ਤਰਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਰਲ ਪਾਣੀ ਦੇ ਗੋਲ਼ ਬੂੰਦ ਬਣਨ ਨਾਲ਼ ਸਤ੍ਹੀ ਰਕਬਾ ਘਟ ਜਾਂਦਾ ਹੈ ਜੋ ਤਰਲ ਪਦਾਰਥਾਂ ਵਿਚਲੀ ਸਤ੍ਹੀ ਕੱਸ ਦਾ ਨਤੀਜਾ ਹੈ

ਤਰਲ ਪਦਾਰਥ ਦੇ ਚਾਰ ਮੂਲ ਪੜਾਆਂ ਵਿੱਚੋਂ ਇੱਕ (ਬਾਕੀ ਤਿੰਨ ਠੋਸ, ਗੈਸ ਅਤੇ ਪਲਾਜ਼ਮਾ ਹਨ) ਅਤੇ ਇੱਕੋ-ਇੱਕੋ ਅਜਿਹਾ ਪੜਾਅ ਹੈ ਜੀਹਦੀ ਕੋਈ ਆਇਤਨ ਤਾਂ ਹੁੰਦੀ ਹੈ ਪਰ ਕੋਈ ਇੱਕ ਅਕਾਰ ਨਹੀਂ। ਤਰਲ ਵਿੱਚ ਪਦਾਰਥ ਦੇ ਨਿੱਕੇ-ਨਿੱਕੇ ਥਰਕਦੇ ਕਣ ਹੁੰਦੇ ਹਨ ਜੋ ਅੰਤਰ-ਅਣਵੀ ਜੋੜਾਂ ਰਾਹੀਂ ਆਪਸ 'ਚ ਬੰਨ੍ਹੇ ਹੋਏ ਹੁੰਦੇ ਹਨ। ਪਾਣੀ ਧਰਤੀ ਉਤਲਾ ਸਭ ਤੋਂ ਆਮ ਤਰਲ ਹੈ। ਗੈਸ ਵਾਂਗ ਤਰਲ ਵੀ ਵਗਦਾ ਹੈ ਅਤੇ ਭਾਂਡੇ ਦੇ ਅਕਾਰ ਮੁਤਾਬਕ ਢਲ਼ ਜਾਂਦਾ ਹੈ।