ਕੈਨੇਡਾ
ਗੁਣਕ: 60°N 95°W / 60°N 95°W
ਕੈਨੇਡਾ Canada |
||||||
---|---|---|---|---|---|---|
|
||||||
ਨਆਰਾ: A mari usque ad mare "ਸਮੁੰਦਰ ਤੋਂ ਸਮੁੰਦਰ ਤੱਕ" |
||||||
ਐਨਥਮ: O Canada "ਓ ਕੈਨੇਡਾ" |
||||||
ਨਕਸ਼ਾ
|
||||||
ਰਾਜਧਾਨੀ | ਓਟਾਵਾ | |||||
ਸਭ ਤੋਂ ਵੱਡਾ ਸ਼ਹਿਰ | ਟੋਰਾਂਟੋ | |||||
ਐਲਾਨ ਬੋਲੀਆਂ | ਅੰਗਰੇਜ਼ੀ ਫ਼ਰਾਂਸੀਸੀ |
|||||
ਜ਼ਾਤਾਂ (2016) | ਭਾਤਾਂ ਦੀ ਸੂਚੀ
|
|||||
ਡੇਮਾਨਿਮ | ਕੈਨੇਡੀਅਨ | |||||
ਸਰਕਾਰ | ਸੰਸਦੀ ਰਾਜਤੰਤਰ |
|||||
• | ਰਾਣੀ | ਇਲੇਜ਼ਾਬੈਥ 2 | ||||
• | ਗਵਰਨਰ ਜਨਰਲ | ਮੈਰੀ ਸਿਮੋਨ | ||||
• | ਪ੍ਰਧਾਨ ਮੰਤਰੀ | ਜਸਟਿਸ ਟਰੂਡੋ | ||||
ਕਾਇਦਾ ਸਾਜ਼ ਢਾਂਚਾ | ਸੰਸਦ | |||||
• | ਉੱਚ ਮਜਲਸ | ਸਿਨੇਟ | ||||
• | ਹੇਠ ਮਜਲਸ | ਹਾਊਸ ਆਫ਼ ਕਾਮਨਜ਼ | ||||
ਕਾਇਮੀ | ਬਰਤਾਨੀਆ ਤੋਂ ਆਜ਼ਾਦੀ | |||||
• | ਕੌਨਫ਼ੈਡਰੇਸ਼ਨ | 1 July 1867 | ||||
• | ਖ਼ੁਦਮੁਖ਼ਤਿਆਰੀ | 17 April 1982 | ||||
ਰਕਬਾ | ||||||
• | ਕੁੱਲ | 99,84,670 km2 38,55,103 sq mi |
||||
• | ਪਾਣੀ (%) | 11.76 | ||||
ਅਬਾਦੀ | ||||||
• | ਮਰਦਮਸ਼ੁਮਾਰੀ | 3,69,91,981 | ||||
GDP (PPP) | 2021 ਅੰਦਾਜ਼ਾ | |||||
• | ਕੁੱਲ | $2 ਖਰਬ | ||||
• | ਫ਼ੀ ਸ਼ਖ਼ਸ | $53,000 | ||||
GDP (ਨਾਂ-ਮਾਤਰ) | 2021 ਅੰਦਾਜ਼ਾ | |||||
• | ਕੁੱਲ | $2 ਖਰਬ | ||||
• | ਫ਼ੀ ਸ਼ਖ਼ਸ | $52,800 | ||||
ਜੀਨੀ (2018) | 30.0 ਗੱਬੇ |
|||||
HDI (2019) | 0.930 ਬਹੁਤ ਸਿਖਰ |
|||||
ਕਰੰਸੀ | ਕੈਨੇਡੀਅਨ ਡਾਲਰ ($ ) |
|||||
ਟਾਈਮ ਜ਼ੋਨ | UTC−3.5 to −8 | |||||
