ਸਮੱਗਰੀ 'ਤੇ ਜਾਓ

ਪਿਘਲਣ ਦਰਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਿਘਲਣ ਅੰਕ ਜਿਸ ਤਾਪਮਾਨ ਤੇ ਠੋਸ ਪਿਘਲ ਕੇ ਤਰਲ ਬਣ ਜਾਂਦਾ ਹੈ ਇਸ ਦਾ ਪਿਘਲਣ ਅੰਕ ਕਹਾਉਂਦਾ ਹੈ। ਕਿਸੇ ਠੋਸ ਦਾ ਪਿਘਲਣ ਅੰਕ ਉਸ ਦੇ ਕਣਾਂ ਵਿਚਲੇ ਅਕਰਸ਼ਣਬਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਬਰਫ਼ ਦਾ ਪਿਘਲਣ ਦਰਜਾ 273.16 ਕੈਲਵਿਨ ਜਾਂ 0 °C ਹੈ। ਪਿਘਲਣ ਦੀ ਪ੍ਰਕਿਰਿਆ, ਭਾਵ ਠੋਸ ਤੋਂ ਤਰਲ ਅਵਸਥਾ ਵਿੱਚ ਪਰਿਵਰਤਨ ਨੂੰ ਪਿਘਲਣ ਵੀ ਕਹਿੰਦੇ ਹਨ। ਕਿਸੇ ਠੋਸ ਦੇ ਪਿਘਲਣ ਦੀ ਪ੍ਰਕਿਰਿਆ ਸਮੇਂ ਤਾਪਮਾਨ ਸਮਾਨ ਰਹਿੰਦਾ ਹੈ, ਅਜਿਹੇ ਵਿੱਚ ਤਾਪ ਉਰਜਾ ਨੂੰ ਗੁਪਤ ਤਾਪ ਕਹਿੰਦੇ ਹਨ।

ਹਵਾਲੇ

[ਸੋਧੋ]