ਸਮੱਗਰੀ 'ਤੇ ਜਾਓ

ਗੁਰਦਰਸ਼ਨ ਸਿੰਘ ਬਾਦਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰਦਰਸ਼ਨ ਸਿੰਘ ਬਾਦਲ (ਜਨਮ 15 ਜੂਨ, 1944) ਕੈਨੇਡੀਅਨ ਪੰਜਾਬੀ ਲੇਖਕ ਹਨ। ਗ਼ਜ਼ਲ ਦੇ ਉਸਤਾਦ ਪੰਜਾਬੀ ਸ਼ਾਇਰ ਹਨ। ਉਹ ਸਰੀ ਦੇ ਵਸਨੀਕ ਹਨ। ਉਨ੍ਹਾਂ ਦੀਆਂ ਇੱਕ ਦਰਜਨ ਤੋਂ ਵੱਧ ਕਾਵਿ-ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਭਾਰਤ ਅਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਕਈ ਸਾਹਿਤਕ ਮਾਣ -ਸਨਮਾਨ ਮਿਲ ਚੁੱਕੇ ਹਨ। ਆਪਣੀ ਚਰਚਿਤ ਪੁਸਤਕ "ਸੁਖੈਨ ਗ਼ਜ਼ਲ" ਵਿੱਚ ਗੁਰਦਰਸ਼ਨ ਬਾਦਲ ਨੇ ਗ਼ਜ਼ਲ ਲਿਖਣ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਸੌਖੇ ਢੰਗ ਨਾਲ ਨਾ ਸਿਰਫ ਇਸ ਸਿਨਫ ਬਾਰੇ ਜਾਣਕਾਰੀ ਦਿੱਤੀ ਹੈ, ਬਲਕਿ ਗ਼ਜ਼ਲ ਲਿਖਣ ਦੇ ਢੰਗ ਬਾਰੇ ਵੀ ਦੱਸਿਆ ਹੈ।

ਰਚਨਾਵਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਜੰਗੀ ਨਗ਼ਮੇ (1965)
  • ਕਿਰਚਾਂ (2000)
  • ਅੰਮੜੀ ਦਾ ਵਿਹੜਾ (2011)
  • ਖੂਨੀ ਨਦੀ ਤੇ ਖੂਨੀ ਕੰਧ (2010)

ਗ਼ਜ਼ਲ ਸੰਗ੍ਰਹਿ

[ਸੋਧੋ]
  • ਗੰਦਲਾਂ (1992)
  • ਨਾਲ ਖਲੁਦਾ ਦੇ ਗੱਲਾਂ (ਰੂਹਾਨੀ ਗ਼ਜ਼ਲਾਂ, 2010)
  • ਕਿਰਨਾਂ (2010)
  • ਮਰਸੀਆ-ਏ-ਬਾਦਲ (2010)

ਗੀਤ ਸੰਗ੍ਰਹਿ

[ਸੋਧੋ]
  • ਵਿਉਹ ਮਿਟਾਉਂਦੇ ਗੀਤ (2002)
  • ਘਰ 'ਚ ਕਲੇਸ਼ ਪੈ ਗਿਆ (2003)