ਤਰੀਕ ਲਿਖਣ ਦਾ ਫ਼ੋਰਮੈਟ | ਸਾਲ/ਮਹੀਨਾ/ਦਿਨ | |||||
ਡਰਾਈਵ ਕਰਨ ਦਾ ਪਾਸਾ | ਖੱਬੇ ਪਾਸੇ | |||||
ਕੌਲਿੰਗ ਕੋਡ | +1 | |||||
ਵੈੱਬਸਾਈਟ https://www.canada.ca |
ਕੈਨੇਡਾ ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸਦੇ ਦਸ ਪ੍ਰਾਂਤ ਅਤੇ ਤਿੰਨ ਖੇਤਰ ਐਟਲਾਂਟਿਕ ਮਹਾਂਸਾਗਰ ਤੋਂ ਪ੍ਰਸ਼ਾਤ ਮਹਾਂਸਾਗਰ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਤੱਕ ਫ਼ੈਲੇ ਹੋਏ ਹਨ, ਜੋ ਕਿ ਕੁੱਲ 99,84,670 ਵਰਗ ਕਿਲੋਮੀਟਰ ਖੇਤਰ ਵਿੱਚ ਫ਼ੈਲੇ ਹੋਏ ਹਨ, ਜੋ ਇਸਨੂੰ ਦੁਨਿਆਂ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਅਮਰੀਕਾ ਨਾਲ ਇਸਦੀ ਦੱਖਣੀ ਅਤੇ ਪੱਛਮੀ ਸਰਹੱਦ 8,890 ਕਿਲੋਮੀਟਰ ਲੰਬੀ ਹੈ, ਜੋ ਦੋ ਦੇਸ਼ਾਂ ਵਿਚਕਾਰ ਦੁਨੀਆਂ ਦੀ ਸਭ ਤੋਂ ਵੱਡੀ ਸਰਹੱਦ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਹੈ ਅਤੇ ਇਸਦੇਂ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਆਦਿ ਸ਼ਹਿਰ ਹਨ।
ਕੈਨੇਡਾ ਦੀ ਧਰਤੀ 'ਤੇ ਮੂਲ-ਨਿਵਾਸੀ ਲੋਕ ਹਜ਼ਾਰਾਂ ਸਾਲਾਂ ਤੋਂ ਵੱਸੇ ਹੋਏ ਸਨ, ਪਰ ਉਸ ਸਮੇਂ ਕੈਨੇਡਾ ਕੋਈ ਦੇਸ਼ ਨਹੀਂ ਸੀ, ਬਲਕਿ ਇਕ ਬੇਜਾਨ ਪਿਆ ਖੇਤਰ ਸੀ ਜਿੱਥੇ ਨਾਂ ਮਾਤਰ ਮੂਲ ਨਿਵਾਸੀ ਰਹਿੰਦੇ ਸਨ, ਬਾਅਦ ਵਿੱਚ 16ਵੀਂ ਸਦੀ ਦੇ ਸ਼ੁਰੂ ਵਿੱਚ ਬਰਤਾਨੀ ਅਤੇ ਫ਼ਾਂਸੀਸੀ ਲੋਕਾਂ ਨੇ ਇਸਦੀ ਖੋਜ ਕੀਤੀ ਅਤੇ ਐਟਲਾਂਟਿਕ ਮਹਾਂਸਾਗਰ ਦੇ ਤੱਟ ਕੋਲ ਆਪਣੀਆਂ ਬਸਤੀਆਂ ਵਸਾਈਆਂ, ਇੱਥੋਂ ਹੀ ਕੈਨੇਡਾ ਦੇ ਆਧੁਨਿਕ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ। 1763 ਤੱਕ ਫ਼ਰਾਂਸ ਨੇ ਕੈਨੇਡਾ ਦੇ ਇੱਕ ਵੱਡੇ ਹਿੱਸੇ ਉੱਤੇ ਰਾਜ ਕੀਤਾ ਪਰ 1763 ਵਿੱਚ ਸੱਤ ਸਾਲ ਚੱਲੀ ਫ਼ਰਾਂਸੀਸੀ-ਬਰਤਾਨੀ ਜੰਗ ਮਗਰੋਂ ਫ਼ਰਾਂਸ ਨੇ ਆਪਣੀਆਂ ਸਾਰੀਆਂ ਬਸਤੀਆਂ ਬਰਤਾਨੀਆ ਨੂੰ ਸੌਂਪ ਦਿੱਤੀਆਂ। 