ਖ਼ਾਨ ਅਬਦੁਲ ਗ਼ਨੀ ਖ਼ਾਨ
ਖ਼ਾਨ ਅਬਦੁਲ ਗ਼ਨੀ ਖ਼ਾਨ خان عبدالغنی خان | |
---|---|
ਜਨਮ | ਖ਼ਾਨ ਅਬਦੁਲ ਗ਼ਨੀ ਖ਼ਾਨ 1914 Hashtnagar, British।ndia |
ਮੌਤ | ਮਾਰਚ 1996 Charsada, ਪਾਕਿਸਤਾਨ |
ਰਾਸ਼ਟਰੀਅਤਾ | ਪਾਕਿਸਤਾਨ |
ਨਾਗਰਿਕਤਾ | ਪਾਕਿਸਤਾਨ |
ਗਨੀ ਖਾਨ (Pashto: غني خان) (1914-1996) ਬੀਹਵੀੰ ਸਦੀ ਦਾ ਪਸ਼ਤੋ ਭਾਸ਼ਾ ਕਵੀ, ਕਲਾਕਾਰ, ਲੇਖਕ, ਸਿਆਸਤਦਾਨ ਅਤੇ ਦਾਰਸ਼ਨਿਕ ਸੀ। ਉਹ ਖਾਨ ਅਬਦੁਲ ਗੱਫਾਰ ਖਾਨ ਦਾ ਪੁੱਤਰ ਅਤੇ ਖਾਨ ਅਬਦੁਲ ਵਲੀ ਖਾਨ ਦਾ ਵੱਡਾ ਭਰਾ ਸੀ।
ਜ਼ਿੰਦਗੀ
[ਸੋਧੋ]ਖ਼ਾਨ ਅਬਦੁਲ ਗ਼ਨੀ ਖ਼ਾਨ ਦਾ ਜਨਮ ਬਰਤਾਨਵੀ ਹਕੂਮਤ ਦੀ ਇੰਤਜ਼ਾਮੀ ਤਕਸੀਮ ਦੇ ਮੁਤਾਬਿਕ ਸੂਬਾ ਸਰਹੱਦ ਦੇ ਕਸਬਾ ਹਸ਼ਤ ਨਗਰ ਵਿੱਚ ਹੋਇਆ ਸੀ ਜੋ ਅੱਜ ਕੱਲ੍ਹ ਪਿੰਡ ਅਤਮਾਨਜ਼ਈ, ਜ਼ਿਲ੍ਹਾ ਚਾਰਸੱਦਾ ਕਹਾਉਂਦਾ ਹੈ। ਆਪ ਖ਼ੁਦਾਈ ਖ਼ਿਦਮਤਗਾਰ ਤਹਿਰੀਕ ਦੇ ਬਾਨੀ ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ ਦਾ ਸਾਹਿਬਜ਼ਾਦਾ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਪਹਿਲੇ ਮੁੰਤਖ਼ਬ ਸਦਰ ਖ਼ਾਨ ਅਬਦੁਲ ਵਲੀ ਖ਼ਾਨ ਦਾ ਬੜਾ ਭਾਈ ਸੀ। ਗ਼ਨੀ ਖ਼ਾਨ ਦੀ ਪਤਨੀ ਪਾਰਸੀ ਖ਼ਾਨਦਾਨ ਨਾਲ ਤਾਅਲੁੱਕ ਰੱਖਦੀ ਸੀ ਅਤੇ ਨਵਾਬ ਰੁਸਤਮ ਜੰਗ ਦੀ ਬੇਟੀ ਸੀ। ਗ਼ਨੀ ਖ਼ਾਨ ਨੇ ਲਲਿਤ ਕਲਾ ਦੀ ਤਾਲੀਮ ਰਾਬਿੰਦਰਾ ਨਾਥ ਟੈਗੋਰ ਦੀ ਯੂਨੀਵਰਸਿਟੀ ਤੋਂ ਹਾਸਲ ਕੀਤੀ ਅਤੇ ਚਿੱਤਰਕਲਾ ਤੇ ਬੁੱਤਸਾਜ਼ੀ ਵਿੱਚ ਇੰਤਹਾਈ ਕਾਬਲ ਫ਼ਨਕਾਰ ਮੰਨਿਆ ਜਾਣ ਲੱਗਿਆ। ਗ਼ਨੀ ਖ਼ਾਨ ਨੇ ਲਲਿਤ ਕਲਾ ਦੀ ਅਗਲੇਰੀ ਤਰਬੀਅਤ ਬਰਤਾਨੀਆ ਤੋਂ ਹਾਸਲ ਕੀਤੀ ਅਤੇ ਵਾਲਿਦ ਦੀ ਹਿਦਾਇਤ ਤੇ ਅਮਰੀਕਾ ਵਿੱਚ ਸ਼ੂਗਰ ਟੈਕਨਾਲੋਜੀ ਵਿੱਚ ਤਾਲੀਮ ਹਾਸਲ ਕੀਤੀ ਅਤੇ ਹਿੰਦੁਸਤਾਨ ਵਾਪਸ ਆ ਕੇ ਤਖ਼ਤ ਭਾਈ ਸ਼ੂਗਰ ਮਿੱਲ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਆਪਣੇ ਵਾਲਿਦ ਦੀ ਤਹਿਰੀਕ ਤੋਂ ਇੰਤਹਾਈ ਮੁਤਾਸਿਰ ਹੋਣ ਕਰਕੇ ਉਹ ਖ਼ੁਦਾਈ ਖ਼ਿਦਮਤਗਾਰ ਤਹਿਰੀਕ ਦਾ ਹਿੱਸਾ ਰਿਹਾ ਅਤੇ ਪਸ਼ਤੂਨਾਂ ਦੀ ਆਜ਼ਾਦੀ ਤੇ ਹੱਕਾਂ ਦਾ ਅਲੰਬਰਦਾਰ ਰਿਹਾ। ਭਾਵੇਂ ਹਿੰਦੁਸਤਾਨ ਦੀ ਤਕਸੀਮ ਤੋਂ ਪਹਿਲਾਂ ਹੀ ਉਸ ਨੇ ਸਿਆਸਤ ਨੂੰ ਖ਼ੈਰ ਬਾਦ ਕਹਿ ਦਿੱਤਾ ਸੀ ਲੇਕਿਨ ਪਾਕਿਸਤਾਨ ਹਕੂਮਤ ਨੇ 1948 ਵਿੱਚ ਗ਼ਨੀ ਖ਼ਾਨ ਨੂੰ ਆਪਣੇ ਵਾਲਿਦ ਦੇ ਨਾਲ ਗ੍ਰਿਫ਼ਤਾਰ ਕਰ ਲਿਆ।ਉਹ 1954 ਤੱਕ ਮੁਲਕ ਦੀਆਂ ਮੁਖ਼ਤਲਿਫ਼ ਜੇਲਾਂ ਵਿੱਚ ਬੰਦ ਰਿਹਾ। ਕੈਦ ਦੇ ਇਸੇ ਦੂਰ ਵਿੱਚ ਉਸ ਨੇ ਆਪਣੀ ਮਸ਼ਹੂਰ-ਏ-ਜ਼ਮਾਨਾ ਸ਼ਾਇਰੀ ਦਾ ਸੰਗ੍ਰਹਿ ਦਾ ਪਿੰਜਰੇ ਚਾਗ਼ਰ ਤਹਿਰੀਰ ਕੀਤਾ ਜੋ ਉਸ ਦੇ ਅਨੁਸਾਰ ਉਸਦੀ ਜ਼ਿੰਦਗੀ ਦਾ ਕੁੱਲ ਸਰਮਾਇਆ ਹੈ। ਪਾਕਿਸਤਾਨ ਹਕੂਮਤ ਨੇ ਗ਼ਨੀ ਖ਼ਾਨ ਦੀਆਂ ਸ਼ਾਇਰੀ ਤੇ ਅਦਬ ਦੇ ਖੇਤਰ ਵਿੱਚ ਉਸਦੀਆਂ ਸੇਵਾਵਾਂ ਨੂੰ ਅਸਲ ਮੁਕਾਮ ਅਤਾ ਨਾ ਕੀਤਾ ਅਤੇ ਉਸ ਦਾ ਆਰੰਭਿਕ ਕਲਾਮ ਛਪਣ ਤੋਂ ਰਹਿ ਗਿਆ। ਐਪਰ ਜ਼ਿੰਦਗੀ ਦੇ ਆਖ਼ਰੀ ਦੌਰ ਵਿੱਚ ਪਾਕਿਸਤਾਨ ਹਕੂਮਤ ਨੇ ਇਨਾਮ ਨਾਲ ਨਵਾਜ਼ਿਆ। 23 ਮਾਰਚ, 1980 ਨੂੰ ਸਦਰ ਪਾਕਿਸਤਾਨ ਜਨਰਲ ਜ਼ਿਆ-ਉਲ-ਹੱਕ ਨੇ ਪਸ਼ਤੋ ਅਦਬ ਅਤੇ ਪੇਂਟਿੰਗ ਦੇ ਖੇਤਰ ਵਿੱਚ ਉਸਦੀਆਂ ਸੇਵਾਵਾਂ ਦੇ ਸਿਲੇ ਵਿੱਚ ਉਸਨੂੰ ਸਿਤਾਰਾ ਇਮਤਿਆਜ਼ ਨਾਲ ਨਵਾਜ਼ਿਆ।
ਰਚਨਾਵਾਂ
