂ ਖੁਦ ਨੂੰ ਭਾਈਚਾਰੇ ਤੋਂ ਵੱਖ ਕਰ ਕੇ ਇੱਕ ਇੰਡੋ-ਕੈਨੇਡੀਅਨ ਭਾਇਚਾਰਾ ਬਣਾ ਕੇ ਸਿਆਸੀ ਤਾਕਤ ਗ੍ਰਹਿਣ ਕਰਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੱਲ ਰੁਝਾਣ ਵਧਿਆ ਹੈ।[9] ਵੈਨਕੂਵਰ ਅਤੇ ਟੋਰਾਂਟੋ ਵਰਗੇ ਸ਼ਹਿਰ ਵਿੱਚ ਪੰਜਾਬੀ ਡਾਇਸਪੋਰਾ ਦਾ ਆਕਾਰ ਵੱਡਾ ਹੈ।ਉਥੇ ਧਾਰਮਿਕ ਅਸਥਾਨਾਂ ਦੇ ਨਾਲ ਨਾਲ ਸਮਾਜਿਕ ਅਤੇ ਸਭਿਆਚਾਰ ਕੇਂਦਰ ਸਥਾਪਤ ਕੀਤੇ ਗਏ ਹਨ। ਬਜ਼ੁਰਗਾਂ ਲਈ ਬਜ਼ੁਰਗ ਘਰ ਵੀ ਖੋਲ੍ਹੇ ਗਏ ਹਨ। ਹੁਣ ਇੱਕ ਹੋਰ ਨਿਵੇਕਲੀ ਪ੍ਰਾਪਤੀ ਪਰਵਾਸੀ ਪਰਿਵਾਰਾਂ ਦੇ ਹਿੱਸੇ ਆਈ ਹੈ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਵੀਕਐਂਡ ਅਤੇ ਛੁੱਟੀਆਂ ਦੌਰਾਨ ਕਮਿਊਨਿਟੀ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਹੈ। ਅਜਿਹਾ ਕਰਨ ਨਾਲ ਉਹ ਆਉਂਦੀ ਪੀੜ੍ਹੀ ਨੂੰ ਆਪਣੇ ਧਰਮ, ਵਿਰਸੇ ਅਤੇ ਜੜ੍ਹਾਂ ਨਾਲ ਹੀ ਨਹੀਂ ਜੋੜਨਗੇ ਸਗੋਂ ਭੈੜੀ ਸੰਗਤ ਤੋਂ ਵੀ ਬਚਾ ਸਕਣਗੇ। ਪੰਜਾਬੀ ਪਹਿਰਾਵੇ ਨੂੰ ਹੁਣ ਦੁਨੀਆ ਭਰ ਵਿੱਚ ਪਹਿਚਾਣਿਆ ਜਾਂਦਾ ਹੈ। ਵੈਨਕੂਵਰ ਸ਼ਹਿਰ ਵਿੱਚ ਜਨਤਕ ਇਕੱਠਾਂ ਵਿੱਚ ਪੱਗਾਂ ਹੀ ਪੱਗਾਂ ਦੇਖਣਾ ਨੂੰ ਮਿਲਦੀਆਂ ਹਨ| ਅੰਗਰੇਜ਼ੀ ਦੇ ਅਖਬਾਰ ਇਕਨੋਮਿਕ ਟਾਈਮਜ਼ ਮੁਤਾਬਕ, ਢਾਈ ਕਰੋੜ ਪਰਵਾਸੀ ਭਾਰਤੀਆਂ ਵਿਚੋਂ 80 ਲੱਖ ਕੇਵਲ ਪੰਜਾਬੀਆਂ ਦੀ ਗਿਣਤੀ ਹੈ।ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚੋਂ 35 ਫੀਸਦੀ ਭਾਰਤੀ ਡਾਇਸਪੋਰਾ ਵੱਲੋਂ ਭੇਜਿਆ ਗਿਆ ਧਨ ਹੈ। ਜਿਸ ਵਿੱਚ ੮੦ ਪ੍ਰ੍ੑਤੀਸ਼ਤ ਪੰਜਾਬੀਆਂ ਦਾ ਹਿੱਸਾ ਹੈ।ਅਰਥ ਸ਼ਾਸਤਰੀ ਅੰਦਾਜ਼ਾ ਲਗਾਉਂਦੇ ਹਨ ਕਿ ਇਨ੍ਹਾਂ ਦੋਨਾਂ ਮੁਲਕਾਂ ਭਾਰਤ ਤੇ ਚੀਨ ਦੇ ਪਰਵਾਸੀਆਂ ਵੱਲੋਂ ਭੇਜੀ ਗਈ ਦੌਲਤ ਅਮਰੀਕਾ ਅਤੇ ਜਾਪਾਨ ਦੀ ਕੁੱਲ ਆਰਥਿਕਤਾ ਤੋਂ ਬਾਅਦ ਤੀਸਰੀ ਵੱਡੀ ਆਰਥਿਕਤਾ ਬਣਦੀ ਹੈ|ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਹਵਾਈ ਜਹਾਜ਼ਾਂ ਦੀਆਂ ਉਤਰਨ ਵਾਲੀਆਂ ਭਰੀਆਂ ਉਡਾਣਾਂ ਇਸ ਗੱਲ ਦਾ ਸਬੂਤ ਹਨ ਕਿ ਪੰਜ ਦਰਿਆਵਾਂ ਦੀ ਧਰਤੀ ਅਜੇ ਵੀ ਪੰਜਾਬੀ ਡਾਇਸਪੋਰਾ ਲਈ ਓਨੀ ਹੀ ਖਿੱਚ ਰੱਖਦੀ ਹੈ। [10]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. 1.0 1.1 ਰਜਿੰਦਰ ਸਿੰਘ ਬਰਾੜ ਦੇ ਭਾਸ਼ਣ ਦਾ ਵੀਡੀਓ ਲਿੰਕ
  2. G.K.subbarayudu,"patria,and the question of value,"the commonwealth review.vol.5th.no.2
  3. vijay mishra,"diasporas and the art of impossible mourning",in diaspora,ed.makarand paranjape,new delhi,indialog punlication,2001
  4. edward said,"intellectual exile:expatriates and marginals",1993 reith leture.the edward said reader.eds.moustafa bayouivirt al.new york,vintage books 2000,
  5. ਜਸਵਿੰਦਰ ਕੌਰ ਮਾਂਗਟ,ਪੰਜਾਬੀ ਡਾਇਸਪੋਰਾ,ਪੁਬਲੀਕੇਸ਼ਨ ਬਿਊਰੋ,ਪੰਨਾ ਨੰ:12
  6. ਪਰਮਜੀਤ ਸਿੰਘ ਕੱਟੂ ਨੇ ਇਹ ਖੋਜ ਕੀਤੀ ਤੇ ਵੀਡੀਓ ਦਾ ਲਿੰਕ
  7. "ਪ੍ਰ੍ਵਾਸੀਆਂ ਲਈ ਸਵਗਤ ਦਸਤਾਵੇਜ਼ ਵੇਖਿਆ=23/03/2014" (PDF). Archived from the original (PDF) on 2014-03-08. Retrieved 2014-03-23. {{cite web}}: Unknown parameter |dead-url= ignored (help)
  8. ਬਰਿਟਿਸ਼ਾ ਕੋਲੰਬੀਆ ਵਿੱਚ ਪਁਜਾਬੀ ਕੋਰਸ ਵੇਖਿਆ= 23/03/2014[permanent dead link]
  9. ਗੁਰਵਿੰਦਰ ਸਿੰਘ ਧਾਲੀਵਾਲ ਦਾ ਪੰਜਾਬੀ ਡਾਇਸਪੋਰਾ ਕਾਨਫਰੰਸ ਵਿੱਚ ਪੜ੍ਹਿਆ ਪਰਚਾ[permanent dead link]
  10. ਪੰਜਾਬੀ ਟ੍ਰਿਬਿਊਨ ੧੫ ਦਸੰਬਰ ੨੦੧੨ ਨੂੰ ਸ਼ਾਇਆ ਵੇਖਿਆ ੧੮/੦੩/੨੦੧੪[permanent dead link]