ਅਨਹੁਈ
ਅਨਹੁਈ (安徽, Anhui) ਚੀਨ ਦੀ ਪੀਪਲਜ਼ ਰੀਪਬਲਿਕ ਦੀ ਇੱਕ ਸੂਬਾ ਹੈ। ਇਹ ਸੂਬਾ ਪੂਰਬੀ ਚੀਨ ਵਿੱਚ ਯਾਂਗਤਸੇ ਨਦੀ ਅਤੇ ਹੁਆਈ ਨਦੀ ਤੋਂ ਪਾਰ ਵਿੱਚ ਸਥਿਤ ਹੈ। ਇਸ ਦੀ ਰਾਜਧਾਨੀ ਹੇਫੇਈ ਸ਼ਹਿਰ ਹੈ।ਇਤਿਹਾਸ ਅਨੁਸਾਰ ਇੱਥੇ ਇੱਕ ਵਾਨ (皖, Wan) ਨਾਮਕ ਰਾਜ ਹੁੰਦਾ ਸੀ। ਇਸ ਸੂਬੇ ਦਾ ਮੱਧ - ਉੱਤਰੀ ਹਿੱਸਾ ਹੁਆਈ ਨਦੀ ਦੇ ਡਰੇਨੇਜ ਬੇਸਿਨ ਵਿੱਚ ਆਉਂਦਾ ਹੈ, ਜਦਕਿ ਸੂਬੇ ਦਾ ਉੱਤਰੀ ਹਿੱਸਾ, ਉੱਤਰੀ ਚੀਨ ਪਲੇਨ ਦਾ ਹਿੱਸਾ ਹੈ। ਦੱਖਣ ਵਿੱਚ ਦਾਬਿਆ ਪਹਾੜੀ ਦੀ ਮੌਜੂਦਗੀ ਕਾਰਨ ਇਹ ਖੇਤਰ ਬਹੁਤ ਹੀ ਜ਼ਿਆਦਾ ਪਹਾੜੀ ਹੈ,ਜੋ ਕਿ ਇਸ ਦੀ ਕੁਦਰਤੀ ਸੁੰਦਰਤਾ ਵਿੱਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ। ਇਸ ਸੂਬੇ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦੇ ਮੌਸਮ ਬਹੁਤ ਹੀ ਜ਼ਿਆਦਾ ਫਰਕ ਹੈ। ਉੱਤਰ ਵਿੱਚ ਕਣਕ ਅਤੇ ਮਿੱਠੇ ਆਲੂਆਂ (ਸ਼ਕਰਕੰਦੀ) ਦਾ ਉਤਪਾਦ ਕੀਤਾ ਜਾਂਦਾ ਹੈ, ਜਦਕਿ ਦੱਖਣੀ ਹਿੱਸਿਆਂ ਦੇ ਵਿੱਚ ਚਾਵਲ ਦੀ ਖੇਤੀ ਕੀਤੀ ਜਾਂਦੀ ਹੈ। ਚੀਨ ਦੇ ਹੋਰ ਸੂਬਿਆਂ ਦੇ ਮੁਕਾਬਲੇ ਇਸ ਸੂਬੇ ਨੂੰ ਬਹੁਤ ਪਿੱਛੇ ਮੰਨਿਆ ਗਿਆ ਹੈ ਇਥੋ ਦੇ ਬਹੁਤੇ ਸਾਰੇ ਲੋਕ ਹਾਨ ਚੀਨੀ ਜਾਤੀ ਦੇ ਹਨ।[1] ਇਤਿਹਾਸ ਦੇ ਅਨੁਸਾਰ ਇਹ ਸੂਬਾ ਹਾਨ ਚੀਨੀਆਂ ਅਤੇ ਹੋਰ ਜਾਤੀਆਂ ਦੇ ਲੋਕਾਂ ਸਰਹੱਦੀ ਖੇਤਰ ਸੀ ਜਿਸ ਦੇ ਕਾਰਨ ਇੱਥੇ ਬਹੁਤ ਸਾਰੇ ਯੁੱਧ ਚਲਦੇ ਰਹੰਦੇ ਸਨ ਤੇ ਹਮੇਸ਼ਾਂ ਅਸਥਿਰਤਾ ਰਿਹੰਦੀ ਸੀ।[2]
ਅਨਹੁਈ ਦੇ ਕੁੱਝ ਦਰਿਸ਼
[ਸੋਧੋ]-
ਦੋਗਜੀ ਜ਼ਿਲਾ
-
ਫੋਜੀਲਿੰਗ
-
ਤਾਈਜੀ ਗੁਫ਼ਾ
-
ਮਾਨਸ਼ਾਨ ਰੇਲਵੇ ਸਟੇਸ਼ਨ
-
ਦੋਊ ਸ਼ਾਨ ਸਟਰੀਟ
ਆਰਥਿਕਤਾ
[ਸੋਧੋ]ਅਨਹੁਈ ਦੇ ਕੁੱਝ ਮੁੱਖ ਸਿਹਰਾਂ ਵਿੱਚ ਕੁਦਰਤੀ ਸਰੋਤਾਂ ਦਾ ਬਹੁਤ ਵੱਡਾ ਭੰਡਾਰ ਹੈ।ਟੋੰਗਲਿੰਗ ਵਿੱਚ ਤਾਂਬਾ, ਹੁਆਈਨਾਨ ਵਿੱਚ ਕੋਲਾ,ਅਤੇ ਪਿੱਤਲ ਮਾ'ਅਨਸ਼ਨ ਵਿੱਚ ਲੋਹਾ, ਆਦਿ ਵਰਗੇ ਕੁਦਰਤੀ ਖਣਿਜ ਪਦਾਰਥਾਂ ਦੇ ਭੰਡਾਰ ਮਿਲਦੇ ਹਨ। ਇਸ ਦੇ ਨਾਲ-ਨਾਲ ਇੱਥੇ ਬਹੁਤ ਸਾਰੇ ਉਦਯੋਗ ਵੀ ਹਨ ਜੋ ਕਿ ਇਹ ਕੁਦਰਤੀ ਖਣਿਜ ਪਦਾਰਥਾਂ ਨਾਲ ਸਬੰਧਤ ਉਦਾਹਰਨ ਲਈ ਮਾ'ਅਨਸ਼ਨ ਵਿੱਚ ਸਟੀਲ ਉਦਯੋਗ।
