ਹਰਖ ਚੰਦ ਨਹਾਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਖ ਚੰਦ ਨਹਾਤਾ
ਸ੍ਰੀ ਹਰਖ ਚੰਦ ਨਹਾਤਾ
ਸ੍ਰੀ ਹਰਖ ਚੰਦ ਨਹਾਤਾ
ਜਨਮ(1936-07-18)18 ਜੁਲਾਈ 1936
ਮੌਤ21 ਫਰਵਰੀ 1999(1999-02-21) (ਉਮਰ 62)
ਰਾਸ਼ਟਰੀਅਤਾਭਾਰਤੀ
ਪੇਸ਼ਾਵਪਾਰੀ r
ਫਿਲਮ ਕਰਜਦਾਤਾ
ਸੰਪਤੀ ਵਿਕਾਸਕਾਰ
ਜੀਵਨ ਸਾਥੀਸ੍ਰੀਮਤੀ ਰੁਕਮਨੀ ਦੇਵੀ ਨਹਾਤਾ
ਬੱਚੇਲਲਿਤ ਕੁਮਾਰ ਨਹਾਤਾ
. ਅਸ਼ੋਕ ਕੁਮਾਰ ਨਹਾਤਾ
ਪ੍ਰਦੀਪ ਕੁਮਾਰ ਨਹਾਤਾ
ਦਲੀਪ ਕੁਮਾਰ ਨਹਾਤਾ

ਸ੍ਰੀ ਹਰਖ ਚੰਦ ਨਹਾਤਾ (18 ਜੁਲਾਈ 1936 - 21 ਫਰਵਰੀ 1999) ਇੱਕ ਨਾਮਵਰ ਭਾਰਤੀ ਵਪਾਰੀ ਅਤੇ ਸਮਾਜਕ ਕਾਰਕੁਨ ਸਨ। ਉਹਨਾਂ ਦਾ ਜਨਮ ਬੀਕਾਨੇਰ (ਰਾਜਸਥਾਨ) ਦੇ ਇੱਕ ਉੱਚ ਘਰਾਣੇ ਵਿੱਚ ਹੋਇਆ। ਉਹਨਾਂ ਦੇ ਚਾਚਾ ਸ੍ਰੀ ਅਗਰਚੰਦ ਨਹਾਤਾ ਅਤੇ ਵਡੇ ਭਰਾ 'ਸਾਹਿਤ ਵਾਚਸਪਤੀ' ਸ੍ਰੀ ਭੰਵਰ ਲਾਲ ਨਹਾਤਾ ਪ੍ਰਾਕਿਰਤ ਸਾਹਿਤ,ਮੌਲਿਕ ਜੈਨ ਸਾਹਿਤ ਅਤੇ ਹਥਲਿਖਤਾਂ ਦੇ ਮੰਨੇ ਪ੍ਰਮੰਨੇ ਗਿਆਤਾ ਸਨ। ਉਹਨਾ ਦੇ ਪਰਿਵਾਰ ਦੀ "ਅਭੈ ਜੈਨ ਗ੍ਰੰਥਘਰ, ਬੀਕਾਨੇਰ, (ਰਾਜਸਥਾਨ) ਲਾਇਬ੍ਰੇਰੀ" ਬੜੀ ਵਿਲੱਖਣ ਪ੍ਰਾਈਵੇਟ ਸੰਸਥਾ ਹੈ ਜਿਥੇ 85000 ਪੁਸਤਕਾਂ, ਹਥਲਿਖਤਾਂ ਅਤੇ ਕਲਕਿਰਤਾਂ ਉਪਲਭਧ ਹਨ।