ਨਾਲਡੇਹਰਾ ਗੋਲਫ ਕਲੱਬ
ਨਾਲਡੇਹਰਾ ਸ਼ਿਮਲੇ ਤੋਂ 22 ਕਿਲੋਮੀਟਰ ਅਤੇ ਮਸ਼ੋਬਰੇ ਤੋਂ ਤਕਰੀਬਨ 12 ਕਿਲੋਮੀਟਰ ਦੂਰ ਸਮੁੰਦਰੀ ਤਲ ਤੋਂ 2044 ਮੀਟਰ ਦੀ ਉਚਾਈ ਉੱਤੇ ਸਥਿਤ ਮਨਮੋਹਕ ਸਥਾਨ ਹੈ। ਇਸਦੀ ਉਚਾਈ 2,200 ਮੀਟਰ ਹੈ। ਇਸ ਕਲੱਬ ਵਿੱਚ ਪਰ 68, 18 ਕੋਰਸ ਲਈ ਹੋਲ ਹੈ ਅਤੇ 16 ਹਰੇ ਅਤੇ 18 ਗੋਲਫ ਦੀ ਸ਼ਾਟ ਲਈ ਗੇਂਦ ਰੱਖਣ ਵਾਲੇ ਨਿਸ਼ਾਨ ਹਨ।
ਇਤਿਹਾਸ
[ਸੋਧੋ]ਭਾਰਤ ਦਾ ਵਾਈਸਰਾਏ ਲਾਰਡ ਕਰਜ਼ਨ ਗੋਲਫ ਕਲੱਬ ਲਈ ਕਿਸੇ ਸੁੰਦਰ ਜਗ੍ਹਾ ਦੀ ਭਾਲ ਕਰਦਿਆਂ 1900 ਦੇ ਸ਼ੁਰੂ ਵਿੱਚ ਇੱਥੇ ਆਇਆ ਤੇ ਇੱਥੋਂ ਦੀ ਸ਼ਾਂਤੀ ਤੇ ਸੁੰਦਰਤਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਇੱਥੇ ਹੀ ਗੋਲਫ ਕਲੱਬ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਆਪਣੀ ਤੀਜੀ ਬੇਟੀ ਅਲੈਗਜ਼ੈਂਡਰ ਨਾਲਡੇਹਰਾ ਦੀ ਯਾਦ ਵਿੱਚ ਇਸ ਪਿਆਰੀ ਕੁਦਰਤੀ ਥਾਂ ਦਾ ਨਾਂ ਨਾਲਡੇਹਰਾ ਰੱਖ ਦਿੱਤਾ। ਸ਼ੁਰੂ ਵਿੱਚ ਇੱਥੇ ਨੌਂ ਹੋਲ ਦਾ ਗੋਲਫ ਮੈਦਾਨ ਸੀ ਜਿਸ ਨੂੰ ਬਾਅਦ ਵਿੱਚ ਵਧਾ ਕੇ ਅਠਾਰਾਂ ਹੋਲ ਦਾ ਕਰ ਦਿੱਤਾ ਗਿਆ।
ਕੋਰਸ
[ਸੋਧੋ]ਨਾਲਡੇਹਰਾ ਗੋਲਫ ਮੈਦਾਨ ਦੇਸ਼ ਦੇ ਪੁਰਾਣੇ ਗੋਲਫ ਮੈਦਾਨਾਂ ਵਿੱਚੋਂ ਇੱਕ ਹੈ ਜੋ 4285 ਗਜ਼ ਦਾ ਹੈ। ਦਿਉਦਾਰ ਦੇ ਸੰਘਣੇ ਜੰਗਲਾਂ ਵਿਚਕਾਰ ਇਹ ਗੋਲਫ ਮੈਦਾਨ ਬਹੁਤ ਖ਼ੂਬਸੂਰਤ ਜਾਪਦਾ ਹੈ। ਹਰ ਕੋਈ ਮੈਦਾਨ ਅੰਦਰ ਦਾਖ਼ਲ ਨਹੀਂ ਹੋ ਸਕਦਾ ਕਿਉਂਕਿ ਇਸ ਦੇ ਚਾਰੇ ਪਾਸੇ ਲੋਹੇ ਦੀ ਜਾਲੀਦਾਰ ਵਾੜ ਲੱਗੀ ਹੋਈ ਹੈ। ਇਸ ਅੰਦਰ ਦਾਖ਼ਲ ਹੋਣ ਲਈ ਕਲੱਬ ਦੀ ਮੈਂਬਰਸ਼ਿਪ ਲੈਣੀ ਪੈਂਦੀ ਹੈ।[1]
ਹੋਲ ਨੰਬਰ |
ਯਾਰਡ | ਪਰ | ਇੰਡੇਕਸ |
---|---|---|---|
1 | 259 | 4 | 5 |
2 | 228 | 4 | 3 |
3 | 132 | 3 | 15 |
4 | 192 | 4 | 13 |
5 | 175 | 3 | 12 |
6 | 431 | 5 | 1 |
7 | 238 | 4 | 7 |
8 | 242 | 4 | 11 |
9 | 215 | 4 | 9 |
ਹੋਲ ਨੰਬਰ | ਯਾਰਡ | ਪਰ | ਇੰਡੇਕਸ |
---|---|---|---|
10 | 318 | 4 | 4 |
11 | 302 | 4 | 10 |
12 | 165 | 3 | 16 |
13 | 173 | 3 | 14 |
14 | 157 | 3 | 18 |
15 | 412 | 4 | 2 |
16 | 219 | 4 | 8 |
17 | 182 | 3 | 17 |
18 | 323 | 4 | 6 |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2015-08-01. Retrieved 2021-10-12.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
[ਸੋਧੋ]- Official web site Archived 2015-08-01 at the Wayback Machine.
- Golf Guide India Archived 2012-08-19 at the Wayback Machine.
- Himachal Pradesh Tourism Development Corporation Archived 2007-05-09 at the Wayback Machine.