ਮੁੱਖ ਸ਼ਹਿਰ
[ਸੋਧੋ]ਧਰਮ
[ਸੋਧੋ]ਅਨਹੁਈ ਵਿੱਚ ਜ਼ਿਆਦਾਤਾਰ ਲੋਕ ਚੀਨੀ ਲੋਕ ਧਰਮ, ਤਾਓਵਾਦ ਪਰੰਪਰਾ ਅਤੇ ਚੀਨੀ ਬੁੱਧ ਧਰਮ ਨਾਲ ਸੰਬੰਧ ਰਖਦੇ ਹਨ। 2007 ਅਤੇ 2009 ਵਿੱਚ ਹੋਏ ਸਰਵੇਖਣ ਅਨੁਸਾਰ, ਆਬਾਦੀ ਦਾ 4.64 % ਹਿੱਸਾ, ਪੁਰਖਿਆ ਦੇ ਸੰਪਰਦਾਇ ਵਿੱਚ ਵਿਸ਼ਵਾਸ ਕਰਦਾ ਹੈ ਤੇ ਆਬਾਦੀ ਦਾ 5.30 % ਹਿੱਸਾ ਮਸੀਹੀ ਧਰਮ ਨਾਲ ਸੰਬੰਧ ਰੱਖਦਾ ਹੈ।[3]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Anhui: Mount Huangshan and the Hui culture, Wanshu Zhu, Yaxing. Cheng, Foreign Languages Press, 2006, ISBN 978-7-119-04375-3
- ↑ Pioneers of modern China: understanding the inscrutable Chinese, Khoon Choy Lee, World Scientific, 2005, ISBN 978-981-256-618-8, ... Anhui is at the crossroads between the Han civilization in the north and the non-Han civilization in the south. Wars between the two people have brought a great deal of disaster to Anhui but they have also brought about a crossbreed ...
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-09-25. Retrieved 2021-11-21.
ਬਾਹਰੀ ਜੋੜ
[ਸੋਧੋ]- Anhui Government website Archived 2015-10-07 at the Wayback Machine.
- Anhui Provincial Tourism Administration Official Site Archived 2014-04-18 at the Wayback Machine.
- Economic profile for Anhui Province at HKTDC
- Chisholm, Hugh, ed. (1911) "Ngan-hui" Encyclopædia Britannica (11th ed.) Cambridge University Press