ਲੀਆਓਨਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੀਨ ਵਿੱਚ ਲੀਆਓਨਿੰਗ ਦੀ ਸਥਿਤੀ

ਲੀਆਓਨਿੰਗ ਉੱਤਰ-ਪੂਰਬ 'ਚ ਸਥਿਤ ਚੀਨ ਦੇਸ਼ ਦੀ ਪੀਪਲਜ਼ ਰੀਪਬਲਿਕ ਦਾ ਇੱਕ ਸੂਬਾ ਹੈ । ਇਸ ਸੂਬੇ ਨੂੰ ਪਿਹਲੀ ਵਾਰੀ 1907 ਵਿੱਚ ਫੈੰਗਟੀਅਨ ਦੇ ਨਾਮ ਨਾਲ ਸਥਾਪਿਤ ਕੀਤਾ ਗਿਆ ਸੀ ਪਰ 1929 ਵਿਚ ਇਸਦਾ ਨਾਮ ਫੈੰਗਟੀਅਨ ਤੋ ਤਬਦੀਲ ਕਰਕੇ ਲੀਆਓਨਿੰਗ ਰੱਖ ਦਿੱਤਾ ਗਿਆ ਸੀ। ਇਸਨੂੰ ਕੁੱਝ ਸਮੇਂ ਦੇ ਲਈ ਮੁਕਦੇਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਰਿਹਾ ਸੀ।

ਇਤਿਹਾਸ[ਸੋਧੋ]

ਲੀਆਓਨਿੰਗ ਉੱਤਰ ਪੂਰਬ ਚੀਨ ਦੇ ਦੱਖਣੀ ਹਿੱਸੇ ਵਿਚ ਸਥਿਤ ਹੈ।ਬੀਜਿੰਗ ਵਿੱਚ ਮੋਂਗੋਲਾਂ ਨੂੰ ਕੱਢੇ ਜਾਣ ਤੋਂ ਸਿਰਫ ਤਿੰਨ ਸਾਲ ਬਾਅਦ 1371 ਵਿੱਚ ਮਿੰਗ ਸਮਰਾਜ ਨੇ ਲੀਆਓਨਿੰਗ ਨੂੰ ਕੰਟਰੋਲ ਕਰਨਾ ਸ਼ੂਰ ਕਰ ਦਿੱਤਾ ਸੀ।[1][2][3][4]

ਆਰਥਿਕਤਾ[ਸੋਧੋ]

ਲੀਆਓਨਿੰਗ ਉੱਤਰ ਪੂਰਬ ਚੀਨ ਦੀ ਬਹੁਤ ਜ਼ਿਆਦਾ ਵੱਡੀ ਸੂਬਾਈ ਆਰਥਿਕਤਾ ਹੈ.2011 ਵਿੱਚ ਇਸ ਦਾ ਨਾਮਾਤਰ ਜੀਡੀਪੀ (ਯੂ.ਅੈਸ $ 348 ਬਿਲੀਅਨ ) 2.20 ਟ੍ਰਿਲੀਅਨ ਯੂਆਨ ਸੀ ਅਤੇ ਪ੍ਰਤੀ ਵਿਅਕਤੀ ਦੇ ਅਧਾਰ ਤੇ ਇਸਦਾ ਜੀ ਡੀ ਪੀ 41.782 ਯੂਆਨ (ਯੂ.ਅੈਸ $ 6,172 ) ਸੀ.ਪੂਰਬ ਚੀਨ ਦੇ 30 ਸੂਬਿਆਂ ਦੇ ਵਿਚੋਂ ਇਸਦਾ 7ਵਾਂ ਸਥਾਨ ਹੈ। [5]

ਖੇਤੀਬਾੜੀ[ਸੋਧੋ]

ਲੀਆਓਨਿੰਗ ਦੇ ਮੁੱਖ ਖੇਤੀਬਾੜੀ ਦੇ ਮੁੱਖ [ਖੇਤੀਬਾੜੀ|ਖੇਤੀਬਾੜੀ] ਉਤਪਾਦਾਂ ਵਿੱਚ ਮੱਕੀ , ਸੋਰਘੁਮ , ਅਤੇ ਸੋਇਆਬੀਨ ਸ਼ਾਮਲ ਹਨ. ਲੀਆਓਨਿੰਗ ਵਿੱਚ ਡੇਲਿਯਨ ਨਾਮ ਦਾ ਖੇਤਰ ਹੈ ਜੋ ਕਿ ਚੀਨ ਦੇ ਨਿਰਯਾਤ ਮਾਲ ਦੇ ਵਿੱਚ ਆਪਣਾ ਤਿੰਨ - ਚੌਥਾਈ ਕਰਦੀ ਯੋਗਦਾਨ ਦਿੰਦਾ ਹੈ।ਲੀਆਓਨਿੰਗ ਵਿੱਚ ਕਪਾਹ ਨੂੰ ਵੀ ਪੈਦਾ ਕੀਤਾ ਜਾਂਦਾ ਹੈ।

ਤੇਲ[ਸੋਧੋ]

ਲੀਆਓਨਿੰਗ ਕੱਚੇ ਤੇਲ ਦੇ ਭੰਡਾਰਾਂ ਵਿੱਚ ਬਹੁਤ ਅਮੀਰ ਹੈ. ਇਸ ਸੂਬੇ ਦੀ ਕੱਚੇ ਤੇਲ ਦੇ ਉਤਪਾਦ ਵਿੱਚ ਭਰਪੂਰ ਪੇਸ਼ਗੀ ਹੈ।

ਉਦਯੋਗ[ਸੋਧੋ]

ਲੀਆਓਨਿੰਗ ਵਿੱਚ ਮਸ਼ੀਨਰੀ , ਇਲੈਕਟ੍ਰੋਨਿਕਸ , ਧਾਤ ਰਿਫਾਇਨਰੀ , ਪੈਟਰੋਲੀਅਮ , ਰਸਾਇਣਕ ਇੰਡਸਟਰੀਜ਼ , ਉਸਾਰੀ ਸਮੱਗਰੀ , ਕੋਲੇ,ਆਦਿ ਦੇ ਬਹੁਤ ਸਾਰੇ ਉਦਯੋਗ ਸਥਾਪਿਤ ਹਨ।

ਧਰਮ[ਸੋਧੋ]

ਬੁੱਧ ਮੰਦਿਰ

2012 ਵਿੱਚ ਹੋਏ ਇਕ ਸਰਵੇਖਣ ਦੇ ਅਨੁਸਾਰ ਦੀ ਲੀਆਓਨਿੰਗ ਆਬਾਦੀ ਦਾ 10% ਹਿੱਸਾ ਸੰਗਠਿਤ ਧਰਮ ਨਾਲ ਸਬੰਧਿਤ ਹੈ , 0.1 % ਕੈਥੋਲਿਕ ਦੇ ਨਾਲ, 2.1 % ਪਰੋਟੈਸਟੈਂਟ ਧਰਮ ਦੇ ਨਾਲ, 5.5 % ਬੁੱਧ ਧਰਮ ਨਾਲ ,0.8 % ਮੁਸਲਿਮ ਧਰਮ ਦੇ ਨਾਲ ਸਬੰਧਿਤ ਹੈ।

ਹਵਾਲੇ[ਸੋਧੋ]