ਮਾਂ ਦਾ ਦੁੱਧ
ਚਿਕਨਾਈ | |
ਕੁੱਲ (g/100 ml) | 4.2 |
ਫੈਟੀ ਐਸਿਡ - ਲੰਬਾਈ 8C (%) | ਟਰੇਸ |
ਪੋਲੀ ਅ-ਸੁਤੁਲਿਤ ਫੈਟੀ ਐਸਿਡ(%) | 14 |
ਪ੍ਰੋਟੀਨ (g/100 ml) | |
ਕੁੱਲ | 1.1 |
casein 0.4 | 0.3 |
a-lactalbumin | 0.3 |
lactoferrin (apo-lactoferrin) | 0.2 |
IgA | 0.1 |
IgG | 0.001 |
lysozyme | 0.05 |
serum albumin | 0.05 |
ß-lactoglobulin | - |
ਕਾਰਬੋਹਾਈਡ੍ਰੇਟ (g/100 ml) | |
ਲੈਕਟੋਜ | 7 |
oligosaccharides | 0.5 |
ਖਣਿਜ਼ (g/100 ml) | |
ਕੈਲਸ਼ੀਅਮ | 0.03 |
ਫਾਸਫੋਰਸ | 0.014 |
ਸੋਡੀਅਮ | 0.015 |
ਪੋਟਾਸ਼ੀਅਮ | 0.055 |
ਕਲੋਰੀਨ | 0.043 |
ਮਾਂ ਦਾ ਦੁੱਧ ਨਵੇਂ ਜਨਮੇ ਬੱਚੇ ਲਈ ਇੱਕ ਵਰਦਾਨ ਹੈ। ਬੱਚੇ ਦੇ ਵਧਣ-ਫੁੱਲਣ ਲਈ ਸਾਰੇ ਲੋੜੀਂਦੇ ਤੇ ਪੌਸ਼ਟਿਕ ਤੱਤ ਮਾਂ ਦੇ ਦੁੱਧ ਤੋਂ ਮਿਲ ਜਾਂਦੇ ਹਨ। ਮਾਂ ਦਾ ਦੁੱਧ ਉੱਚ ਕੋਟੀ ਦਾ ਤਰਲ ਅਤੇ ਪੌਸ਼ਟਿਕ ਆਹਾਰ ਹੈ। ਇਹ ਦੁੱਧ ਜੀਵਾਣੂ ਰਹਿਤ ਹੁੰਦਾ ਹੈ ਅਤੇ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੁੰਦਾ ਹੈ। ਬੱਚੇ ਲਈ ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨਾਂ ਦੀ ਜ਼ਰੂਰੀ ਮਾਤਰਾ ਇਸ ਦੁੱਧ ਨਾਲ ਪੂਰੀ ਹੋ ਜਾਂਦੀ ਹੈ। ਇਹ ਦੁੱਧ ਬੱਚੇ ਦੇ ਪੇਟ ਵਿੱਚ ਪਹੁੰਚ ਕੇ ਆਸਾਨੀ ਨਾਲ ਹਜ਼ਮ ਹੋਣ ਵਾਲੇ ਦਹੀ ਦੇ ਰੂਪ ਵਿੱਚ ਬਦਲ ਜਾਂਦਾ ਹੈ। ਇਸ ਦੁੱਧ ਦੀ ਵਰਤੋਂ ਨਾਲ ਬੱਚਾ ਕੁਪੋਸ਼ਣ ਤੋਂ ਵੀ ਬਚਿਆ ਰਹਿੰਦਾ ਹੈ। ਇਸ ਤੋਂ ਇਲਾਵਾ ਮਾਂ ਦਾ ਦੁੱਧ ਪੀਣ ਨਾਲ ਬੱਚੇ ਦੀ ਪਾਣੀ ਦੀ ਲੋੜ ਪੂਰੀ ਹੋ ਜਾਂਦੀ ਹੈ। ਨਵਜਾਤ ਬੱਚੇ ਨੂੰ ਹਰ ਰੋਜ਼ ਲਗਪਗ ਤਿੰਨ ਗਿਲਾਸ ਭਾਵ 600 ਕੁ ਮਿਲੀਲਿਟਰ ਦੁੱਧ ਦੀ ਲੋੜ ਪੈਂਦੀ ਹੈ ਜੋ ਮਾਂ ਦੇ ਦੁੱਧ ਰਾਹੀਂ ਪੂਰੀ ਹੋ ਜਾਂਦੀ ਹੈ।[2]
