ਸਮੱਗਰੀ 'ਤੇ ਜਾਓ

ਸਿਲਾਈ ਮਸ਼ੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਧੁਨਿਕ ਸਿਲਾਈ ਮਸ਼ੀਨ ਦਾ ਮਾਡਲ

ਸਿਲਾਈ ਮਸ਼ੀਨ ਜੋ ਕੱਪੜੇ ਦੀਆਂ ਦੋ ਤਹਿਆ ਨੂੰ ਧਾਗੇ ਨਾਲ ਸਿਉਂਦੀ ਹੈ ਜਿਸ ਨਾਲ ਕਿਸੇ ਵੀ ਡਿਜ਼ਾਇਨ ਦਾ ਕੱਪੜਾ ਸਿਉਂਤਾ ਜਾ ਸਕਦਾ ਹੈ। ਇਸ ਦੀ ਕਾਢ ਉਦਯੋਗਿਕ ਕ੍ਰਾਂਤੀ ਦੇ ਸਮੇਂ ਹੋਈ। ਇਸ ਨਾਲ ਕੱਪੜਾ ਉਦਯੋਗ ਵਿੱਚ ਬਹੁਤ ਸੁਧਾਰ ਅਤੇ ਤੇਜੀ ਆਈ। ਭਾਰਤੀ ਸਿਲਾਈ ਮਸ਼ੀਨ ਉਦਯੋਗ ਦੀ ਘਰੇਲੂ ਬਾਜ਼ਾਰ ਵਿੱਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿੱਚ ਵੀ ਤੂਤੀ ਬੋਲਦੀ ਹੈ। ਭਾਵੇਂ 1790 'ਚ ਸਿਲਾਈ ਮਸ਼ੀਨ ਦਾ ਪਹਿਲਾ ਖੋਜੀ ਅੰਗਰੇਜ਼ ਥੋਮਸ ਸੰਤ[1] ਹੈ ਪਰ ਅਸਲ 'ਚ ਅੱਜ ਦੀ ਮਸ਼ੀਨ ਦੇ ਮੁਢਲੇ ਖੋਜੀ ਏਲਿਆਸ ਹੋਵੇ ਸਨ। 1855 'ਚ ਆਈਜ਼ਕ ਸਿੰਗਰ ਨੇ ਸਿਲਾਈ ਮਸ਼ੀਨ ਦੀ ਮੋਟਰ ਪੇਟੈਂਟ ਕਰਵਾਈ।

ਕਾਢ

[ਸੋਧੋ]

ਜਦੋਂ ਵੀ ਏਲਿਆਸ ਹੋਵੇ ਉਸ ਨੂੰ ਚਲਾਉਣ ਦਾ ਯਤਨ ਕਰਦੇ, ਵਾਰ-ਵਾਰ ਜਾਂ ਤਾਂ ਧਾਗਾ ਉਲਝ ਜਾਂਦਾ ਜਾਂ ਟੁੱਟ ਜਾਂਦਾ। ਏਲਿਆਸ ਨੇ ਮਸ਼ੀਨ ਦੀ ਚੰਗੀ ਤਰ੍ਹਾਂ ਜਾਂਚ-ਪਰਖ ਕੀਤੀ ਤਾਂ ਉਨ੍ਹਾਂ ਨੂੰ ਪਤਾ ਚਲਿਆ ਕਿ ਬਾਕੀ ਸਭ ਤਾਂ ਠੀਕ ਹੈ, ਸਿਰਫ ਸੂਈ ਹੀ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਉਨ੍ਹਾਂ ਸੁਪਨੇ 'ਚ ਆਦਿਵਾਸੀ ਦੇ ਭਾਲੇ ਦੀ ਨੋਕ 'ਤੇ ਇੱਕ ਛੇਦ ਦੇਖਿਆ। ਛੇਦ ਧੁੱਪ 'ਚ ਚਮਕ ਰਿਹਾ ਸੀ। ਉਸ ਲਈ ਇੱਕ ਅਜਿਹੀ ਸੂਈ ਬਣਾਈ ਜਿਸ ਦੀ ਨੋਕ ਕੋਲ ਛੇਦ ਬਣਿਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਉਸ ਸੂਈ ਨੂੰ ਮਸ਼ੀਨ 'ਚ ਫਿੱਟ ਕੀਤਾ। ਸੂਈ ਦੀ ਨੋਕ 'ਚ ਧਾਗਾ ਪਾਇਆ। ਧਾਗਾ ਪਾਉਣ ਤੋਂ ਬਾਅਦ ਉਨ੍ਹਾਂ ਨੇ ਮਸ਼ੀਨ ਚਲਾਈ ਤਾਂ ਧਾਗਾ ਨਿਰੰਤਰ ਚਾਲ ਨਾਲ ਦੌੜਦਾ ਰਿਹਾ, ਨਾ ਉਲਝਿਆ ਅਤੇ ਨਾ ਟੁੱਟਿਆ।

ਹਵਾਲੇ

[ਸੋਧੋ]
  1. A brief history of the sewing machine, ISMACS.