ਬਾਇਬਿੰਡਗ
ਦਿੱਖ
ਬਾਇਬਿੰਡਗ (ਸੰਸਕ੍ਰਿਤ ਵਿੱਚ ਬਿਡੰਗ, ਹਿੰਦੀ ਵਿੱਚ विडंग, ਅੰਗਰੇਜ਼ੀ ਵਿੱਚ Embelia ribes) ਦਾ ਪੌਦਾ ਦਰੱਖਤਾਂ ਦਾ ਸਹਾਰਾ ਲੈ ਕਿ ਮੋਟੀ, ਵੱਡੀ ਟਾਹਣੀਆਂ ਆਪਣੇ ਆਪ ਉਗ ਪੈਂਦੀ ਹੈ ਤੇ ਉੱਪਰ ਚੜ੍ਹ ਜਾਂਦੀ ਹੈ।[1]
ਆਕਾਰ
[ਸੋਧੋ]ਇਸ ਦੀਆਂ ਟਾਹਣੀਆਂ ਖੁਰਦਰੀਆਂ, ਗੱਠਾਂ ਵਾਲੀਆਂ, ਬੇਲਨਾਕਾਰ, ਲਚਕੀਲੀਆਂ ਅਤੇ ਪਤਲੀਆਂ ਹੁੰਦੀਆਂ ਹਨ। ਇਸ ਦੇ ਪੱਤਿਆਂ ਦਾ ਆਕਾਰ ਦੋ ਤੋਂ ਚਾਰ ਇੰਚ ਲੰਬਾ ਅਤੇ ਡੇੜ ਇੰਚ ਚੌੜਾ ਹੁੰਦਾ ਹੈ। ਪੱਤਿਆਂ ਦਾ ਆਕਾਰ ਅੰਡਾਕਾਰ ਹੁੰਦਾ ਹੈ। ਫੁੱਲ ਹਰੇ ਵਿੱਚ ਲਾਲ ਜਾਂ ਚਿੱਟੇ ਰੰਗ ਦੇ ਗੁੱਛਿਆਂ ਵਿੱਚ ਹੁੰਦੇ ਹਨ। ਫਲ ਸੁਕਣ ਤੋਂ ਬਾਅਦ ਲਾਲ ਰੰਗ ਦੇ ਹੋ ਜਾਂਦੇ ਹਨ। ਇਸ ਦੀ ਲਗਾਤਾਰ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਕਿ ਨੁਕਸਾਨ ਕਰਦੀ ਹੈ।
ਗੁਣ
[ਸੋਧੋ]- ਇਹ ਗੁਣ ਵਿੱਚ ਲਘੁ, ਤੇਜ, ਰਸ ਵਿੱਚ ਕੌੜਾ, ਤਾਸੀਰ ਵਿੱਚ ਗਰਮ, ਵਾਤ ਅਤੇ ਕਫ਼ ਨੂੰ ਦੂਰ ਕਰਨ ਵਾਲੀ ਹੈ।
- ਇਹ ਪਿਸ਼ਾਬ ਲਿਆਉਣ ਵਾਲੀ, ਤਾਕਤ ਵਧਾਉਣ ਵਾਲੀ, ਕਬਜ, ਦਰਦ, ਗੈਸ ਦੀਆਂ ਤਕਲੀਫ਼ਾਂ ਨੂੰ ਦੂਰ ਕਰਨ ਵਾਲੀ ਹੈ।
- ਇਹ ਮੋਟਾਪਾ ਘੱਟ ਕਰਦੀ ਹੈ।
- ਇਹ ਦੰਦਾਂ ਦੀਆਂ ਬਿਮਾਰੀਆਂ ਲਈ ਵੀ ਫਾਇਦੇਮੰਦ ਹੈ।
ਹਵਾਲੇ
[ਸੋਧੋ]- ↑ "Sorting Embelia names". Multilingual Multiscript Plant Database. The University of Melbourne. Retrieved 2009-08-11.