ਨੀਲਗਿਰੀ ਦੀਆਂ ਪਹਾੜੀਆਂ
ਦਿੱਖ
ਨੀਲਗਿਰੀ ਦੀਆਂ ਪਹਾੜੀਆਂ ਨੀਲਗਿਰੀ (ਤਮਿਲ: நீலகிரி, Badaga: நீலகி: ரி ਜਾਂ ਨੀਲੇ ਪਹਾੜ) ਭਾਰਤ ਦੇ ਦੱਖਣ ਭਾਗ ਵਿੱਚ ਸਥਿਤ ਇੱਕ ਪਰਬਤਮਾਲਾ ਹੈ। ਇਹ ਪਰਬਤ ਪੱਛਮੀ ਘਾਟ ਪਰਬਤਮਾਲਾ ਲੜੀ ਦਾ ਹਿੱਸਾ ਹਨ। ਨੀਲਗਿਰੀ ਦੀਆਂ ਪਹਾੜੀਆਂ ਦਾ ਕੁੱਝ ਹਿੱਸਾ ਤਮਿਲਨਾਡੂ ਤੋਂ ਇਲਾਵਾ ਕਰਨਾਟਕ ਅਤੇ ਕੇਰਲ ਵਿੱਚ ਵੀ ਹੈ। ਇੱਥੇ ਦੀ ਸਭ ਤੋਂ ਉੱਚੀ ਸਿੱਖਰ ਡੋੱਡਾਬੇੱਟਾ ਹੈ ਜਿਸਦੀ ਕੁਲ ਉੱਚਾਈ 2637 ਮੀਟਰ ਹੈ। ਨੀਲਗਿਰੀ ਦੀਆਂ ਪਹਾੜੀਆਂ ਦੇ ਨਜ਼ਾਰੇ ਵੇਖਣਯੋਗ ਹਨ ਇਸ ਇਲਾਕੇ ਵਿੱਚ ਯਾਤਰੀ ਬਹੁਤ ਆਂਉਂਦੇ ਹਨ। ਇਹਨਾਂ ਪਹਾੜੀਆਂ ਤੇ ਚਾਹ ਦੀ ਖੇਤੀ ਵੀ ਕੀਤੀ ਜਾਂਦੀ ਹੈ।