ਲਾਭ
[ਸੋਧੋ]ਮਾਂ ਦਾ ਪਹਿਲੇ ਦੋ-ਤਿੰਨ ਦਿਨ ਉਤਰਨ ਵਾਲਾ ਦੁੱਧ ਪੌਸ਼ਟਿਕ ਤੱਤਾਂ ਭਰਪੂਰ ਬੱਚੇ ਨੂੰ ਜਰੂਰ ਪਿਲਾਉ। ਇਹ ਦੁੱਧ ਕੈਰੋਟੀਨ ਅਤੇ ਵਿਟਾਮਿਨ ਏ, ਡੀ, ਈ ਅਤੇ ਕੇ ਦੀ ਚੋਖੀ ਮਾਤਰਾ ਹੁੰਦੀ ਹੈ ਜਿਹੜੀ ਕਿ ਬੱਚਿਆਂ ਨੂੰ ਰੋਗਾਂ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਬੱਚੇ ਨੂੰ ਪੈਦਾ ਹੁੰਦਿਆਂ ਹੀ ਛੇ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਈਏ ਅਤੇ ਛੇ ਮਹੀਨੇ ਬਾਅਦ ਦੁੱਧ ਦੇ ਨਾਲ ਨਾਲ ਉੱਪਰਲਾ ਭੋਜਨ ਦੇਣਾ ਸ਼ੁਰੂ ਕਰੀਏ ਤਾਂ ਕੁਪੋਸ਼ਣ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਦਮਾ, ਅਲਰਜੀ, ਦਸਤ ਅਤੇ ਨਮੂਨੀਆ ਆਦਿ ਬਿਮਾਰੀਆਂ ਤੋਂ ਬਚਾਉਂਦਾ ਹੈ। ਬੱਚੇ ਦੇ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਬੱਚੇ ਨੂੰ ਆਸਾਨੀ ਨਾਲ ਪੱਚ ਜਾਂਦਾ ਹੈ। ਬੱਚਿਆਂ ਨੂੰ ਦੁੱਧ ਪਲਾਉਣ ਨਾਲ ਮਾਂਵਾਂ ਦਾ ਛਾਤੀ ਅਤੇ ਅੰਡੇਦਾਨੀ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ ਅਤੇ ਦੂਜੇ ਬੱਚੇ ਵਿੱਚ ਅੰਦਰ ਰੱਖਣ ਵਿੱਚ ਮਦਦ ਕਰਦਾ ਹੈ। ਨੋਕਰੀ ਪੇਸ਼ਾਂ ਮਾਂਵਾਂ ਆਪਣਾ ਦੁੱਧ ਕੱਢ ਕੇ ਰੱਖ ਸਕਦੀਆਂ ਹਨ ਜੋ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਬੱਚੇ ਨੂੰ ਪਿਲਾਇਆ ਜਾ ਸਕਦਾ ਹੈ। ਮਾਂ ਦਾ ਕੱਢਿਆ ਹੋਇਆ ਦੁੱਧ 8 ਘੰਟੇ ਤੱਕ ਖਰਾਬ ਨਹੀਂ ਹੁੰਦਾ।
ਹਵਾਲੇ
[ਸੋਧੋ]- ↑ Constituents of human milk United Nations University Centre
- ↑ "WHO | Exclusive breastfeeding". Who.int. 2011-01-15. Retrieved 2011-10-26.