1867 ਵਿੱਚ ਤਿੰਨ ਬਰਤਾਨੀ ਬਸਤੀਆਂ ਨੇ ਇਕੱਠਿਆਂ ਹੋ ਕੇ ਕੈਨੇਡਾ ਦਾ ਗਠਨ ਕੀਤਾ, ਉਸਤੋਂ ਬਾਅਦ ਹੋਰ ਸੂਬੇ ਅਤੇ ਖੇਤਰ ਵੀ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦੀ ਕੈਨੇਡਾ ਉੱਤੇ ਪਕੜ ਘਟਣ ਲੱਗੀ, ਫ਼ਿਰ ਸੰਨ 1982 ਵਿੱਚ ਕੈਨੇਡਾ ਮਤੇ ਤਹਿਤ ਬਰਤਾਨੀਆ ਨੇ ਕੈਨੇਡਾ ਨੂੰ ਪੂਰਨ ਖ਼ੁਦਮੁਖ਼ਤਿਆਰੀ ਦੇ ਦਿੱਤੀ।
ਨਾਂ[ਸੋਧੋ]
ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਰੈੱਡ ਇੰਡੀਅਨ ਲੋਕ ਪਿੰਡ ਜਾਂ ਕਸਬੇ ਨੂੰ ਆਪਣੀ ਭਾਸ਼ਾ ਵਿੱਚ 'ਕਨਾਟਾ' ਕਹਿੰਦੇ ਸੀ। ਇੱਕ ਪ੍ਰਸਿੱਧ ਕਹਾਣੀ ਮੁਤਾਬਕ ਸੰਨ 1535 ਵਿੱਚ ਇੱਕ ਫ਼ਰਾਂਸੀਸੀ ਖੋਜੀ ਜੀਕੋਈ ਕਾਰਟੀਰ ਨੂੰ ਇੱਕ ਸਿੱਟਾ ਨਾਮਕ ਡਾਕੂ ਨੇ ਕਿਸੇ ਪਿੰਡ ਦਾ ਰਾਹ ਦਸਦੇ ਸਮੇਂ ਇਸ ਸ਼ਬਦ ਦੀ ਵਰਤੋਂ ਕੀਤੀ ਸੀ, ਜੀਕੋਈ ਕਾਰਟੀਰ ਨੇ ਇਸ ਸ਼ਬਦ ਨੂੰ ਆਪਣੀਆਂ ਲਿਖਤਾਂ ਵਿੱਚ ਲਿਖਦੇ ਸਮੇਂ ਕਨਾਟਾ ਸ਼ਬਦ ਦੀ ਥਾਂ ਕੈਨੇਡਾ ਸ਼ਬਦ ਲਿਖ ਦਿੱਤਾ, ਇਸ ਤਰ੍ਹਾਂ 1545 ਤੱਕ ਯੂਰਪੀ ਕਿਤਾਬਾਂ ਅਤੇ ਨਕਸ਼ਿਆਂ ਵਿੱਚ ਇਸ ਖਿੱਤੇ ਦਾ ਨਾਂ ਕੈਨੇਡਾ ਲਿਖਿਆ ਜਾਣ ਲੱਗਾ ਅਤੇ ਇਸ ਤਰ੍ਹਾਂ ਇਸ ਖਿੱਤੇ ਦਾ ਨਾਂ ਕੈਨੇਡਾ ਪੈ ਗਿਆ।
ਭੂਗੋਲ[ਸੋਧੋ]
ਕੈਨੇਡਾ ਉੱਤਰੀ ਅਮਰੀਕਾ ਦੇ ਇੱਕ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ। ਇਸਦੀ ਦੱਖਣੀ ਸਰਹੱਦ ਅਮਰੀਕਾ ਅਤੇ ਪੱਛਮੀ ਸਰਹੱਦ ਅਮਰੀਕ ਸੂਬੇ ਅਲਾਸਕਾ ਨਾਲ ਲੱਗਦੀ ਹੈ। ਕੈਨੇਡਾ ਦੇ ਪੂਰਬ ਵੱਲ ਐਟਲਾਂਟਿਕ ਮਹਾਂਸਾਗਰ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਹੈ। ਕੈਨੇਡਾ ਰੂਸ ਦੇ ਮਗਰੋਂ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ। ਕੈਨੇਡਾ ਦਾ ਉੱਤਰੀ ਹਿੱਸਾ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਕੈਨੇਡਾ ਕੋਲ ਦੁਨੀਆਂ ਦਾ ਸਭ ਤੋਂ ਲੰਮਾਂ ਸਮੁੰਦਰੀ ਤੱਟ ਹੈ, ਜਿਸਦਾ ਖੇਤਰਫ਼ਲ 2,02,080 ਵਰਗ ਕਿਲੋਮੀਟਰ ਹੈ, ਇਸਦੇ ਨਾਲ ਹੀ ਇਸਦਾ ਅਮਰੀਕਾ ਨਾਲ ਲੱਗਦਾ ਬਾਰਡਰ ਦੁਨੀਆਂ ਦਾ ਸਭ ਤੋਂ ਲੰਮਾ ਬਾਰਡਰ ਹੈ ਜਿਹੜਾ ਕੁੱਲ ਰਕਬਾ 8,890 ਕਿਲੋਮੀਟਰ ਹੈ, ਕੈਨੇਡਾ ਵਿੱਚ 31,700 ਤੋਂ ਵੱਧ ਝੀਲਾਂ ਹਨ। ਲੌ ਗਾਣ (5,959 ਮੀਟਰ) ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕਨਜ਼ੀ ਦਰਿਆ (1,738 ਕਿਲੋਮੀਟਰ) ਕੈਨੇਡਾ ਦਾ ਸਭ ਤੋਂ ਲੰਮਾ ਦਰਿਆ ਹੈ ਪਰ ਪਾਣੀ ਦੇ ਵਹਾਅ ਦੇ ਹਿਸਾਬ ਨਾਲ ਸੇਂਟਲਾਰੰਸ ਸਭ ਤੋਂ ਵੱਡਾ ਦਰਿਆ ਹੈ।
ਸੂਬੇ ਅਤੇ ਰਾਜਖੇਤਰ[ਸੋਧੋ]
ਬਾਹਰੀ ਕੜੀਆਂ[ਸੋਧੋ]
![]() |
ਵਿਕੀਮੀਡੀਆ ਕਾਮਨਜ਼ ਉੱਤੇ ਕੈਨੇਡਾ ਨਾਲ ਸਬੰਧਤ ਮੀਡੀਆ ਹੈ। |
ਫੋਟੋ ਗੈਲਰੀ[ਸੋਧੋ]
ਕਨੇਡਾ ਡੇਅ ਦਾ ਆਤਿਸ਼ਬਾਜ਼ੀ ਇੱਕ ਵੱਡਾ ਲੋਕ ਸਮਾਗਮ ਅਤੇ ਸੈਂਟ ਜੋਹਨ ਦੇ ਨ੍ਯੂਫਿੰੱਡਲੈਂਡ, ਕਨੇਡਾ ਵਿੱਚ ਲੋਕਾਂ ਲਈ ਤਿਉਹਾਰ ਹੈ ਲੋਕ ਬਾਹਰ ਜਾ ਕੇ ਰੰਗੀਨ ਆਤਿਸ਼ਬਾਜ਼ੀ ਵੇਖਣਾ ਅਤੇ ਮਨਾਉਣਾ ਚਾਹੁੰਦੇ ਹਨ। ਮੈਂ ਇਹ ਤਸਵੀਰ 3 ਜੁਲਾਈ, 2019 ਨੂੰ ਲਈ ਸੀ. ਆਤਿਸ਼ਬਾਜ਼ੀ 1 ਜੁਲਾਈ ਨੂੰ ਹੋਣੀ ਚਾਹੀਦੀ ਹੈ ਜੋ ਕਿ ਕੈਨੇਡਾ ਡੇਅ ਹੈ, ਪਰ ਮੌਸਮ ਦੇ ਕਾਰਨ ਇਸ ਵਿੱਚ ਦੇਰੀ ਹੋਈ। ਕਵੀਡੀ ਵਿਡੀ ਸੇਂਟ ਜੋਨਜ਼ ਵਿਚ ਇਕ ਛੋਟੀ ਜਿਹੀ ਕਮਿਊਨਿਟੀ ਹੈ ਅਤੇ ਇਹ ਆਤਿਸ਼ਬਾਜ਼ੀ ਦੇਖਣ ਲਈ ਸਭ ਤੋਂ ਉੱਤਮ ਥਾਵਾਂ ਵਿਚੋਂ ਇਕ ਹੈ। ਮੈਂ ਸ਼ਾਮ ਨੂੰ ਕੁਇਡੀ ਵਿਡੀ ਵਿਚ ਪਹਾੜੀ ਤੇ ਚੜ੍ਹਿਆ ਅਤੇ ਇਸ ਮਹਾਨ ਲੋਕ ਸਮਾਗਮ ਦੇ ਸੁੰਦਰ ਪਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।