[ਸੋਧੋ]ਚੜ੍ਹਦੀ ਜੁਆਨੀ ਦੀਆਂ ਕੁਝ ਕਵਿਤਾਵਾਂ ਨੂੰ ਛੱਡਕੇ, ਗਨੀ ਖਾਨ ਦੀ ਕਵਿਤਾ ਉਸ ਦੇ ਸੁਭਾਅ ਵਾਂਗ ਹੀ ਗੈਰ-ਸਿਆਸੀ ਹੈ। ਉਸ ਦੇ ਕਾਵਿ ਸੰਗ੍ਰਹਿਆਂ ਵਿੱਚ ਸ਼ਾਮਲ ਹਨ ਫ਼ਾਨੂਸ, ਪਲੋਸ਼ੈ, ਦਾ ਪਿੰਜਰੇ ਚਾਗ਼ਰ, ਕੁਲੀਆਤ ਅਤੇ ਲਤੂਨ ਸ਼ਾਮਿਲ ਹਨ। ਉਸ ਨੇ ਅੰਗਰੇਜ਼ੀ ਵਿੱਚ ਵੀ ਲਿਖਿਆ; ਉਸ ਦੀ ਪਹਿਲੀ ਕਿਤਾਬ ਸੀ ਪਠਾਣ (Pathans,1947)। ਉਰਦੂ ਵਿੱਚ ਉਸ ਦੀ ਇੱਕੋ ਇੱਕ ਪ੍ਰਕਾਸ਼ਿਤ ਰਚਨਾ, ਉਸ ਦੀ ਕਿਤਾਬ ਖਾਨ ਸਾਹਿਬ (1994) ਸੀ।
ਗ਼ਨੀ ਖ਼ਾਨ ਦੀ ਸ਼ਾਇਰੀ ਪਸ਼ਤੋ ਦੇ ਕਲਾਸਿਕੀ ਸ਼ਾਇਰਾਂ ਤੋਂ ਨਿਸਬਤਨ ਅੱਡਰਾ ਰੰਗ ਰੱਖਦੀ ਹੈ, ਇਸ ਦੀ ਵਜ੍ਹਾ ਉਸਦੀ ਕਾਵਿਕ ਪ੍ਰਤਿਭਾ ਦੇ ਇਲਾਵਾ ਦੇਸ਼ੀ ਅਤੇ ਬਦੇਸ਼ੀ ਸੱਭਿਆਚਾਰਾਂ ਅਤੇ ਜ਼ਿੰਦਗੀ ਦੇ ਮਨੋਵਿਗਿਆਨਿਕ ਜਜ਼ਬਾਤੀ ਅਤੇ ਧਾਰਮਿਕ ਪਹਿਲੂਆਂ ਬਾਰੇ ਗ਼ਨੀ ਖ਼ਾਨ ਦੇ ਗਿਆਨ ਦਾ ਇੱਕ ਡੂੰਘਾ ਮਿਸ਼ਰਣ ਹੈ।[1]
ਇਹ ਵੀ ਵੇਖੋ
[ਸੋਧੋ]- ਖਾਨ ਅਬਦੁਲ ਅਲੀ ਖਾਨ
- ਖਾਨ ਅਬਦੁਲ ਬਹਰਾਮ ਖਾਨ
- ਖਾਨ ਅਬਦੁਲ ਗੱਫਾਰ ਖਾਨ
- ਖਾਨ ਅਬਦੁਲ ਵਲੀ ਖਾਨ
- ਬਹਰਾਮ ਖਾਨ ਪਰਿਵਾਰ
- ਕਬੀਰ ਸਤੋਰੀ
ਹਵਾਲੇ
[ਸੋਧੋ]- ↑ Rafay Mahmood (April 20, 2011) Ghani Khan: The rhythms of hope Express tribune accessed 21 April 2011
ਸਰੋਤ
[ਸੋਧੋ]- Mohammad Arif Khattak: Ghani Khan – A Poet of Social Reality,।SBN 978-3-639-32391-7
ਬਾਹਰੀ ਲਿੰਕ
[ਸੋਧੋ]- Ghani Khan Archived 2019-09-10 at the Wayback Machine. - interviews, images, and poems
- Harappa - Audio and video interviews
- Ghani Khan - The Man in the Poet
- Ghani Khan - Poetry
- Life & Works of Ghani Khan